ਸ਼ਿਓਪੁਰ, 02 ਅਗਸਤ : ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਵਿਚ ਸਵੇਰੇ ਇਥੇ ਇਕ ਹੋਰ ਚੀਤੇ ਨੇ ਦਮ ਤੋੜ ਦਿੱਤਾ ਹੈ। ਹੁਣ ਤੱਕ 9 ਚੀਤਿਆਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿਚ 6 ਚੀਤੇ ਤੇ ਕੁਨੋ ਵਿਚ ਜਨਮੇ ਤਿੰਨ ਸ਼ਾਵਕ ਹਨ। ਪ੍ਰਮੁੱਖ ਚੀਫ ਕੰਜ਼ਰਵੇਟਰ ਆਫ ਫਾਰੈਸਟ (ਵਾਈਲਡਲਾਈਫ) ਅਸੀਮ ਸ਼੍ਰੀਵਾਸਤਵ ਨੇ ਮਾਦਾ ਚੀਤਾ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਮਾਦਾ ਚੀਤਾ ਦਾ ਨਾਂ ਧਤਰੀ ਸੀ। ਕੁਨੋ ਨੈਸ਼ਨਲ ਪਾਰਕ ਵੱਲੋਂ ਇਸ ਸਬੰਧੀ ਬਿਆਨ ਜਾਰੀ ਕੀਤਾ ਗਿਆ ਹੈ। ਬਿਆਨ ਵਿਚ ਕਿਹਾ ਗਿਆ ਕਿ ਮਾਦਾ ਚੀਤਾ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਉਸ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਕੁਨੋ ਨੈਸ਼ਨਲ ਪਾਰਕ ਵਿਚ ਰੱਖੇ 14 ਚੀਤੇ (7 ਨਰ, 6 ਮਾਤਾ ਤੇ ਇਕ ਸ਼ਾਵਕ) ਸਿਹਤਮੰਦ ਹਨ। ਕੁਨੋ ਜੰਗਲਾਤ ਚਕਿਤਸਕ ਟੀਮ ਤੇ ਨਾਮੀਬੀਆਈ ਮਾਹਿਰਾਂ ਵੱਲੋਂ ਚੀਤਿਆਂ ਦਾ ਲਗਾਤਾਰ ਸਿਹਤ ਪ੍ਰੀਖਣ ਕੀਤਾ ਜਾ ਰਿਹਾ ਹੈ। ਕੇਂਦਰੀ ਵਾਤਾਵਰਣ, ਜੰਗਲਾਤ ਮੰਤਰੀ ਭੁਪਿੰਦਰ ਯਾਦਵ ਨੇ ਕਿਹਾ ਸੀ ਕਿ ਚੀਤੇ ਕੂਨੋ ਨੈਸ਼ਨਲ ਪਾਰਕ ਵਿਚ ਹੀ ਰਹਿਣਗੇ। ਉਨ੍ਹਾਂ ਨੇ ਕਿਹਾ ਸੀ ਕਿ ਅਸੀਂ ਕੌਮਾਂਤਰੀ ਮਾਹਿਰਾਂ ਦੇ ਸੰਪਰਕ ਵਿਚ ਹਾਂ। ਸਾਡੀ ਟੀਮ ਉਥੋਂ ਦਾ ਦੌਰਾ ਕਰੇਗੀ। ਚੀਤਿਆਂ ਨੂੰ ਸ਼ਿਫਟ ਨਹੀਂ ਕੀਤਾ ਜਾਵੇਗਾ ਤੇ ਉਹ ਕੂਨੋ ਵਿਚ ਹੀ ਰਹਿਣਗੇ।