- ਸਿਖਿਆ ਵਿਭਾਗ ਵੱਖ—ਵੱਖ ਉਪਰਾਲੇ ਕਰਕੇ ਵਿਦਿਆਰਥੀਆਂ ਦੇ ਹੁਨਰ ਨੂੰ ਦੇ ਰਿਹਾ ਹੈ ਪ੍ਰਵਾਜ—ਵਧੀਕ ਡਿਪਟੀ ਕਮਿਸ਼ਨਰ
- ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਗਈਆਂ ਸ਼ਾਨਦਾਰ ਪੇਸ਼ਕਾਰੀਆਂ, ਸਮੱਗਰਾ ਸਿਖਿਆ ਅਭਿਆਨ ਤਹਿਤ ਕਰਵਾਏ ਮੁਕਾਬਲੇ
ਫਾਜ਼ਿਲਕਾ, 11 ਅਕਤੂਬਰ 2024 : ਸਿਖਿਆ ਵਿਭਾਗ ਪੰਜਾਬ ਵੱਲੋਂ ਵਿਦਿਆਰਥੀਆਂ ਦੀ ਕਲਾ ਤੇ ਹੁਨਰ ਨੂੰ ਨਿਖਾਰਦਿਆਂ ਅਤੇ ਉਚ ਪੱਧਰੀ ਮੁਕਾਮਾਂ *ਤੇ ਪਹੁੰਚਾਉਣ ਦੇ ਉਦੇਸ਼ ਸਦਕਾ ਵੱਖ—ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਵਿਦਿਆਰਥੀਆਂ ਵਿਚਕਾਰ ਕਲਾ ਉਤਸਵ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਸ ਅਧੀਨ ਜ਼ੋਨ ਪੱਧਰੀ ਕਲਾ ਉਤਸਵ ਮੁਕਾਬਲਿਆਂ ਦਾ ਆਯੋਜਨ ਫਾਜਿਲਕਾ ਵਿਖੇ ਕਰਵਾਏ ਗਏ।ਇਸ ਮੌਕੇ ਮੁੱਖ ਮਹਿਮਾਨ ਵਜੋਂ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਮਨਦੀਪ ਕੌਰ ਵਿਸ਼ੇਸ਼ ਤੌਰ *ਤੇ ਪਹੁੰਚੇ ਸਨ। ਉਨ੍ਹਾਂ ਨਾਲ ਜ਼ਿਲ੍ਹਾ ਸਿਖਿਆ ਅਫਸਰ ਬ੍ਰਿਜ ਮੋਹਨ ਸਿੰਘ ਬੇਦੀ, ਉਪ ਜ਼ਿਲ੍ਹਾ ਸਿਖਿਆ ਅਫਸਰ ਪੰਕਜ ਅੰਗੀ, ਜ਼ਿਲ੍ਹਾ ਭਾਸ਼ਾ ਅਫਸਰ ਭੁਪਿੰਦਰ ਉਤਰੇਜਾ, ਨੋਡਲ ਅਫਸਰ ਜ਼ਿਲ੍ਹਾ ਅਤੇ ਜ਼ੋਨ ਪੱਧਰੀ ਕਲਾ ਉਤਸਵ ਵਿਜੈ ਪਾਲ ਅਤੇ ਕੋਆਰਡੀਨੇਟਰ ਜ਼ੋਨ ਪੱਧਰੀ ਕਲਾ ਉਤਸਵ ਗੁਰਛਿੰਦਰ ਪਾਲ ਸਿੰਘ ਨਾਲ ਮੌਜੂਦ ਸਨ। ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਮਨਦੀਪ ਕੌਰ ਨੇ ਕਿਹਾ ਕਿ ਸਿਖਿਆ ਵਿਭਾਗ ਵਿਦਿਆਰਥੀਆਂ ਦੇ ਹੁਨਰ ਨੂੰ ਪ੍ਰਵਾਜ ਦੇਣ ਲਈ ਲਗਾਤਾਰ ਪਹਿਲਕਦਮੀਆਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਖਿਆ ਵਿਭਾਗ ਵਿਦਿਆਰਥੀਆਂ ਦੀ ਛੁਪੀ ਹੋਈ ਪ੍ਰਤਿਭਾ ਤੇ ਕਲਾ ਨੂੰ ਉਜਾਗਰ ਕਰਨ ਵਿਚ ਅਹਿਮ ਉਪਰਾਲੇ ਸਿਰਜ ਰਿਹਾ ਹੈ।ਉਨ੍ਹਾਂ ਕਿਹਾ ਕਿ ਵਿਦਿਆਰਥੀ ਵਰਗ ਨੂੰ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਉਚੇ ਮੁਕਾਮਾਂ *ਤੇ ਪਹੁੰਚਣ *ਤੇ ਮੋਕੇ ਮੁਹੱਈਆ ਕਰਵਾਏ ਜਾ ਰਹੇ ਹਨ।ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਮਿਲ ਰਹੇ ਮੌਕਿਆਂ ਨੂੰ ਭੁਨਾਉਣ ਵਿਚ ਪੂਰਜੋਰ ਮਿਹਨਤ ਕਰਨੀ ਚਾਹੀਦੀ ਹੈ।ਉਨ੍ਹਾਂ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀ ਗਈਆਂ ਪੇਸ਼ਕਾਰੀਆਂ ਦਾ ਖੁਬ ਆਨੰਦ ਮਾਣਿਆ ਤੇ ਵਿਦਿਆਰਥੀਆਂ ਨੂੰ ਸਖਤ ਮਿਹਨਤ ਲਈ ਪ੍ਰੇਰਿਆ। ਜ਼ਿਲ੍ਹਾ ਸਿਖਿਆ ਅਫਸਰ ਬ੍ਰਿਜ ਮੋਹਨ ਸਿੰਘ ਬੇਦੀ ਅਤੇ ਉਪ ਜ਼ਿਲ੍ਹਾ ਸਿਖਿਆ ਅਫਸਰ ਪੰਕਜ ਅੰਗੀ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਨ ਦੇ ਨਾਲ—ਨਾਲ ਵੱਖ—ਵੱਖ ਜ਼ਿਲਿ੍ਹਆਂ ਤੋਂ ਆਏ ਨੋਡਲ ਅਫਸਰ, ਇੰਚਾਰਜ ਸਾਹਿਬਾਨਾਂ ਦਾ ਫਾਜ਼ਿਲਕਾ ਵਿਖੇ ਪਹੁੰਚਣ *ਤੇ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਉਹ ਮਾਣ ਮਹਿਸੂਸ ਕਰ ਰਹੇ ਹਨ ਜ਼ੋਨ ਪੱਧਰੀ ਕਲਾ ਉਤਸਵ ਮੁਕਾਬਲਿਆਂ ਦੀ ਮੇਜਬਾਨੀ ਕਰਨ ਦਾ ਮੌਕਾ ਮਿਲਿਆ ਹੈ।ਉਨ੍ਹਾਂ ਜ਼ੋਨ ਮੁਕਾਬਲਿਆਂ ਵਿਚ ਵਿਦਿਆਰਥੀ ਵਰਗ ਵੱਲੋਂ ਕੀਤੀ ਗਈ ਸਖਤ ਮਿਹਨਤ ਤੇ ਹੁਨਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਨੋਡਲ ਅਫਸਰ ਜ਼ਿਲ੍ਹਾ ਅਤੇ ਜ਼ੋਨ ਪੱਧਰੀ ਕਲਾ ਉਤਸਵ ਵਿਜੈ ਪਾਲ ਨੇ ਜਾਣਕਾਰੀ ਿੰਦੰਦਿਆਂ ਦੱਸਿਆ ਕਿ ਜ਼ੋਨ ਪੱਧਰੀ ਕਲਾ ਉਤਸਵ ਮੁਕਾਬਲਿਆਂ ਵਿਚ ਫਿਰੋਜਪੁਰ, ਫਰੀਦਕੋਟ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ ਜਿਲਿ੍ਹਆਂ ਦੇ ਵਿਦਿਆਰਥੀਆਂ ਨੇ ਭਾਗੀਦਾਰੀ ਵਿਖਾਈ।ਉਨ੍ਹਾਂ ਕਿਹਾ ਕਿ ਸਕੂਲ ਪੱਧਰ, ਬਲਾਕ ਪੱਧਰ, ਜਿਲ੍ਹਾ ਪੱਧਰੀ ਮੁਕਾਬਲਿਆਂ ਤੋਂ ਬਾਅਦ ਜ਼ੋਨ ਪੱਧਰੀ ਮੁਕਾਬਲੇ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਮੁਕਾਬਲਿਆਂ ਵਿਚ ਵੋਕਲ ਮਿਉਜ਼ਿਕ ਟਰੈਡੀਸ਼ਨਲ ਫੋਕ, ਸੋਲੋ ਇੰਸਟਰੂਮੈਂਟ ਮਿਉਜ਼ਿਕ, ਲੋਕ ਨਾਚ, ਵਿਜਿਉਲ ਆਰਟ (2ਡੀ), ਡਰਾਮਾ ਸੋਲੋ ਐਕਟਿੰਗ ਤੇ ਟਰੈਡੀਸ਼ਨਲ ਸਟੋਰੀ ਟੈਲਿੰਗ ਦਾ ਆਯੋਜਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵੋਕਲ ਮਿਉਜ਼ਿਕ ਟਰੈਡੀਸ਼ਨਲ ਫੋਕ ਵਿਚ ਮਨਕੀਰਤ ਕੌਰ ਜੀ.ਟੀ.ਬੀ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਲੋਟ ਸ੍ਰੀ ਮੁਕਤਸਰ ਸਾਹਿਬ, ਸੋਲੋ ਇੰਸਟਰੂਮੈਂਟ ਮਿਉਜ਼ਿਕ ਵਿਚ ਅਰਸ਼ਦੀਪ ਸਿੰਘ ਗੁਰੂ ਨਾਨਕ ਕਾਲਜੀਏਟ ਸਕੂਲ ਬੁਢਲਾਡਾ ਜ਼ਿਲ੍ਹਾ ਮਾਨਸਾ, ਲੋਕ ਨਾਚ ਵਿਚ ਬਾਬਾ ਫਰੀਦ ਪਬਲਿਕ ਸਕੁਲ ਜ਼ਿਲ੍ਹਾ ਫਰੀਦਕੋਟ, ਵਿਜਿਉਲ ਆਰਟ (2ਡੀ) ਵਿਚ ਕਾਰਤੀਕੇ ਕੰਟੋਨਮੈਂਟ ਬੋਰਡ ਸੀਨੀਅਰ ਸੈਕੰਡਰੀ ਸਕੂਲ ਫਿਰੋਜਪੁਰ, ਡਰਾਮਾ ਸੋਲੋ ਐਕਟਿੰਗ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਨ ਡਬਵਾਲਾ ਕਲਾਂ ਜ਼ਿਲ੍ਹਾ ਫਾਜ਼ਿਲਕਾ ਅਤੇ ਟਰੈਡੀਸ਼ਨਲ ਸਟੋਰੀ ਟੈਲਿੰਗ ਵਿਚ ਬੀਬੀ ਰਜਨੀ ਤੇ ਡਾ. ਮਹਿੰਦਰ ਬਰਾੜ ਸਰਕਾਰੀ ਸਕੂਲ ਫਰੀਦਕੋਟ ਨੇ ਪਹਿਲਾ—ਪਹਿਲਾ ਸਥਾਨ ਹਾਸਲ ਕੀਤਾ। ਕੋਆਰਡੀਨੇਟਰ ਜ਼ੋਨ ਪੱਧਰੀ ਕਲਾ ਉਤਸਵ ਗੁਰਛਿੰਦਰ ਪਾਲ ਸਿੰਘ ਨੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਦੀਪ ਜਗਾ ਕੇ ਕੀਤੀ ਗਈ ਤੇ ਸਮਾਗਮ ਦਾ ਅੰਤ ਜੇਤੂਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਕੀਤਾ ਗਿਆ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵੱਲੋਂ ਰਵਾਇਤੀ ਪੋਸ਼ਾਕਾ ਪਾ ਕੇ ਆਪਣੀ ਪੇਸ਼ਕਾਰੀਆਂ ਦਿੱਤੀਆਂ ਗਈਆਂ ਜ਼ੋ ਕਿ ਸਮਾਗਮ ਨੂੰ ਚਾਰ ਚੰਨ ਲਾ ਰਹੀਆਂ ਸਨ। ਇਸ ਮੌਕੇ ਮੁਕਾਬਲਿਆਂ ਵਿਚ ਜੱਜ ਦੀ ਭੁਮਿਕਾ ਵਿਨੋਦ ਖੁਰਾਣਾ ਤੇ ਦਲਜੀਤ ਪਰਮ ਸੰਗੀਤ ਟੇ੍ਰਨਰ, ਗੌਰਵ ਆਰਿਆ ਤੇ ਪ੍ਰੋ. ਅਮਨਦੀਪ ਕੌਰ ਅਸਿਸਟੈਂਟ ਪ੍ਰੋਫੈਸਰ, ਸ. ਜੁਝਾਰ ਸਿੰਘ ਕੋਚ ਤੇ ਸ. ਅਮਰਿੰਦਰ ਸੰਧੂ (ਲੋਕ ਨਾਚ), ਰਾਮ ਚੰਦਰ ਹਿੰਦੀ ਮਾਸਟਰ, ਰਵਿੰਦਰ ਕੁਮਾਰ, ਵਿਕਾਸ ਬਤਰਾ ਕਲਾਕਾਰ, ਚਿਰਾਗ ਨਾਗਪਾਲ, ਪਰਮਿੰਦਰ ਸਿੰਘ ਜਿਲ੍ਹਾ ਖੋਜ਼ ਅਫਸਰ ਤੇ ਮੀਨਾ ਮਹਿਰੋਕ ਪੰਜਾਬੀ ਮਿਸਟੈ੍ਰਸ ਵੱਲੋਂ ਨਿਭਾਈ ਗਈ।ਸਟੇਜ਼ ਦਾ ਸੰਚਾਲਨ ਵਿਨੀਤਾ ਕਟਾਰੀਆ, ਸੁਰਿੰਦਰ ਕੰਬੋਜ਼ ਤੇ ਸੁਨੀਲ ਕੁਮਾਰ ਵੱਲੋਂ ਬੜੇ ਹੀ ਸ਼ਾਨਦਾਰ ਢੰਗ ਨਾਲ ਕੀਤਾ ਗਿਆ। ਇਸ ਮੌਕੇ ਸਮਾਗਮ ਨੂੰ ਸਫਲਤਾਪੂਰਵਕ ਬਣਾਉਣ ਵਿਚ ਤਹਿਸੀਲ ਇੰਚਾਰਜ ਹਰੀ ਚੰਦ ਕਬੋਜ਼, ਗੁਰਦੀਪ ਪ੍ਰਿੰਸੀਪੀਲ, ਸੰਜੇ ਕੁਮਾਰ ਸਟੇਟ ਅਵਾਰਡੀ, ਸਮ੍ਰਿਤੀ ਕਟਾਂਰੀਆ, ਸੁਭਾਸ਼ ਨਰੁਲਾ, ਗੁਰਮੀਤ ਸਿੰਘ ਪ੍ਰਿੰਸੀਪਲ, ਰਜਿੰਦਰ ਸਿੰਘ, ਅਜੈ ਕੁਮਾਰ, ਸ਼ਮਸ਼ੇਰ ਸਿੰਘ, ਅਨਿਤਾ, ਸੋਨੀਆ, ਨੈਨਸੀ ਤੇ ਗੁਰਬੰਸ ਰਾਹੀ ਤੇ ਭਾਰਤੀ ਫਾਉਂਡੇਸ਼ਨ ਤੋਂ ਪ੍ਰਦੀਪ ਕੁਮਾਰ, ਮੰਗਾ ਸਿੰਘ, ਦਵਿੰਦਰ ਵੱਲੋਂ ਵਿਸ਼ੇਸ਼ ਯੋਗਦਾਨ ਦਿੱਤਾ ਗਿਆ।