ਕਸਟਮ ਵਿਭਾਗ ਨੇ 2 ਵਿਦੇਸ਼ੀ ਮਹਿਲਾਵਾਂ ਨੂੰ 19 ਕਰੋੜ ਦੇ ਸੋਨੇ ਸਮੇਤ ਕੀਤਾ ਕਾਬੂ 

ਮੁੰਬਈ, 10 ਜੂਨ : ਕਸਟਮ ਵਿਭਾਗ ਨੂੰ 2 ਕੇਸਾਂ ‘ਚ ਸਫਲਤਾ ਮਿਲੀ ਹੈ। ਅਧਿਕਾਰੀਆਂ ਵੱਲੋਂ 32.79 ਕਿਲੋ ਸੋਨਾ ਬਰਾਮਦ ਕੀਤਾ ਗਿਆ ਹੈ। ਜ਼ਬਤ ਕੀਤੇ ਗਏ ਸੋਨੇ ਦੀ ਕੀਮਤ 19 ਕਰੋੜ ਰੁਪਏ ਦੱਸੀ ਜਾ ਰਹੀ ਹੈ। ਮੁੰਬਈ ਕਸਟਮ ਅਧਿਕਾਰੀਆਂ ਨੇ ਗਲਤ ਤਰੀਕੇ ਨਾਲ ਸੋਨਾ ਲਿਆਉਣ ਦੇ ਦੋਸ਼ ਵਿਚ ਦੋ ਮਹਿਲਾਵਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁੰਬਈ ਕਸਟਮਸ ਜ਼ੋਨ ਦੇ ਏਅਰਪੋਰਟ ਕਮਿਸ਼ਨਰੇਟ ਨੇ ਇਸ ਬਾਰੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਜਾਣਕਾਰੀ ਦਿੱਤੀ ਹੈ। ਤਸਕਰ ਅੰਡਰ ਗਾਰਮੈਂਟਸ ‘ਚ ਸੋਨਾ ਲੁਕਾ ਕੇ ਲਿਆ ਰਹੇ ਸਨ, ਜਿਨ੍ਹਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ।