ਮਹੋਬਾ, 27 ਫਰਵਰੀ : ਮਹੋਬਾ (ਉੱਤਰ ਪ੍ਰਦੇਸ਼) ਵਿੱਚ ਇੱਕ ਤੇਜ ਰਫਤਾਰ ਟਿੱਪਰ ਨੇ ਸਕੂਟੀ ਸਵਾਰ ਦਾਦੇ-ਪੋਤੇ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ, ਇਸ ਹਾਦਸੇ ‘ਚ ਟਿੱਪਰ ਮਾਸੂਮ ਨੂੰ ਸਕੂਟੀ ਵਿੱਚ ਫਸੇ ਨੂੰ 2 ਕਿਲੋਮੀਟਰ ਤੱਕ ਘਸੀਟਦਾ ਰਿਹਾ। ਜਦੋਂ ਰਾਹਗੀਂਰਾਂ ਨੇ ਡਰਾਈਵਰ ਨੂੰ ਟਿੱਪਰ ਰੋਕਣ ਲਈ ਪਰ ਉਕਤ ਡਰਾਈਵਰ ਨੇ ਟਿੱਪਰ ਦੀ ਰਫਤਾਰ ਹੋਣ ਤੇਜ ਕਰ ਦਿੱਤੀ। ਗੁੱਸੇ ’ਚ ਆਏ ਲੋਕਾਂ ਵੱਲੋਂ ਪਥਰਾਅ ਕੀਤੇ ਜਾਣ ਤੋਂ ਬਾਅਦ ਟਰੱਕ ਰੁਕਿਆ। ਹਾਦਸੇ ਦੇ ਬਾਅਦ ਦੋਵੇਂ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮਹੋਬਾ ਦੇ ਕਬਰਈ ਰੋਡ ਕਾਨਪੁਰ-ਸਾਗਰ ਹਾਈਵੇ ‘ਤੇ ਭਿਆਨਕ ਸੜਕ ਹਾਦਸਾ ਹੋਇਆ। ਹਮੀਰਪੁਰ ਚੁੰਗੀ ਦੇ ਕੋਲ ਰਹਿਣ ਵਾਲੇ ਰਿਟਾਇਰਡ ਅਧਿਆਪਕ ਉਦਿਤ ਨਾਰਾਇਣ ਚੰਸੌਰੀਆ (67 ਸਾਲ) ਆਪਣੇ 6 ਸਾਲ ਦੇ ਪੋਤੇ ਸਾਤਵਿਕ ਪੁੱਤਰ ਨੀਰਜ ਨੂੰ ਸਕੂਟੀ ‘ਤੇ ਘੁਮਾਉਣ ਲਈ ਲਿਜਾ ਰਹੇ ਸਨ। ਜਿਵੇਂ ਹੀ ਉਹ ਸਕੂਟੀ ‘ਤੇ ਬੈਠ ਕੇ ਘਰ ਤੋਂ ਨਿਕਲੇ ਮਹੋਬਾ ਨਾਲ ਕਬਰਈ ਵੱਲੋਂ ਆ ਰਹੇ ਤੇਜ਼ ਰਫਤਾਰ ਡੰਪਰ ਨੇ ਸਕੂਟੀ ਵਿਚ ਜ਼ੋਰਦਾਰ ਟੱਕਰ ਮਾਰ ਦਿੱਤੀ। ਬੇਕਾਬੂ ਡੰਪਰ ਨੇ ਸਕੂਟੀ ਚਲਾ ਰਹੇ ਬਜ਼ੁਰਗ ਉਦਿਤ ਨਾਰਾਇਣ ਨੂੰ ਬੁਰੇ ਤਰੀਕੇ ਨਾਲ ਕੁਚਲ ਦਿੱਤਾ ਤੇ ਸਕੂਟੀ ਸਣੇ 6 ਸਾਲ ਦਾ ਮਾਸੂਮ ਵੀ ਚੱਲਦੇ ਡੰਪਰ ਵਿਚ ਫਸ ਗਿਆ। ਡੰਪਰ ਚਾਲਕ ਸਕੂਟੀ ਨੂੰ ਘਸੀਟਦੇ ਹੋਏ ਲਗਭਗ 2 ਕਿਲੋਮੀਟਰ ਤੱਕ ਲੈ ਗਿਆ। ਹਾਦਸੇ ਸਮੇਂ ਸਥਾਨਕ ਲੋਕਾਂ ਨੇ ਟਰੱਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਡਰਾਈਵਰ ਭੱਜਣ ਦੇ ਚੱਕਰ ਵਿਚ ਸਕੂਟੀ ਨੂੰ ਘਸੀਟਦਾ ਰਿਹਾ। ਇਸਤੋਂ ਬਾਅਦ ਸਥਾਨਕ ਲੋਕਾਂ ਨੇ ਆਪਣੇ-ਆਪਣੇ ਵਾਹਨਾਂ ਤੋਂ ਪਿੱਛਾ ਕਰਕੇ ਡੰਪਰ ‘ਤੇ ਪੱਥਰ ਮਾਰਦੇ ਰਹੇ ਤਦ ਜਾ ਕੇ ਚਾਲਕ ਨੇ ਡੰਪਰ ਨੂੰ ਰੋਕਿਆ। ਉਦੋਂ ਤੱਕ ਸਕੂਟੀ ਵਿਚ ਫਸੇ ਮਾਸੂਮ ਦੀ ਵੀ ਮੌਤ ਹੋ ਗਈ। ਦਰਦਨਾਕ ਸੜਕ ਹਾਦਸੇ ਦੀ ਸੂਚਨਾ ਮਿਲਦੇ ਹੀ ਪਰਿਵਾਰ ਸਣੇ ਲੋਕ ਇਕੱਠੇ ਹੋ ਗਏ। ਦਾਦੇ ਤੇ ਪੋਤੇ ਦੀ ਦਰਦਨਾਕ ਮੌਤ ਨਾਲ ਪਰਿਵਾਰ ਵਿਚ ਮਾਤਮ ਛਾ ਗਿਆ ਹੈ। ਸਾਰਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੁਲਿਸ ਨੇ ਮ੍ਰਿਤਕ ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਅੱਗੇ ਦੀ ਕਾਰਵਾਈ ਵਿਚ ਜੁਟੀ ਹੋਈ ਹੈ।