- ਫਾਜ਼ਿਲਕਾ ਜ਼ਿਲ੍ਹੇ ਵਿੱਚ ਆਸ਼ਾ ਵਰਕਰ ਨੂੰ ਦਿੱਤੀ ਜਾ ਰਹਿ ਹੈ ਟ੍ਰੇਨਿੰਗ
ਫਾਜ਼ਿਲਕਾ, 23 ਸਤੰਬਰ : ਫਾਜ਼ਿਲਕਾ ਵਿਚ ਹੁਣ ਆਸ਼ਾ ਵਰਕਰ ਹੁਣ ਪਿੰਡਾਂ ਵਿਚ ਲੋਕਾਂ ਦੇ ਆਯੁਸ਼ਮਾਨ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਏਗੀ ਅਤੇ ਕਾਰਡ ਦੀ ਡਿਲਿਵਰੀ ਲੋਕਾਂ ਦੇ ਘਰ ਘਰ ਪਹੁੰਚਾਈ ਜਾਵੇਗੀ । ਇਸ ਲਈ ਸਿਹਤ ਵਿਭਾਗ ਨੇ ਇਕ ਐਪ ਡਿਜ਼ਾਈਨ ਕੀਤੀ ਹੈ ਅਤੇ ਅਗਲੇ 3-4 ਦਿਨਾਂ ਤਕ ਸਾਰਿਆ ਆਸ਼ਾ ਦੀ ਆਈ ਡੀ ਵੀ ਬਨ ਜਾਵੇਗੀ ਜਿਸ ਤਰਾ ਉਹ ਆਪਰੇਟਰ ਵਜੋਂ ਕੰਮ ਕਰੇਗੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਹਾਇਕ ਸਿਵਲ ਸਰਜਨ ਡਾਕਟਰ ਬਬੀਤਾ ਨੇ ਦਸਿਆ ਕਿ ਪੂਰੇ ਪੰਜਾਬ ਵਿਚ ਆਯੁਸ਼ਮਾਨ ਭਵ ਪ੍ਰੋਗਰਾਮ ਸਾਰੇ ਸਿਹਤ ਕੇਂਦਰਾ ਵਿਚ ਮਨਾਇਆ ਜਾ ਰਿਹਾ ਹੈ ਜਿਸ ਵਿਚ ਆਯੁਸ਼ਮਾਨ ਆਪਕੇ ਦਵਾਰ ਪ੍ਰੋਗਰਾਮ ਤਹਿਤ ਲੋਕਾਂ ਦੇ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਏ ਜਾ ਰਹੇ ਹੈ ਜਿਸ ਵਿਚ ਫਾਜ਼ਿਲਕਾ ਜਿਲੇ ਵਿੱਚ ਕਾਫੀ ਲੋਕ ਹੈ ਜਿੰਨਾ ਨੇ ਕਾਰਡ ਨਹੀਂ ਬਣਵਾਇਆ ਅਤੇ ਉਨ੍ਹਾਂ ਦੀ ਕੇ ਵਾਈ ਸੀ ਪੇਂਡਿੰਗ ਹੈ ਜਿਸ ਨਾਲ ਕਾਰਡ ਐਕਟੀਵਿਟੀ ਨਹੀਂ ਹੁੰਦਾ । ਆਸ਼ਾ ਵਰਕਰ ਪਹਿਲਾ ਹੀ ਲੋਕਾਂ ਦੇ ਕਾਰਡ ਬਣਵਾ ਰਹਿ ਹੈ ਪਰ ਹੁਣ ਆਸ਼ਾ ਦੀ ਖੁਦ ਦੀ ਆਈ ਡੀ ਬਨ ਰਹਿ ਹੈ ਜਿਸ ਨਾਲ ਉਹ ਆਪਣੇ ਫੋਨ ਨਾਲ ਹੀ ਕਾਰਡ ਬਣਾ ਸਕੇਗੀ। ਉਹਨਾਂ ਦਸਿਆ ਕਿ ਇਸ ਨਾਲ ਲੋਕਾਂ ਨੂੰ ਫਾਇਦਾ ਹੋਵੇਗਾ ਕਿਉਕਿ ਪਿੰਡ ਵਿੱਚ ਹੀ ਆਸ਼ਾ ਰਾਹੀਂ ਲੋਕ ਅਸਾਨੀ ਨਾਲ ਕਾਰਡ ਬਣਾ ਸਕਣਗੇ। ਉਨ੍ਹਾਂ ਨੇ ਦਸਿਆ ਕਿ ਫਾਜ਼ਿਲਕਾ ਜ਼ਿਲ੍ਹੇ ਦੀ ਸਾਰੀ ਆਸ਼ਾ ਦੀ ਟ੍ਰੇਨਿੰਗ ਬਲਾਕ ਦੇ ਬਲਾਕ ਮਾਸ ਮੀਡੀਆ ਅਫ਼ਸਰ ਰਾਹੀਂ ਦਿੱਤੀ ਜਾ ਰਹੀ ਹੈ ਜਿਸ ਤੋਂ ਬਾਦ ਕੁਝ ਦਿਨਾਂ ਵਿਚ ਹੀ ਪਿੰਡਾਂ ਵਿਚ ਕਾਰਡ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਬਲਾਕ ਡੱਬਵਾਲਾ ਕਲਾ, ਸੀਤੋ ਗੁੰਨੋ ਅਤੇ ਜੰਡਵਾਲਾ ਭੀਮੇਸ਼ਾਹ ਵਿਖੇ ਆਸ਼ਾ ਵਰਕਰਾਂ ਨੂੰ ਇਸ ਸੰਬਧੀ ਟ੍ਰੇਨਿੰਗ ਦਿੱਤੀ ਗਈ ਜਿਸ ਵਿੱਚ ਆਸ਼ਾ ਫਾਵਿਲਿਟੇਟਰ ਵੀ ਹਾਜਰ ਸੀ।