- ਵੱਖ ਵੱਖ ਪਿੰਡਾਂ ਵਿਚ ਕਿਸਾਨ ਵੀਰਾਂ ਨੂੰ ਕੈਂਪਾਂ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ
ਫਾਜ਼ਿਲਕਾ, 21 ਸਤੰਬਰ : ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਰਾਲੀ ਦੀ ਸੁਚਜੀ ਸਾਂਭ—ਸੰਭਾਲ ਕਰਨ ਸਬੰਧੀ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਲਗਾਤਾਰ ਪਿੰਡ ਪੱਧਰ *ਤੇ ਕੈਂਪ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਕੈਂਪਾਂ ਦੌਰਾਨ ਕਿਸਾਨਾਂ ਨੂੰ ਪਰਾਲੀ ਦੀ ਅੱਗ ਨਾ ਲਗਾ ਕੇ ਇਸ ਦੀ ਵਰਤੋਂ ਕਰਨ ਸਬੰਧੀ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਜ਼ੋ ਵਾਤਾਵਰਣ ਦੀ ਸੰਭਾਲ ਕਰਦਿਆਂ ਆਲਾ—ਦੁਆਲਾ ਸ਼ੁੱਧ ਰਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਲਗਾਤਾਰ ਕੈਂਪਾਂ ਰਾਹੀਂ ਕਿਸਾਨ ਵੀਰਾਂ ਨੂੰ ਜਾਗਰੂਕ ਕਰਨ ਕਰ ਰਹੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ 22 ਸਤੰਬਰ ਨੂੰ ਬਲਾਕ ਜਲਾਲਾਬਾਦ ਦੇ ਚੱਕ ਮੋਚਨ ਵਾਲਾ ਤੇ ਗੱਟੀ ਹਾਸਲ, ਬਲਾਕ ਫਾਜ਼ਿਲਕਾ ਦੇ ਪਿੰਡ ਘੱਟਿਆਂ ਵਾਲਾ ਜੱਟਾ, ਘੱਟਿਆਂ ਵਾਲਾ ਬੋਦਲਾ, ਆਹਲ ਬੋਦਲਾ, ਪੱਕਾ ਚਿਸ਼ਤੀ, ਘੜੂਮੀ, ਚੂਹੜੀ ਵਾਲਾ ਚਿਸ਼ਤੀ, ਤੇਜਾ ਰੁਹੇਲਾ, ਚੱਕ ਰੁਹੇਲਾ, ਮਹਾਤਮ ਨਗਰ, ਅਬੋਹਰ ਬਲਾਕ ਦੇ ਪਿੰਡ ਨਰੈਣਪੁਰਾ, ਦੁਤਾਰਾਂ ਵਾਲੀ, ਘੁੜਿਆਣਾ, ਬੁਰਜ ਹਨੁਮਾਨਗੜ, ਅਜੀਮਗੜ੍ਹ, ਭੰਗਾਲਾ ਅਤੇ ਖੂਈਆਂ ਸਰਵਰ ਬਲਾਕ ਦੇ ਪਿੰਡ ਰਾਮਕੋਟ ਅਤੇ ਕਬੂਲਸ਼ਾਹ ਖੁਬਣ ਵਿਖੇ ਕੈਂਪ ਲਗਾਇਆ ਜਾਵੇਗਾ। ਇਸੇ ਤਰ੍ਹਾਂ 25 ਸਤੰਬਰ 2023 ਨੂੰ ਬਲਾਕ ਜਲਾਲਾਬਾਦ ਦੇ ਪਿੰਡ ਚੱਕ ਬਜੀਦਾ, ਚੱਕ ਟਾਹਲੀਵਾਲਾ, ਪਾਲੀ ਵਾਲਾ ਤੇ ਚੱਕ ਪਾਲੀ ਵਾਲਾ, ਬਲਾਕ ਫਾਜ਼ਿਲਕਾ ਦੇ ਪਿੰਡ ਚੱਕ ਖਿਓ ਵਾਲਾ, ਸ਼ਾਮਾ ਖਾਣਕਾ, ਜੰਡਵਾਲਾ ਖਰਤਾ, ਰਾਮਪੁਰਾ, ਆਸਫ ਵਾਲਾ, ਮਿਆਣੀ ਬਸਤੀ, ਜੱਟ ਵਾਲੀ ਤੇ ਰਾਣਾ, ਅਬੋਹਰ ਬਲਾਕ ਦੇ ਪਿੰਡ ਬਿਸ਼ਨਪੁਰਾ, ਰਾਜਾਵਾਲੀ, ਮੁਰਾਦਵਾਲਾ ਦਲ ਸਿੰਘ ਤੇ ਧਰਾਂਗਵਾਲਾ ਤੇ ਰਾਮਗੜ ਅਤੇ ਖੂਈਆਂ ਸਰਵਰ ਬਲਾਕ ਦੇ ਪਿੰਡ ਸਪਾਵਾਲੀ, ਘਲੂ, ਖਿਪਾਂ ਵਾਲੀ, ਸਾਬੂਆਣਾ ਤੇ ਬਾਂਡੀਵਾਲਾ ਵਿਖੇ ਕੈਂਪ ਲਗਾਏ ਜਾਣਗੇ। ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਖੇਤੀਬਾੜੀ ਵਿਭਾਗ ਵੱਲੋਂ ਲਗਾਏ ਜਾ ਰਹੇ ਇਨ੍ਹਾਂ ਕੈਂਪਾਂ ਵਿਚ ਵੱਧ ਤੋਂ ਵੱਧ ਸ਼ਮੁਲੀਅਤ ਕੀਤੀ ਜਾਵੇ ਅਤੇ ਪਰਾਲੀ ਦੀ ਸੰਭਾਲ ਦੇ ਤਰੀਕਿਆ ਬਾਰੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਤੋਂ ਜਾਣਕਾਰੀ ਹਾਸਲ ਕੀਤੀ ਜਾਵੇ ਤਾਂ ਜ਼ੋ ਪਰਾਲੀ ਨੂੰ ਜਮੀਨ ਵਿਚ ਜ਼ਜਬ ਕਰਨ ਦੇ ਢੁਕਵੇ ਹਲਾਂ ਬਾਰੇ ਤਕਨੀਕੀ ਗਿਆਨ ਹਾਸਲ ਕੀਤਾ ਜਾ ਸਕੇ ਅਤੇ ਪਰਾਲੀ ਨੂੰ ਅੱਗ ਲਗਾਉਣ ਦੀ ਪ੍ਰਥਾ ਨੂੰ ਰੋਕਿਆ ਜਾ ਸਕੇ।