ਫਾਜ਼ਿਲਕਾ, 23 ਸਤੰਬਰ : ਡਿਪਟੀ ਕਮਿਸ਼ਨਰ, ਫਾਜ਼ਿਲਕਾ ਡਾ. ਸੇਨੂੰ ਦੁਗਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਰਾਲੀ ਦੀ ਸੁੱਚਜੀ ਸਾਂਭ-ਸੰਭਾਲ ਸਬੰਧੀ ਮੁੱਖ ਖੇਤੀਬਾੜੀ ਅਫਸਰ, ਫਾਜ਼ਿਲਕਾ ਡਾ. ਗੁਰਮੀਤ ਸਿੰਘ ਚੀਮਾ ਅਤੇ ਬਲਾਕ ਖੇਤੀਬਾੜੀ ਅਫਸਰ, ਫਾਜ਼ਿਲਕਾ ਡਾ. ਬਲਦੇਵ ਸਿੰਘ ਦੀ ਅਗਵਾਈ ਹੇਠ ਬਲਾਕ ਫਾਜ਼ਿਲਕਾ ਵਿੱਚ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਪਿੰਡ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਸ਼੍ਰੀਮਤੀ ਸ਼ਿਫਾਲੀ ਕੰਬੋਜ, ਖੇਤੀਬਾੜੀ ਵਿਕਾਸ ਅਫਸਰ, ਸਰਕਲ ਅਭੁਨ ਅਤੇ ਸ਼੍ਰੀ ਹਰੀਸ਼ ਕੰਬੋਜ, ਖ਼ੇਤੀਬਾੜੀ ਵਿਕਾਸ ਅਫ਼ਸਰ, ਬਲਾਕ ਫ਼ਾਜ਼ਿਲਕਾ ਵੱਲੋਂ ਪਿੰਡ ਅਹਾਲ ਬੋਦਲਾ ਵਿਖੇ ਕੈਂਪ ਲਗਾਇਆ। ਇਸ ਦੇ ਨਾਲ ਹੀ ਇਸ ਪਿੰਡ ਦੇ ਸਕੂਲ ਵਿੱਚ ਬੱਚਿਆਂ ਨੂੰ ਪਰਾਲੀ ਨਾ ਸਾੜਨ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਬੱਚਿਆ ਨੂੰ ਸਹੁੰ ਵੀ ਚੁੱਕਵਾਈ ਗਈ। ਕੈਂਪ ਵਿੱਚ ਕਿਸਾਨਾਂ ਨੂੰ ਪਰਾਲੀ ਨੂੰ ਖੇਤਾ ਵਿੱਚ ਜਜਬ ਕਰਨ ਸਬੰਧੀ ਵੱਖ-ਵੱਖ ਤਰੀਕੇ/ਮਸ਼ੀਨਾ (ਹੈਪ ਸੀਡਰ, ਸੁਪਰ ਸੀਡਰ, ਸਰਫੇਸ ਸੀਡਰ) ਅਤੇ ਖੇਤਾ ਤੋ ਬਾਹਰ (ਬੇਲਰ/ਰੈਕ) ਪਰਾਲੀ ਦੀਆ ਗੱਠਾ ਬਣਾਉਣ ਸਬੰਧੀ ਵਿਸਥਾਰਪੂਰਵਕ ਜਾਣੂ ਕਰਵਾਇਆ ਗਿਆ ਅਤੇ ਪਰਾਲੀ ਸਾੜਨ ਨਾਲ ਵਾਤਾਵਰਣ ਅਤੇ ਜਮੀਨ ਦੀ ਉਪਜਾਊ ਸ਼ਕਤੀ ਤੇ ਹੋਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਵੀ ਜਾਣੂ ਕਰਵਾਇਆ। ਝੋਨੇ ਦੀ ਪਰਾਲੀ ਵਿਚ ਕਣਕ ਦੀ ਬਿਜਾਈ ਕਰਨ ਲਈ ਨਵੀ ਤਕਨੀਕ ਸਰਫੈਸ ਸੀਡਰ ਬਾਰੇ ਵੀ ਦਸਿਆ ਗਿਆ|ਪਰਾਲੀ ਨੂੰ ਅੱਗ ਨਾ ਲੱਗਾ ਕੇ ਸਾਂਭ ਸੰਭਾਲ ਕਰਨ ਨਾਲ ਵਾਤਾਵਰਣ ਵੀ ਸਾਫ ਰਹੇਗਾ ਅਤੇ ਜਮੀਨ ਦੀ ਉਪਜੀਉ ਸ਼ਕਤੀ ਵੀ ਵਧੇਗੀ | ਇਸ ਕਮ ਲਈ ਕਿਸਾਨਾਂ ਦੇ ਸਹਿਯੋਗ ਦੀ ਬਹੁਤ ਜਰੂਰਤ ਹੈ ਤਾ ਜੋ ਪਰਾਲੀ ਨੂੰ ਅੱਗ ਲੱਗਣ ਤੋਂ ਰੋਕਿਆ ਜਾ ਸਕੇ|