ਮਾਲਵਾ

ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 01 ਲੱਖ 23 ਹਜਾਰ 426 ਮੀਟਰਿਕ ਟਨ ਝੋਨੇ ਦੀ ਹੋਈ ਆਮਦ : ਡਿਪਟੀ ਕਮਿਸ਼ਨਰ
ਖਰੀਦ ਏਜੰਸੀਆਂ ਵੱਲੋਂ 01ਲੱਖ 18 ਹਜਾਰ 898 ਮੀਟਰਿਕ ਟਨ ਝੋਨੇ ਦੀ ਕੀਤੀ ਗਈ ਖਰੀਦ ਖਰੀਦੇ ਗਏ ਝੋਨੇ ਦੀ ਅਦਾਇਗੀ ਵਜੋਂ ਕਿਸਾਨਾਂ ਨੂੰ ਜਾਰੀ ਕੀਤੇ 245.45 ਕਰੋੜ ਰੁਪਏ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਦੀ ਅਪੀਲ ਫ਼ਤਹਿਗੜ੍ਹ ਸਾਹਿਬ, 16 ਅਕਤੂਬਰ : ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਤੱਕ 01 ਲੱਖ 23 ਹਜਾਰ 426 ਮੀਟਰਿਕ ਟਨ ਝੋਨੇ ਦੀ ਆਮਦ ਹੋਈ ਹੈ ਜਿਸ ਵਿੱਚੋਂ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 01 ਲੱਖ 18....
ਪਰਾਲੀ ਨੂੰ ਅੱਗ ਨਾ ਲਗਾਉਣ ਲਈ ਚੇਤਨਾ ਵੈਨਾਂ ਰਾਹੀਂ ਪਿੰਡਾਂ ਵਿੱਚ ਜਾਗਰੂਕਤਾ ਮੁਹਿੰਮ ਜ਼ੋਰਾਂ ਤੇ
ਚੇਤਨਾਂ ਵੈਨਾਂ ਰਾਹੀਂ ਪਿੰਡ ਕੋਟਲਾ ਬਜਵਾੜਾ, ਬੀਬੀਪੁਰ, ਹਿੰਦੂਪੁਰ, ਪੀਰਜੈਨ, ਬਰਾਸ, ਮੱਠੀ ਤੇ ਸਾਧੂਗੜ੍ਹ ਵਿਖੇ ਪਰਾਲੀ ਨੂੰ ਅੱਗ ਲਗਾਉਣ ਦੇ ਮਾੜੇ ਪ੍ਰਭਾਵਾਂ ਬਾਰੇ ਕੀਤਾ ਜਾਗਰੂਕ ਫ਼ਤਹਿਗੜ੍ਹ ਸਾਹਿਬ, 16 ਅਕਤੂਬਰ : ਪੰਜਾਬ ਸਰਕਾਰ ਵੱਲੋਂ ਵਾਤਾਵਰਣ ਪ੍ਰਦੂਸ਼ਣ ਨੂੰ ਠੱਲ ਪਾਉਣ ਲਈ ਅਤੇ ਝੌਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਵਾਸਤੇ ਜ਼ਿਲ੍ਹੇ ਵਿੱਚ ਚਲਾਈਆਂ ਜਾ ਰਹੀਆਂ ਚੇਤਨਾ ਵੈਨਾਂ ਰਾਹੀਂ ਪਿੰਡਾਂ ਵਿੱਚ ਜਾਗਰੂਕਤਾ ਮੁਹਿੰਮ ਜੋਰਾਂ ਤੇ ਚਲਾਈ ਜਾ ਰਹੀ ਹੈ। ਇਸ....
ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਜਮੀਂਨ ਲਈ ਲਾਹੇਵੰਦ: ਮੁੱਖ ਖੇਤੀਬਾੜੀ ਅਫਸਰ
ਬਲਾਕ ਖੇੜਾ ਦੇ ਪਿੰਡ ਬਲਾੜਾ ਵਿਖੇ ਲਗਾਇਆ ਜਾਗਰੂਕਤਾ ਕੈਪ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਦੀ ਕੀਤੀ ਪੂਰਜੋਰ ਅਪੀਲ ਫਤਹਿਗੜ੍ਹ ਸਾਹਿਬ, 16 ਅਕਤੂਬਰ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਰਾਲੀ ਪ੍ਰਬੰਧਨ ਸਬੰਧੀ ਚਲਾਈ ਗਈ ਮੁਹਿੰਮ ਤਹਿਤ ਬਲਾਕ ਖੇੜਾ ਦੇ ਪਿੰਡ ਬਲਾੜਾ ਵਿਖੇ ਸੀ.ਆਰ.ਐਮ ਸਕੀਮ ਅਧੀਨ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਜਿਸ ਵਿੱਚ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਕਰਨ ਬਾਰੇ ਜਾਗਰੂਕ ਕੀਤਾ ਗਿਆ। ਇਸ ਸਬੰਧੀ ਹੋਰ ਜਾਣਕਾਰੀ....
ਯੂਨੀਵਰਸਿਟੀ ਕਾਲਜ ਢਿੱਲਵਾਂ ਵਲੋਂ ਪਰਾਲੀ ਸਾੜਨ ਖ਼ਿਲਾਫ਼ ਰੈਲੀ ਅਤੇ ਭਾਸ਼ਣ
ਤਪਾ/ਬਰਨਾਲਾ, 16 ਅਕਤੂਬਰ : ਯੂਨੀਵਰਸਿਟੀ ਕਾਲਜ ਢਿੱਲਵਾਂ ਵਿਖੇ ਐਨ.ਐਸ.ਐਸ ਯੂਨਿਟ, ਰੈਡ ਰਿਬਨ, ਈਕੋ ਫਰੈਂਡਲੀ ਕਲੱਬ ਵੱਲੋਂ ਪਰਾਲੀ ਨਾ ਸਾੜਨ ਦੇ ਸਬੰਧ ਵਿੱਚ ਰੈਲੀ ਅਤੇ ਭਾਸ਼ਣ ਕਰਵਾਇਆ ਗਿਆ। ਯੂਨੀਵਰਸਿਟੀ ਕਾਲਜ ਢਿੱਲਵਾਂ ਵਿਖੇ ਕਾਲਜ ਦੇ ਐਨ.ਐਸ.ਐਸ ਯੂਨਿਟ ਦੇ ਪ੍ਰੋਗਰਾਮ ਅਫਸਰ ਪ੍ਰੋ. ਦੇਵ ਕਰਨ, ਰੈਡ ਰੀਬਨ ਕਲੱਬ ਦੇ ਨੋਡਲ ਅਫਸਰ ਪ੍ਰੋ. ਜਗਦੀਪ ਕੌਰ ਅਤੇ ਪ੍ਰੋ. ਕਰਮਜੀਤ ਕੌਰ ਅਤੇ ਈਕੋ ਫਰੈਂਡਲੀ ਕਲੱਬ ਦੇ ਨੋਡਲ ਅਫਸਰ ਡਾ. ਬਰਜੇਸ਼ ਪਾਠਕ ਵੱਲੋਂ ਪਰਾਲੀ ਨਾ ਸਾੜਣ ਦੇ ਸਬੰਧ ਵਿੱਚ ਪਿੰਡ ਢਿੱਲਵਾਂ....
ਜ਼ਿਲ੍ਹਾ ਬਾਲ ਭਲਾਈ ਕੌਂਸਲ, ਸਕੂਲ ਸਿੱਖਿਆ ਵਿਭਾਗ ਤੇ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਹੋਏ ਪੇਂਟਿੰਗ ਮੁਕਾਬਲੇ 
ਵਾਈ.ਐੱਸ.ਸਕੂਲ ਵਿਖੇ ਕਰਵਾਏ ਗਏ ਡਿਵੀਜਨਲ ਪੱਧਰੀ ਪੇਂਟਿੰਗ ਮੁਕਾਬਲੇ ਬਰਨਾਲਾ, 16 ਅਕਤੂਬਰ : ਜ਼ਿਲ੍ਹਾ ਬਾਲ ਭਲਾਈ ਕੌਂਸਲ, ਸਕੂਲ ਸਿੱਖਿਆ ਵਿਭਾਗ ਤੇ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਵਾਈ.ਐੱਸ. ਸਕੂਲ ਬਰਨਾਲਾ ਵਿਖੇ ਡਿਵੀਜਨਲ ਪੱਧਰੀ ਪੇਂਟਿੰਗ ਮੁਕਾਬਲੇ ਕਰਵਾਏ ਗਏ। ਇਸ ਮੌਕੇ ਮੁੱਖ ਮਹਿਮਾਨ ਮਾਨਯੋਗ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੇ 59 ਵਿਦਿਆਰਥੀਆਂ ਨੇ ਹਿੱਸਾ ਲਿਆ।....
ਮੁੱਖ ਮੰਤਰੀ ਨੇ ਸ਼ਹੀਦ ਅਗਨੀਵੀਰ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨਾਲ ਦੁੱਖ ਵੰਡਾਇਆ, ਸਨਮਾਨ ਰਾਸ਼ੀ ਵਜੋਂ ਇਕ ਕਰੋੜ ਰੁਪਏ ਦਾ ਚੈੱਕ ਸੌਂਪਿਆ
ਫੌਜ ਨੇ ਅੰਮ੍ਰਿਤਪਾਲ ਸਿੰਘ ਨੂੰ ‘ਗਾਰਡ ਆਫ ਆਨਰ’ ਨਾ ਦੇ ਕੇ ਪਹਿਲੇ ਸ਼ਹੀਦ ਅਗਨੀਵੀਰ ਦੇ ਦੇਸ਼ ਪ੍ਰਤੀ ਯੋਗਦਾਨ ਦਾ ਅਪਮਾਨ ਕੀਤਾ ਅੰਮ੍ਰਿਤਪਾਲ ਸਿੰਘ ਦੀ ਸ਼ਹਾਦਤ ਨੂੰ ਖੁਦਕੁਸ਼ੀ ਦੱਸਣਾ ਜ਼ਖਮਾਂ ਉਤੇ ਲੂਣ ਛਿੜਕਣ ਦੇ ਬਰਾਬਰ ਮਾਮਲਾ ਕੇਂਦਰ ਸਰਕਾਰ ਕੋਲ ਉਠਾਵਾਂਗਾ-ਮੁੱਖ ਮੰਤਰੀ ਕੋਟਲੀ ਕਲਾਂ (ਮਾਨਸਾ), 16 ਅਕਤੂਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੰਮੂ ਕਸ਼ਮੀਰ ਵਿੱਚ ਦੇਸ਼ ਦੀ ਸੇਵਾ ਨਿਭਾਉਂਦਿਆਂ ਸ਼ਹੀਦੀ ਪ੍ਰਾਪਤ ਕਰਨ ਵਾਲੇ ਅਗਨੀਵੀਰ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਸਨਮਾਨ ਰਾਸ਼ੀ ਵਜੋਂ ਇਕ....
ਚਿਕਨ ਪੌਕਸ ਬਿਮਾਰੀ ਕਾਰਨ ਜੈਤੋ ਦੇ ਦੋ ਸਕੂਲ 23 ਅਕਤੂਬਰ ਤੱਕ ਕੀਤੇ ਬੰਦ
ਐਲਾਇੰਸ ਇੰਟਰਨੈਸ਼ਨਲ ਅਤੇ ਸ਼ਿਵਾਲਿਕ ਕਿਡਸ ਸਕੂਲ ਨੂੰ ਸਿਹਤ ਸੁਰੱਖਿਆ ਕਾਰਨ ਕੀਤਾ ਬੰਦ ਸਮਾਂ ਰਹਿੰਦਿਆਂ ਫੌਰੀ ਅਤੇ ਢੁੱਕਵੀਂ ਕਾਰਵਾਈ ਲਿਆਂਦੀ ਗਈ ਅਮਲ ਵਿਚ- ਮੇਵਾ ਸਿੰਘ ਜੈਤੋ, 16 ਅਕਤੂਬਰ : ਫਰੀਦਕੋਟ ਜਿਲ੍ਹੇ ਵਿੱਚ ਪੈਂਦੇ ਜੈਤੋ ਸਬ ਡਵੀਜਨ ਦੇ ਦੋ ਪ੍ਰਾਈਵੇਟ ਸਕੂਲਾਂ ਐਲਾਇੰਸ ਇੰਟਰਨੈਸ਼ਨਲ ਸਕੂਲ ਅਤੇ ਸ਼ਿਵਾਲਿਕ ਕਿਡਸ ਸਕੂਲ ਵਿੱਚ ਪਿਛਲੇ ਕੁਝ ਦਿਨਾਂ ਦੌਰਾਨ ਲਾਗ ਦੀ ਬਿਮਾਰੀ ਚਿਕਨ ਪੌਕਸ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਫੌਰੀ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਅੱਜ....
ਆਈ.ਟੀ.ਆਈ ਫਰੀਦਕੋਟ ਵਿਖੇ ਪਰਾਲੀ ਪ੍ਰਬੰਧਨ ਦੇ ਸਬੰਧ ਵਿੱਚ ਕਰਵਾਇਆ ਗਿਆ ਸੈਮੀਨਾਰ
ਫਰੀਦਕੋਟ 16 ਅਕਤੂਬਰ : ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਅਤੇ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾਂ ਹੇਠ ਆਈ.ਟੀ.ਆਈ ਫਰੀਦਕੋਟ ਵਿਖੇ ਪਰਾਲੀ ਪ੍ਰਬੰਧਨ ਦੇ ਸਬੰਧ ਵਿੱਚ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਡਾ. ਗੁਰਿੰਦਰਪਾਲ ਸਿੰਘ, ਖੇਤੀਬਾੜੀ ਅਫਸਰ ਵੱਲੋਂ ਪਰਾਲੀ ਨੂੰ ਸਾੜਨ ਨਾਲ ਹੋ ਰਹੇ ਨੁਕਸਾਨਾਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿਤੀ ਗਈ। ਉਨ੍ਹਾਂ ਦੱਸਿਆ ਕਿ ਕਿਵੇਂ ਪਰਾਲੀ ਦਾ ਧੂੰਆਂ ਸਾਡੀ ਸਿਹਤ, ਜ਼ਮੀਨ ਅਤੇ ਹਵਾ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਇਸ ਦੌਰਾਨ ਡਾ....
ਮੇਰੇ ਸ਼ਬਦ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਾਲਿਆਂ ਲਈ ਸਿਰਫ਼ ਇੱਕ ਚੇਤਾਵਨੀ ਸਨ : ਸਪੀਕਰ ਸੰਧਵਾਂ
ਜੇਕਰ ਇਸ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਤਾਂ ਮੈਂ ਮੁਆਫ਼ੀ ਚਾਹੁੰਦਾ ਹਾਂ ਫਰੀਦਕੋਟ, 16 ਅਕਤੂਬਰ : ਸਮਾਜ ਦੇ ਹਰ ਵਰਗ ਦੇ ਹਿੱਤਾਂ ਦੀ ਰਾਖੀ ਲਈ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਸਖ਼ਤ ਸ਼ਬਦਾਂ ਦੀ ਵਰਤੋਂ ਹਰ ਕਿਸੇ ਲਈ ਨਹੀਂ ਸਗੋਂ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਾਲਿਆਂ ਲਈ ਕੀਤੀ ਹੈ। ਅੱਜ ਇੱਥੇ ਜਾਰੀ ਬਿਆਨ ਵਿੱਚ ਸਪੀਕਰ ਨੇ ਕਿਹਾ ਕਿ ਇੱਕ ਸੱਭਿਅਕ ਸਮਾਜ ਵਿੱਚ ਕਿਸੇ....
ਫਿਰੋਜਪੁਰ ‘ਚ ਝੂਲਾ ਝੂਲਦੇ ਤਿੰਨ ਬੱਚੇ ਡਿੱਗੇ, ਦੋ ਬੱਚਿਆਂ ਦੀ ਮੌਤ, ਇੱਕ ਗੰਭੀਰ ਜਖ਼ਮੀ
ਫਿਰੋਜਪੁਰ, 15 ਅਕਤੂਬਰ : ਜਿਲ੍ਹਾ ਫਿਰੋਜਪੁਰ ਦੇ ਪਿੰਡ ਦੁਲਚੀਕੇ ਵਿੱਚ ਵਾਪਰੇ ਇੱਕ ਹਾਦਸੇ ‘ਚ ਦੋ ਬੱਚਿਆਂ ਦੀ ਮੌਤ ਹੋ ਗਈ ਅਤੇ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਦੁਲਚੀਕੇ ਪਿੰਡ ਵਿੱਚ ਇੱਕ ਮੇਲਾ ਲੱਗਿਆ ਹੋਇਆ, ਜਿੱਥੇ ਝੂਲਾ ਝੂਲਦੇ ਸਮੇਂ ਤਿੰਨ ਬੱਚਿਆਂ ਦੇ ਗਲ ਵਿੱਚ ਇੱਕ ਟੁੱਟੀ ਹੋਈ ਰੱਸੀ ਫਸ ਗਈ, ਜਿਸ ਕਾਰਨ ਤਿੰਨੋਂ ਬੱਚੇ ਹੇਠਾਂ ਡਿੱਗ ਗਏ, ਪਰ ਝੂਲਾ ਚੱਲਦਾ ਰਿਹਾ, ਜਿਸ ਕਾਰਨ ਤਿੰਨੋਂ ਬੱਚੇ ਬੁਰੀ ਤਰ੍ਹਾਂ ਗੰਭੀਰ ਹੋ ਗਏ। ਜਿੰਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ....
ਫਿਰੋਜ਼ਪੁਰ ਵਿਚ ਭਾਰਤ-ਪਾਕਿਸਤਾਨ ਸਰਹੱਦ ਤੋਂ ਬੀਐੱਸਐੱਫ ਨੇ ਡ੍ਰੋਨ ਕੀਤਾ ਬਰਾਮਦ 
ਫਿਰੋਜ਼ਪੁਰ, 15 ਅਕਤੂਬਰ : ਫਿਰੋਜ਼ਪੁਰ ਵਿਚ ਭਾਰਤ-ਪਾਕਿਸਤਾਨ ਸਰਹੱਦ ਕੋਲ ਬੀਐੱਸਐੱਫ ਨੇ ਇਕ ਡ੍ਰੋਨ ਬਰਾਮਦ ਕੀਤਾ ਹੈ। ਇਸ ਡ੍ਰੋਨ ਨੂੰ ਬੀਐੱਸਐੱਫ ਨੇ ਸਰਹੱਦੀ ਪਿੰਡ ਚੱਕ ਭਾਂਗੇਵਾਲਾ ਕੋਲੋਂ ਬਰਾਮਦ ਕੀਤਾ ਹੈ। ਡ੍ਰੋਨ ਬਾਰੇ ਬੀਐੱਸਐੱਫ ਨੂੰ 14 ਅਕਤੂਬਰ ਦੀ ਦੇਰ ਸ਼ਾਮ ਸੂਚਨਾ ਮਿਲੀ। ਬੀਐੱਸਐੱਫ ਵੱਲੋਂ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ। ਸਰਚ ਆਪ੍ਰੇਸ਼ਨ ਦੌਰਾਨ ਝੋਨੇ ਦੇ ਖੇਤਵਿਚ ਉਕਤ ਡ੍ਰੋਨ ਨੁਕਸਾਨੀ ਹਾਲਤ ਵਿਚ ਬਰਾਮਦ ਹੋਇਆ। ਹਾਲਾਂਕਿ ਸਰਹੱਦ ਪਾਰ ਤੋਂ ਡ੍ਰੋਨ ਦੇ ਨਾਲ ਕੀ ਆਇਆ ਹੈ, ਇਸਦਾ ਖੁਲਾਸਾ....
6 ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਧਰਤੀ ਕੀਰਤਪੁਰ ਸਾਹਿਬ ਦੇ ਦਾਖਲੇ ਮੌਕੇ ਬਣੇ ਪਤਾਲਪੁਰੀ ਚੌਂਕ ਦੇ ਸੁੰਦਰੀਕਰਨ ਪ੍ਰੋਜੈਕਟ ਦੀ ਕੀਤੀ ਸ਼ੁਰੂਆਤ : ਕੈਬਨਿਟ ਬੈਂਸ 
ਕੀਰਤਪੁਰ ਸਾਹਿਬ, 15 ਅਕਤੂਬਰ : ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅੱਜ 6 ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਧਰਤੀ ਕੀਰਤਪੁਰ ਸਾਹਿਬ ਦੇ ਦਾਖਲੇ ਮੌਕੇ ਬਣੇ ਪਤਾਲਪੁਰੀ ਚੌਂਕ ਦੇ ਸੁੰਦਰੀਕਰਨ ਪ੍ਰੋਜੈਕਟ ਦੀ ਅੱਜ ਸ਼ੁਰੂਆਤ ਕੀਤੀ ਗਈ। ਇਸ ਪ੍ਰੋਜੈਕਟ ਉੱਤੇ ਲਗਭਗ 50 ਲੱਖ ਰੁਪਏ ਦੀ ਲਾਗਤ ਆਵੇਗੀ ਤੇ ਅਗਲੇ ਡੇਢ ਮਹੀਨੇ ਵਿੱਚ ਇਹ ਪ੍ਰੋਜੈਕਟ ਲੋਕ ਅਰਪਣ ਕੀਤਾ ਜਾਵੇਗਾ। ਅੱਜ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਵਿਧਾਨ ਸਭਾ ਹਲਕੇ ਦੇ ਵਿੱਚ ਵਿਕਾਸ ਤੇ ਸੁੰਦਰੀਕਰਨ ਪ੍ਰੋਜੈਕਟਾਂ ਬਾਰੇ....
ਸਿਹਤ ਅਤੇ ਸਿੱਖਿਆ ਪੰਜਾਬ ਸਰਕਾਰ ਦੀ ਮੁਢਲੀ ਤਰਜੀਹ ਹੈ : ਕੈਬਨਿਟ ਮੰਤਰੀ ਜੌੜਾਮਾਜਰਾ
ਮਾਨ ਨੇ ਹਲਕੇ ਸਮਾਣਾ ਦੇ ਸਕੂਲਾਂ ਲਈ 18.41 ਕਰੋੜ ਰੁਪਏ ਲਈ ਜਾਰੀ ਕੀਤੇ : ਜੌੜਾਮਾਜਰਾ ਕੈਬਨਿਟ ਮੰਤਰੀ ਪਿੰਡ ਧਨੌਰੀ, ਰੇਤਗੜ੍ਹ ਤੇ ਫ਼ਤਿਹਮਾਜਰੀ 'ਚ ਵਿਕਾਸ ਕਾਰਜਾਂ ਦੇ ਉਦਘਾਟਨ ਕਰਨ ਪੁੱਜੇ ਰੇਤਗੜ੍ਹ ਤੇ ਧਨੌਰੀ ਦੇ ਛੱਪੜਾਂ ਦਾ 80 ਲੱਖ ਰੁਪਏ ਦੀ ਲਾਗਤ ਨਾਲ ਸੀਚੇਵਾਲ ਮਾਡਲ ਨਾਲ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ ਕਿਹਾ, ਪਿਛਲੀਆਂ ਸਰਕਾਰਾਂ ਦੇ ਅਣਗੌਲੇ ਹਲਕੇ ਦੇ ਵਿਕਾਸ ਲਈ ਉਲੀਕੀ ਵਿਆਪਕ ਯੋਜਨਾ ਸਮਾਣਾ, 15 ਅਕਤੂਬਰ : ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ....
ਹਲਵਾਰਾ ਹਵਾਈ ਅੱਡੇ ਦੇ ਬਕਾਇਆ ਕੰਮਾਂ ਲਈ ਏਏਆਈ ਦੁਆਰਾ ਪ੍ਰਵਾਨਗੀਆਂ ਰੁਕਿਆ ਕੰਮ ਸੋਮਵਾਰ ਤੋਂ ਹੋ ਜਾਵੇਗਾ ਸ਼ੁਰੂ : ਅਰੋੜਾ 
ਅਰੋੜਾ ਨੇ ਸ਼ਹਿਰੀ ਹਵਾਬਾਜ਼ੀ ਸਕੱਤਰ ਨਾਲ ਕੀਤੀ ਮੁਲਾਕਾਤ ਲੁਧਿਆਣਾ, 15 ਅਕਤੂਬਰ : ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਇੱਥੋਂ ਨੇੜੇ ਹਲਵਾਰਾ ਵਿਖੇ ਨਿਰਮਾਣ ਅਧੀਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬਕਾਇਆ ਕੰਮਾਂ ਨੂੰ ਪ੍ਰਵਾਨਗੀ ਦੇਣ ਦੀ ਉਨ੍ਹਾਂ ਦੀ ਬੇਨਤੀ ਨੂੰ ਸਵੀਕਾਰ ਕਰਨ ਲਈ ਸ਼ਹਿਰੀ ਹਵਾਬਾਜ਼ੀ ਦੇ ਸਕੱਤਰ ਵੁਮਲੁਨਮੰਗ ਵੁਲਨਮ ਦੀ ਭਰਪੂਰ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਰੁਕਿਆ ਕੰਮ ਸੋਮਵਾਰ ਤੋਂ ਸ਼ੁਰੂ ਹੋ ਜਾਵੇਗਾ। ਅਰੋੜਾ ਨੇ ਅੱਜ ਇੱਥੇ ਇੱਕ ਬਿਆਨ ਵਿੱਚ ਕਿਹਾ, "ਇਹ....
ਡੀਬੀਈਈ ਵੱਲੋਂ  ਪਲੇਸਮੈਂਟ ਕੈਂਪ 16 ਅਕਤੂਬਰ ਨੂੰ
ਐਸ.ਏ.ਐਸ ਨਗਰ, 15 ਅਕਤੂਬਰ : ਜ਼ਿਲ੍ਹਾ ਰੋਜ਼ਗਾਰ ਅਤੇ ਉੱਦਮ ਬਿਊਰੋ, ਮਾਡਲ ਕੈਰੀਅਰ ਸੈਂਟਰ ਅਤੇ ਪੀ. ਐੱਸ. ਡੀ. ਐੱਮ, ਐੱਸ. ਏ. ਐੱਸ ਨਗਰ ਵੱਲੋਂ ਡਿਟੀਨਸ ਤਕਨਾਲੋਜੀ ਲਈ ਸੋਮਵਾਰ, 16 ਅਕਤੂਬਰ ਨੂੰ ਪਲੇਸਮੈਂਟ ਕੈਂਪ ਦਾ ਆਯੋਜਨ ਕਰ ਰਿਹਾ ਹੈ ਅਤੇ ਮੰਗਲਵਾਰ, 17 ਅਕਤੂਬਰ ਨੂੰ ਆਈ. ਸੀ. ਆਈ. ਸੀ. ਆਈ. ਬੈਂਕ ਲਈ ਕੈਂਪ ਲਗਾਇਆ ਜਾਵੇਗਾ। ਜਿਸ ਵਿੱਚ ਓਪਰੇਸ਼ਨਸ/ ਸੀ. ਆਰ. ਓ. ਲਈ ਭਰਤੀ ਹੋਵੇਗੀ। ਡਿਟੀਨਸ ਤਕਨਾਲੋਜੀ ਲਈ 18 ਤੋਂ 30 ਸਾਲ ਦੀ ਉਮਰ ਵਰਗ ਦੇ ਉਮੀਦਵਾਰ ਇਸ ਕੈਂਪ ਵਿੱਚ ਸ਼ਾਮਿਲ ਹੋ ਸਕਦੇ ਹਨ। ਇਸ....