ਮੁੰਬਈ (ਏਜੰਸੀ) : ਸਵਦੇਸ਼ੀ ਤੌਰ 'ਤੇ ਬਣਾਈ ਗਈ ਮਿਜ਼ਾਈਲ 'ਆਈਐਨਐਸ ਮੋਰਮੁਗਾਓ ਨੂੰ ਐਤਵਾਰ ਨੂੰ ਭਾਰਤੀ ਜਲ ਸੈਨਾ ਵਿੱਚ ਸ਼ਾਮਲ ਕੀਤਾ ਗਿਆ। ਇਸ ਦੇ ਮੱਦੇਨਜ਼ਰ ਮੁੰਬਈ 'ਚ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ, ਜਲ ਸੈਨਾ ਮੁਖੀ ਐਡਮਿਰਲ ਆਰ ਹਰੀ ਕੁਮਾਰ ਅਤੇ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਮੌਜੂਦ ਸਨ। 'ਆਈਐਨਐਸ ਮੋਰਮੁਗਾਓ' ਨੂੰ ਫ਼ੌਜ 'ਚ ਸ਼ਾਮਲ ਕਰਨ 'ਤੇ ਰਾਜਨਾਥ ਸਿੰਘ ਨੇ ਕਿਹਾ ਕਿ ਇਸ ਨਾਲ ਭਾਰਤ ਦੀ ਸਮੁੰਦਰੀ ਸ਼ਕਤੀ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ,'ਆਈਐਨਐਸ ਮੋਰਮੁਗਾਓ ਭਾਰਤ ਵਿੱਚ ਬਣਾਏ ਗਏ ਸਭ ਤੋਂ ਸ਼ਕਤੀਸ਼ਾਲੀ ਜੰਗੀ ਜਹਾਜ਼ਾਂ ਵਿੱਚੋਂ ਇੱਕ ਹੈ, ਇਹ ਭਾਰਤੀ ਸਮੁੰਦਰੀ ਸਮਰੱਥਾ ਵਿੱਚ ਮਹੱਤਵਪੂਰਨ ਵਾਧਾ ਕਰੇਗਾ। 'ਆਈਐਨਐਸ ਮੋਰਮੁਗਾਓ ਦੁਨੀਆ ਦੇ ਸਭ ਤੋਂ ਤਕਨੀਕੀ ਤੌਰ 'ਤੇ ਉੱਨਤ ਮਿਜ਼ਾਈਲ ਕੈਰੀਅਰਾਂ ਵਿੱਚੋਂ ਇੱਕ ਹੈ।
ਭਵਿੱਖ ਦੀਆਂ ਲੋੜਾਂ
ਰਾਜਨਾਥ ਸਿੰਘ ਨੇ ਇਸ ਮੌਕੇ ਕਿਹਾ ਕਿ ਆਈਐਨਐਸ ਮੋਰਮੁਗਾਓ ਦੇ ਸਿਸਟਮ ਨਾ ਸਿਰਫ਼ ਵਰਤਮਾਨ ਸਗੋਂ ਭਵਿੱਖ ਦੀਆਂ ਜ਼ਰੂਰਤਾਂ ਨੂੰ ਵੀ ਪੂਰਾ ਕਰਨ ਦੇ ਯੋਗ ਹੋਣਗੇ। ਇਹ ਸਾਡੀ ਸਵਦੇਸ਼ੀ ਰੱਖਿਆ ਉਤਪਾਦਨ ਸਮਰੱਥਾ ਦਾ ਵੀ ਇੱਕ ਉਦਾਹਰਣ ਹੈ ਅਤੇ ਭਵਿੱਖ ਵਿੱਚ ਭਾਰਤ ਦੁਨੀਆ ਲਈ ਜਹਾਜ਼ ਵੀ ਬਣਾਏਗਾ। ਪੱਛਮੀ ਤੱਟ 'ਤੇ ਗੋਆ ਦੇ ਇਤਿਹਾਸਕ ਬੰਦਰਗਾਹ ਸ਼ਹਿਰ ਦੇ ਨਾਮ 'ਤੇ, ਮੋਰਮੁਗਾਓ ਨੇ 19 ਦਸੰਬਰ 21 ਨੂੰ ਆਪਣੀ ਪਹਿਲੀ ਯਾਤਰਾ ਕੀਤੀ, ਜਦੋਂ ਗੋਆ ਨੇ ਪੁਰਤਗਾਲੀ ਸ਼ਾਸਨ ਤੋਂ 60 ਸਾਲ ਦੀ ਆਜ਼ਾਦੀ ਦਾ ਜਸ਼ਨ ਮਨਾਇਆ। ਦੱਸ ਦੇਈਏ ਕਿ ਇਸਨੂੰ ਭਾਰਤੀ ਜਲ ਸੈਨਾ ਦੇ ਸਵਦੇਸ਼ੀ ਸੰਗਠਨ ਦੁਆਰਾ ਡਿਜ਼ਾਈਨ ਕੀਤਾ ਗਿਆ ਹੈ ਅਤੇ ਮਜ਼ਾਗਨ ਡੌਕ ਸ਼ਿਪ ਬਿਲਡਰਜ਼ ਲਿਮਿਟੇਡ ਦੁਆਰਾ ਬਣਾਇਆ ਗਿਆ ਹੈ।
ਆਈਐੱਨਐੱਸ ਮੋਰਮੁਗਾਓ
ਭਾਰਤੀ ਜਲ ਸੈਨਾ ਦੇ ਅਨੁਸਾਰ, ਆਈਐਨਐਸ ਮੋਰਮੁਗਾਓ ਜੰਗੀ ਬੇੜਾ ਰਿਮੋਟ ਸੈਂਸਿੰਗ ਉਪਕਰਣ, ਆਧੁਨਿਕ ਰਾਡਾਰ ਅਤੇ ਜਮੀਨ ਤੋਂ ਜਮੀਨ 'ਤੇ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਨਾਲ ਲੈਸ ਹੈ। ਇਹ ਜ਼ਮੀਨ ਤੋਂ ਹਵਾ ਵਿਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਵਰਗੀਆਂ ਹਥਿਆਰ ਪ੍ਰਣਾਲੀਆਂ ਨਾਲ ਵੀ ਲੈਸ ਹੈ। ਨੇਵੀ ਨੇ ਦੱਸਿਆ ਕਿ ਇਸ ਜੰਗੀ ਬੇੜੇ ਦੀ ਲੰਬਾਈ 163 ਮੀਟਰ, ਚੌੜਾਈ 17 ਮੀਟਰ ਅਤੇ ਭਾਰ 7400 ਟਨ ਹੈ। ਦੱਸ ਦੇਈਏ ਕਿ ਇਹ ਮਿਜ਼ਾਈਲ 'ਵਿਸ਼ਾਖਾਪਟਨਮ' ਸ਼੍ਰੇਣੀ ਦੇ ਚਾਰ ਵਿਨਾਸ਼ਕਾਂ 'ਚੋਂ ਦੂਜੀ ਮਿਜ਼ਾਈਲ ਹੈ।