ਨਵੀਂ ਦਿੱਲੀ : ਵੱਟਸਐਪ ਨੇ ਕਮਿਊਨਿਟੀ ਫੀਚਰ ਨੂੰ ਲਾਂਚ ਕਰ ਦਿੱਤਾ ਹੈ। ਆਉਣ ਵਾਲੇ ਕੁਝ ਮਹੀਨਿਆਂ 'ਚ ਇਹ ਫੀਚਰ ਸਾਰੇ ਯੂਜ਼ਰਜ਼ ਕੋਲ ਉਪਲਬਧ ਹੋ ਜਾਵੇਗਾ। ਹਾਲਾਂਕਿ ਕੰਪਨੀ ਪਿਛਲੇ ਇਕ ਸਾਲ ਤੋਂ ਇਸ ਫੀਚਰ 'ਤੇ ਕੰਮ ਕਰ ਰਹੀ ਹੈ। ਕੰਪਨੀ ਨੇ ਇਸ ਫੀਚਰ ਨੂੰ ਕੁਝ ਬੀਟਾ ਯੂਜ਼ਰਜ਼ ਲਈ ਅਗਸਤ ਮਹੀਨੇ ਹੀ ਉਪਲਬਧ ਕਰਵਾ ਦਿੱਤਾ ਸੀ। ਹੁਣ ਬੀਟਾ ਟ੍ਰਾਇਲ ਪੂਰਾ ਹੋਣ ਤੋਂ ਬਾਅਦ ਇਹ ਨਵਾਂ ਫੀਚਰ ਸਾਰੇ ਯੂਜ਼ਰਜ਼ ਲਈ ਉਪਲਬਧ ਹੋਣ ਜਾ ਰਿਹਾ ਹੈ। ਕਮਿਊਨਿਟੀ ਵੱਟਸਐਪ ਦਾ ਅਜਿਹਾ ਫੀਚਰ ਹੈ, ਜਿਸ ਦੇ ਜ਼ਰੀਏ ਗਰੁੱਪ ਐਡਮਿਨ ਗਰੁੱਪ 'ਤੇ ਬਿਹਤਰ ਕੰਟਰੋਲ ਮਿਲ ਸਕੇਗਾ। ਮੇਟਾ ਦੇ ਫੇਸਬੁੱਕ ਕਮਿਊਨਿਟੀ ਵਾਂਗ ਵ੍ਹਟਸਐਪ ਕਮਿਊਨਿਟੀ ਫੀਚਰ ਵੀ ਇਕ ਸਮਾਨ ਰੁਚੀ ਰੱਖਣ ਵਾਲੇ ਲੋਕਾਂ ਨੂੰ ਚੈਟ ਰਨ ਅਤੇ ਇੰਟਰੈਕਟ ਕਰਨ ਲਈ ਇਕ ਮੰਚ ਦੀ ਪੇਸ਼ਕਸ਼ ਕਰੇਗਾ। ਕਮਿਊਨਿਟੀ ਦੇ ਨਾਲ ਐਡਮਿਨ ਇਕ ਵੱਡੇ ਗਰੁੱਪ ਤਹਿਤ ਛੋਟੇ ਕੇਂਦ੍ਰਿਤ ਗਰੁੱਪ ਵੀ ਬਣਾ ਸਕਦਾ ਹੈ।