ਮਾਲਵਾ

ਡੀ.ਸੀ ਫਰੀਦਕੋਟ ਵੱਲੋਂ 1 ਅਕਤੂਬਰ ਨੂੰ ਸਵੱਛਤਾ ਪਖਵਾੜਾ ਮਨਾਉਣ ਦੇ ਹੁਕਮ ਜਾਰੀ
ਪਹਿਲੀ ਅਕਤੂਬਰ ਨੂੰ 1 ਘੰਟਾ, ਇੱਕਠਿਆਂ 10 ਵਜੇ ਸ਼੍ਰਮਦਾਨ ਕਰਨ ਦੀ ਅਪੀਲ ਫਰੀਦਕੋਟ 27 ਸਤੰਬਰ : ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਅੱਜ 1 ਅਕਤੂਬਰ ਨੂੰ ਸਵੱਛਤਾ ਪਖਵਾੜਾ ਮਨਾਉਣ ਦੇ ਹੁਕਮ ਜਾਰੀ ਕਰਦਿਆਂ ਸਮੂਹ ਨਗਰ ਕੌਂਸਲ, ਜਿਲ੍ਹਾ ਪ੍ਰੀਸ਼ਦ, ਵਿਦਿਅਕ ਸੰਸਥਵਾਂ ਅਤੇ ਏ.ਡੀ.ਸੀ. (ਡੀ) ਰਾਹੀਂ ਪੰਚਾਇਤਾਂ ਨੂੰ ਮਹਾਤਮਾ ਗਾਂਧੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਸ ਪਖਵਾੜੇ ਦੌਰਾਨ ਸਫਾਈ ਦੇ ਪ੍ਰਬੰਧ ਕਰਨ ਸਬੰਧੀ ਤਿਆਰੀਆਂ ਵਿੱਢਣ ਲਈ ਆਖਿਆ। ਭਾਰਤ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ 1 ਘੰਟਾ....
ਅਨੰਤ ਚਤੁਰਦਸੀ ਦੇ ਪਾਵਨ ਮੌਕੇ ਜ਼ਿਲ੍ਹੇ ਦੀ ਹਦੂਦ ਅੰਦਰ ਬੁੱਚੜਖਾਨੇ ਅਤੇ ਅੰਡੇ /ਮੀਟ ਦੀਆਂ ਦੁਕਾਨਾਂ ਬੰਦ ਰਹਿਣਗੀਆਂ- ਡਿਪਟੀ ਕਮਿਸ਼ਨਰ 
ਫ਼ਰੀਦਕੋਟ 27 ਸਤੰਬਰ : ਜਿਲ੍ਹਾ ਮੈਜਿਸਟਰੇਟ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਨੇ ਜਾਬਤਾ ਫੌਜਦਾਰੀ ਸੰਘਤਾ 1973 (ਐਕਟ ਨੰਬਰ 2 ਆਫ 1974) ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋ ਕਰਦੇ ਹੋਏ 28-09-2023 ਨੂੰ ਅਨੰਤ ਚਤੁਰਦਸੀ ਦੇ ਪਾਵਨ ਮੌਕੇ ਤੇ ਜਿਲ੍ਹਾ ਫਰੀਦਕੋਟ ਦੀ ਹਦੂਦ ਅੰਦਰ ਬੁਚੜਖਾਨੇ ਅਤੇ ਆਂਡੇ/ਮੀਟ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਜਿਲ੍ਹਾ ਮੈਜਿਸਟਰੇਟ ਫਰੀਦਕੋਟ ਨੇ ਕਿਹਾ ਕਿ ਇਹ ਹੁਕਮ ਹੋਟਲਾਂ ਅਤੇ ਸ਼ਰਾਬ ਦੇ ਅਹਾਤਿਆਂ, ਜਿੱਥੇ ਸ਼ਰਾਬ ਵੇਚਣ ਅਤੇ ਪੀਣ ਦੀ....
ਬਲਾਕ ਅਬੋਹਰ ਗਰਾਮ ਪੰਚਾਇਤ ਖੈਰਪੁਰ ਦੀ 20 ਏਕੜ 6 ਕਨਾਲ 16 ਮਰਲੇ ਸ਼ਾਮਲਾਤ ਜਮੀਨ ਦਾ ਨਜਾਇਜ ਕਬਜਾ ਛੁਡਵਾਇਆ
ਫਾਜ਼ਿਲਕਾ, 27 ਸਤੰਬਰ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਅਨੁਸਾਰ ਅਤੇ ਕੈਬਨਿਟ ਮੰਤਰੀ ਸ. ਲਾਲਜੀਤ ਭੁੱਲਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼ਾਮਲਾਤ ਜਮੀਨਾਂ ਦੇ ਨਜਾਇਜ ਕਬਜੇ ਛੁਡਾਉਣ ਸਬੰਧੀ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਅਨੁਸਾਰ ਸਬ ਡਵੀਜ਼ਨ ਮੈਜਿਸਟ੍ਰੇਟ ਆਕਾਸ਼ ਬਾਂਸਲ ਵੱਲੋਂ ਜਾਰੀ ਕਬਜਾ ਵਾਰੰਟਾਂ ਅਨੁਸਾਰ ਬਲਾਕ ਅਬੋਹਰ ਗਰਾਮ ਪੰਚਾਇਤ ਖੈਰਪੁਰ ਦੀ 20 ਏਕੜ 6 ਕਨਾਲ 16 ਮਰਲੇ ਸ਼ਾਮਲਾਤ ਜਮੀਨ ਦਾ ਨਜਾਇਜ ਕਬਜਾ ਸ਼੍ਰੀਮਤੀ....
ਖੇਤੀਬਾੜੀ ਵਿਭਾਗ ਜਲਾਲਾਬਾਦ ਵੱਲੋਂ ਖਾਦ, ਬੀਜ, ਪੈਸਟੀਸਾਈਡ ਵਿਕਰੇਤਾ ਨਾਲ ਮੀਟਿੰਗ, ਪਰਾਲੀ ਨਾ ਸਾੜਨ ਸਬੰਧੀ ਕੀਤਾ ਪਾਬੰਦ
ਜਲਾਲਾਬਾਦ, 27 ਸਤੰਬਰ : ਡਿਪਟੀ ਕਮਿਸ਼ਨਰ ਫ਼ਾਜਿਲਕਾਡਾ. ਸੇਨੂ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਮੁੱਖ ਖੇਤੀਬਾੜੀ ਅਫ਼ਸਰ ਫ਼ਾਜਿਲਕਾ ਗੁਰਮੀਤ ਸਿੰਘ ਚੀਮਾ ਦੀ ਯੋਗ ਅਗਵਾਈ ਅਧੀਨ ਬਲਾਕ ਖੇਤੀਬਾੜੀ ਅਫ਼ਸਰ,ਜਲਾਲਾਬਾਦ ਸ਼੍ਰੀ ਮਤੀ ਹਰਪ੍ਰੀਤਪਾਲ ਕੌਰ ਵੱਲੋਂ ਬਲਾਕ ਖੇਤੀਬਾੜੀ ਦਫ਼ਤਰ ਵਿੱਚ ਸਮੂਹ ਖਾਦ,ਬੀਜ ਅਤੇ ਪੈਸਟੀਸਾਈਡ ਵਿਕਰੇਤਾਵਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾਂ ਨੂੰ ਝੋਨੇ ਦੀ ਪਰਾਲੀ ਨੂੰ ਸਾੜਨ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਣੂ ਕਰਵਾਇਆ ਗਿਆ ਅਤੇ ਪਰਾਲੀ ਨੂੰ ਸਾਂਭਣ....
ਇੰਡੀਅਨ ਸਵੱਛਤਾ ਲੀਗ 2.0 ਅਧੀਨ ਸ਼ਹਿਰ ਵਾਸੀਆਂ ਨੂੰ ਸਵੱਛਤਾ ਦਾ ਸੰਦੇਸ਼ ਦੇਣ ਲਈ ਕੱਢੀ ਗਈ ਸਾਈਕਲ ਰੈਲੀ
ਕਾਰਜ ਸਾਧਕ ਅਫਸਰ ਵੱਲੋਂ ਸਾਈਕਲ ਰੈਲੀ ਨੂੰ ਹਰੀ ਝੰਡੀ ਦੇ ਕੇ ਕੀਤਾ ਗਿਆ ਰਵਾਨਾ ਫਾਜ਼ਿਲਕਾ, 27 ਸਤੰਬਰ : ਇੰਡੀਅਨ ਸਵੱਛਤਾ ਲੀਗ 2.0 ਅਧੀਨ ਸਵੱਛਤਾ ਨੂੰ ਲੈ ਕੇ 2 ਅਕਤੂਬਰ ਤੱਕ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਦੀ ਲੜੀ ਤਹਿਤ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੇ ਦਿਸ਼ਾ—ਨਿਰਦੇਸ਼ਾਂ ਹੇਠ ਨਗਰ ਕੌਂਸਲ ਫਾਜ਼ਿਲਕਾ ਵੱਲੋਂ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਨੂੰ ਕਾਰਜ ਸਾਧਕ ਅਫਸਰ ਸ੍ਰੀ ਮੰਗਤ ਕੁਮਾਰ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਕਾਰਜ ਸਾਧਕ ਅਫਸਰ ਸ੍ਰੀ ਮੰਗਤ ਕੁਮਾਰ ਨੇ ਕਿਹਾ....
ਸਹਿਕਾਰੀ ਖੰਡ ਮਿੱਲ ਬੋਦੀਵਾਲਾ ਪਿੱਥਾ ਵਿਖੇ ਕਰਵਾਇਆ ਗਿਆ 8ਵਾਂ ਆਮ ਇਜਲਾਸ
ਫਾਜਿਲਕਾ 27 ਸਤੰਬਰ : ਸਹਿਕਾਰੀ ਖੰਡ ਮਿੱਲ ਬੋਦੀਵਾਲਾ ਪਿੰਥਾ ਦਾ ਅੱਜ 8ਵਾਂ ਆਮ ਇਜਲਾਸ ਮਿੱਲ ਦੇ ਚੇਅਰਮੈਨ ਸ੍ਰੀ ਅਸ਼ਵਨੀ ਕੁਮਾਰ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ । ਇਸ ਇਜਲਾਸ ਵਿੱਚ ਮਿੱਲ ਦੇ ਹਿੱਸੇਦਾਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ । ਮਿੱਲ ਦੇ ਚੇਅਰਮੈਨ ਵੱਲੋਂ ਸਮੂਹ ਹਾਜ਼ਰ ਮੈਂਬਰਾਂ ਨੂੰ "ਜੀ ਆਇਆਂ ਨੂੰ" ਆਖਦਿਆਂ ਆਮ ਇਜਲਾਸ ਦੀ ਸ਼ੁਰੂਆਤ ਕੀਤੀ ਗਈ। ਆਮ ਇਜਲਾਸ ਦੇ ਸ਼ੁਰੂਆਤ ਵਿੱਚ, ਮਿੱਲ ਦੇ ਜਨਰਲ ਮੈਨੇਜਰ ਸ੍ਰੀ ਸੁਖਦੀਪ ਸਿੰਘ ਕੈਰੋਂ ਵੱਲੋਂ ਮਿੱਲ ਦੀ ਸਾਲ 2022-23 ਦੀ ਕਾਰਗੁਜ਼ਾਰੀ....
ਖੇਤੀਬਾੜੀ ਵਿਭਾਗ ਫਾਜ਼ਿਲਕਾ ਵੱਲੋਂ ਪਿੰਡ ਜੰਡਵਾਲਾ ਖਰਤਾ ਵਿਖੇ ਕਿਸਾਨ ਜਾਗਰੂਕਤਾ ਕੈਂਪ ਦਾ ਆਯੋਜਨ
ਪਿੰਡ ਵਾਸੀਆਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਕੀਤਾ ਗਿਆ ਜਾਗਰੂਕ ਫਾਜ਼ਿਲਕਾ 27 ਸਤੰਬਰ : ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੇ ਦਿਸ਼ਾ ਨਿਰਦੇਸ਼ਾ ਤਹਿਤ ਖੇਤੀਬਾੜੀ ਵਿਭਾਗ ਫਾਜ਼ਿਲਕਾ ਵੱਲੋਂ ਲਗਾਤਾਰ ਜ਼ਿਲ੍ਹੇ ਦੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਤਹਿਤ ਹੀ ਬਲਾਕ ਖੇਤੀਬਾੜੀ ਅਫਸਰ ਫਾਜ਼ਿਲਕਾ ਡਾ. ਬਲਦੇਵ ਸਿੰਘ ਵੱਲੋਂ ਪਿੰਡ ਜੰਡਵਾਲਾ ਖਰਤਾ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾ ਕੇ ਪਰਾਲੀ ਨਾ ਸਾੜਨ ਬਾਰੇ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ....
ਗਉਵੰਸ਼ ਦੀ ਸੁਚਜੇ ਢੰਗ ਨਾਲ ਦੇਖਭਾਲ ਅਤੇ ਬਿਹਤਰੀ ਰੱਖ ਰਖਾਵ ਲਈ ਉਪਰਾਲੇ ਜਾਰੀ : ਡਿਪਟੀ ਕਮਿਸ਼ਨਰ
ਪਿੰਡ ਸਲੇਮਸ਼ਾਹ ਵਿਖੇ ਸਥਾਪਿਤ ਕੈਟਲ ਪੋਂਡ ਵਿਖੇ ਗਉ ਭਲਾਈ ਕੈਂਪ ਲਗਾਇਆ ਫਾਜ਼ਿਲਕਾ, 27 ਸਤੰਬਰ : ਗਉਵੰਸ਼ ਦੀ ਸੁਚਜੇ ਢੰਗ ਨਾਲ ਦੇਖਭਾਲ ਅਤੇ ਬਿਹਤਰੀ ਰੱਖ ਰਖਾਵ ਲਈ ਜ਼ਿਲ੍ਹਾ ਪਿੰਡ ਸਲੇਮਸ਼ਾਹ ਵਿਖੇ ਸਥਾਪਿਤ ਕੈਟਲ ਪੋਂਡ ਵਿਖੇ ਗਉ ਭਲਾਈ ਕੈਂਪ ਲਗਾਇਆ ਗਿਆ। ਇਸ ਮੌਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਕੈਟਲ ਪੋਂਡ ਵਿਖੇ ਪਹੁੰਚ ਕੇ ਕੈਂਪ ਦੀ ਸ਼ੁਰੂਆਤ ਕਰਵਾਈ ਉਥੇ ਗਉਸ਼ਾਲਾ ਵਿਖੇ ਗਊਆਂ ਦੀ ਸਾਂਭ—ਸੰਭਾਲ ਦੇ ਕਾਰਜਾਂ ਅਤੇ ਕੈਟਲ ਸ਼ੈਡ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਵੀ ਜਾਇਜਾ ਲਿਆ। ਗਊ....
ਥੈਲੇਸੀਮੀਆ ਬਿਮਾਰੀ ਤੋਂ ਪੀੜ੍ਹਤ ਬਚਿਆਂ ਵੱਲੋਂ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ
ਡਿਪਟੀ ਕਮਿਸ਼ਨਰ ਨੇ ਪੀੜ੍ਹਤ ਬਚਿਆਂ ਨੂੰ ਹਰ ਹੀਲੇ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦਾ ਦਵਾਇਆ ਵਿਸ਼ਵਾਸ ਫਾਜ਼ਿਲਕਾ, 27 ਸਤੰਬਰ : ਥੈਲੇਸੀਮੀਆ ਬਿਮਾਰੀ ਤੋਂ ਪੀੜ੍ਹਤ ਬਚਿਆਂ ਵੱਲੋਂ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨਾਲ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਵਿਚ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਵੀ ਦੱਸਿਆ ਜਿਸ *ਤੇ ਉਨ੍ਹਾਂ ਨੇ ਜਲਦ ਇਸਦਾ ਹਲ ਕਰਨ ਦਾ ਭਰੋਸਾ ਦਿੱਤਾ। ਡਿਪਟੀ ਕਮਿਸ਼ਨਰ ਨੂੰ ਆਪਣੀ ਮੁਸ਼ਕਿ ਬਾਰੇ ਜਾਣੂੰ ਕਰਵਾਉਂਦੇ ਹੋਏ ਬਚਿਆਂ ਨੇ ਦੱਸਿਆ ਕਿ ਥੈਲੇਸੀਮਆ ਪੀੜ੍ਹਤ ਬਚਿਆਂ....
ਪਰਾਲੀ ਦੀ ਸੁੱਚਜੀ ਸਾਂਭ-ਸੰਭਾਲ ਸਬੰਧੀ ਪਿੰਡ ਚੱਕ ਬਨਵਾਲਾ ਅਤੇ ਚੱਕ ਡਬਵਾਲਾ ਵਿਖੇ ਕੈਂਪ ਲਗਾਇਆ
ਫਾਜ਼ਿਲਕਾ, 27 ਸਤੰਬਰ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਅਤੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਸੇਨੂੰ ਦੁਗਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਰਾਲੀ ਦੀ ਸੁੱਚਜੀ ਸਾਂਭ-ਸੰਭਾਲ ਸਬੰਧੀ ਮੁੱਖ ਖੇਤੀਬਾੜੀ ਅਫਸਰ, ਫਾਜ਼ਿਲਕਾ ਡਾ. ਗੁਰਮੀਤ ਸਿੰਘ ਚੀਮਾ ਅਤੇ ਬਲਾਕ ਖੇਤੀਬਾੜੀ ਅਫਸਰ, ਫਾਜ਼ਿਲਕਾ ਡਾ. ਬਲਦੇਵ ਸਿੰਘ ਦੀ ਅਗਵਾਈ ਹੇਠ ਬਲਾਕ ਫਾਜ਼ਿਲਕਾ ਵਿੱਚ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਪਿੰਡ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਸ਼੍ਰੀਮਤੀ ਸ਼ਿਫਾਲੀ ਕੰਬੋਜ, ਖੇਤੀਬਾੜੀ....
ਝੋਨੇ ਦੀ ਪਰਾਲੀ ਇੱਕ ਵੱਡਮੁੱਲੀ ਖਾਂਦ ਹੈ- ਹਰਪ੍ਰੀਤਪਾਲ ਕੌਰ
ਫਾਜ਼ਿਲਕਾ, 27 ਸਤੰਬਰ : ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਡਾ. ਸੇਨੂ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਨ ਸੀਟੂ ਸਟਰਾਅ ਮੈਨੇਜਮੈਂਟ ਸਕੀਮ ਅਧੀਨ ਮੁੱਖ ਖੇਤੀਬਾੜੀ ਅਫਸਰ ਫ਼ਾਜ਼ਿਲਕਾ ਡਾ ਗੁਰਮੀਤ ਚੀਮਾ ਅਤੇ ਬਲਾਕ ਖੇਤੀਬਾੜੀ ਅਫ਼ਸਰ ਜਲਾਲਾਬਾਦ ਹਰਪ੍ਰੀਤਪਾਲ ਕੌਰ ਦੀ ਯੋਗ ਅਗਵਾਈ ਹੇਠ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਬਲਾਕ ਜਲਾਲਾਬਾਦ ਦੇ ਪਿੰਡ ਜਾਨੀਸਰ, ਚੱਕ ਅਰਨੀ ਵਾਲਾ, ਗੁਮਾਨੀ ਵਾਲਾ, ਲਮੋਚੜ ਕਲਾਂ ਉਤਾੜ, ਹਿਠਾੜ, ਚੱਕ ਖੁੰਡ ਵਾਲਾ,ਬੱਘੇ ਕੇ ਹਿਠਾੜ ਅਤੇ ਪਿੰਡ ਚੱਕ ਅਰਨੀ....
ਜਸੋਵਾਲ ਡਰੇਨ ਦੀ ਬੁਰਜੀ 0-26000 'ਤੇ ਮੱਛੀਆਂ ਫੜਨ ਦੀ ਬੋਲੀ ਹੁਣ 29 ਨੂੰ
ਬੋਲੀਕਾਰ ਘੱਟ ਹੋਣ ਕਰਕੇ 22 ਸਤੰਬਰ ਵਾਲੀ ਬੋਲੀ ਰੱਦ ਕੀਤੀ ਗਈ ਲੁਧਿਆਣਾ ਜਲ ਨਿਕਾਸ ਮੰਡਲ ਦੇ ਸਿੱਧਵਾਂ ਜਲ ਨਿਕਾਸ ਉਪ ਮੰਡਲ ਅਧੀਨ ਪੈਂਦੀ ਹੈ ਇਹ ਡਰੇਨ ਲੁਧਿਆਣਾ, 27 ਸਤੰਬਰ (ਰਘਵੀਰ ਸਿੰਘ ਜੱਗਾ) : ਲੁਧਿਆਣਾ ਜਲ ਨਿਕਾਸ ਮੰਡਲ, ਲੁਧਿਆਣਾ ਦੇ ਸਿੱਧਵਾਂ ਜਲ ਨਿਕਾਸ ਉਪ ਮੰਡਲ ਅਧੀਨ ਪੈਂਦੀ ਜਸੋਵਾਲ ਡਰੇਨ ਦੀ ਬੁਰਜੀ 0-26000 'ਤੇ ਮੱਛੀਆਂ ਫੜਨ ਦੀ ਬੋਲੀ ਹੁਣ 29 ਸਤੰਬਰ, 2023 ਨੂੰ ਦੁਪਹਿਰ 03:00 ਵਜੇ ਉਪ ਮੰਡਲ ਦਫ਼ਤਰ ਸਿੱਧਵਾਂ ਜਲ ਨਿਕਾਸ ਉਪ ਮੰਡਲ, ਲੁਧਿਆਣਾ ਦੇ ਦਫ਼ਤਰ ਵਿਖੇ ਕੀਤੀ ਜਾਵੇਗੀ।....
ਫਾਰਮਰਜ਼ ਈ-ਲਰਨਿੰਗ ਡਿਜੀਟਲ ਸਟੂਡੀਓ ਦਾ ਡਿਪਟੀ ਕਮਿਸ਼ਨਰ ਵਲੋਂ ਰਾਏਕੋਟ ਵਿਖੇ ਸ਼ਾਨਦਾਰ ਆਗਾਜ਼
ਕੁਦਰਤੀ ਸੋਮੇ ਪਾਣੀ ਨੂੰ ਸੰਭਾਲਣ ਲਈ ਸਾਨੂੰ ਸਭਨਾਂ ਨੂੰ ਪੂਰਾ ਯੋਗਦਾਨ ਦੇਣਾ ਚਾਹੀਦਾ ਹੈ-ਸੁਰਭੀ ਮਲਿਕ ਝੋਨੇ ਦੀ ਪਰਾਲੀ ਸੰਭਾਲਣ ਲਈ ਸਬਸਿਡੀ ‘ਤੇ ਆਧੁਨਿਕ ਮਸ਼ੀਨਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ-ਬੈਨੀਪਾਲ ਲੁਧਿਆਣਾ, 27 ਸਤੰਬਰ (ਰਘਵੀਰ ਸਿੰਘ ਜੱਗਾ) : ਰਾਏਕੋਟ ਸ਼ਹਿਰ ਦੇ ਉੱਘੇ ਕਾਰੋਬਾਰੀ ਮੈਸਰਜ਼ ਹਰੀ ਚੰਦ ਐਂਡ ਸੰਨਜ਼ ਅਤੇ ਬਾਇਰ ਕਰੋਪ ਸਾਇੰਸ ਲਿਮਟਿਡ ਵਲੋਂ ਪੰਜਾਬ ਅਤੇ ਜਿਲ੍ਹਾ ਲੁਧਿਆਣਾ ਦਾ ਦੂਸਰਾ ਫਾਰਮਰਜ਼ ਈ-ਲਰਨਿੰਗ ਡਿਜੀਟਲ ਸਟੂਡੀਓ ਕਿਸਾਨਾਂ ਦੀ ਸਹੂਲਤ ਲਈ ਸਥਾਪਿਤ ਕੀਤਾ ਗਿਆ ਹੈ।ਜਿਸ ਦਾ....
ਮਹਾਰਾਜਾ ਦਲੀਪ ਸਿੰਘ ਯਾਦਗਾਰੀ ਕੋਠੀ ਬੱਸੀਆਂ 'ਚ ਸੈਰ ਸ਼ਪਾਟਾ ਦਿਵਸ ਮਨਾਇਆ ਗਿਆ
ਪ੍ਰਸ਼ਾਸ਼ਨ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੇ ਅਮੀਰ ਸੱਭਿਆਚਾਰ, ਵਿਰਸੇ, ਇਤਿਹਾਸ ਅਤੇ ਪਰੰਪਰਾ ਤੋਂ ਜਾਣੂੰ ਕਰਵਾਉਣ ਲਈ ਵਚਨਬੱਧ ਹੈ : ਐਸ.ਡੀ.ਐਮ. ਗੁਰਬੀਰ ਸਿੰਘ ਕੋਹਲੀ ਲੁਧਿਆਣਾ, 27 ਸਤੰਬਰ (ਰਘਵੀਰ ਸਿੰਘ ਜੱਗਾ) : ਮਹਾਰਾਜਾ ਦਲੀਪ ਸਿੰਘ ਯਾਦਗਾਰੀ ਕੋਠੀ ਬੱਸੀਆਂ ਵਿਖੇ ਅੱਜ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਸ਼ੈਰ ਸਪਾਟਾ ਦਿਵਸ/ਵਰਲਡ ਟੁਰਿਜਮ ਡੇਅ ਮਨਾਇਆ ਗਿਆ। ਇਹ ਪ੍ਰੋਗਰਾਮ ਐਸ.ਡੀ.ਐਮ ਰਾਏਕੋਟ ਸ. ਗੁਰਬੀਰ ਸਿੰਘ ਕੋਹਲੀ ਪੀ.ਸੀ.ਐਸ. ਅਤੇ ਸ. ਗੁਰਜੋਤ....
ਜ਼ਿਲ੍ਹਾ ਪੱਧਰੀ ਮੁਕਾਬਲੇ 30 ਸਤੰਬਰ ਤੋਂ 05 ਅਕਤੂਬਰ ਤੱਕ ਵੱਖ-ਵੱਖ ਖੇਡ ਮੈਦਾਨਾਂ 'ਚ ਕਰਵਾਏ ਜਾਣਗੇ : ਜ਼ਿਲ੍ਹਾ ਖੇਡ ਅਫ਼ਸਰ
ਲੁਧਿਆਣਾ, 27 ਸਤੰਬਰ (ਰਘਵੀਰ ਸਿੰਘ ਜੱਗਾ) : ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਬਰਾੜ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਖੇਡਾਂ ਵਤਨ ਪੰਜਾਬ ਦੀਆਂ-2023 ਤਹਿਤ 30 ਸਤੰਬਰ ਤੋਂ 05 ਅਕਤੂਬਰ, 2023 ਤੱਕ ਵੱਖ-ਵੱਖ ਉਮਰ ਵਰਗ ਦੇ ਜਿਲ੍ਹਾ ਪੱਧਰੀ ਖੇਡ ਮੁਕਾਬਲੇ ਕਰਵਾਏ ਜਾਣਗੇ। ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਇਹ ਮੁਕਾਬਲੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਖੇਡ ਮੈਦਾਨਾਂ, ਇੰਡੋਰ ਬੈਡਮਿੰਟਨ ਹਾਲ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ, ਗੁਰੂ ਨਾਨਕ ਸਟੇਡੀਅਮ....