ਖੰਨਾ, 17 ਜੁਲਾਈ 2024 : ਖੰਨਾ ਦੇ ਚਾਵਾ ਨੇੜੇ ਦੋ ਲਾਸ਼ਾਂ ਮਿਲਣ ਦੀ ਖਬਰ ਹੈ। ਇਸ ਸਬੰਧੀ ਸੂਚਨਾ ਮਿਲਣ ਤੇ ਜੀਆਰਪੀ (ਰੇਵਲੇ ਪੁਲਿਸ) ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਤਾਂ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਦੋਵੇਂ ਮ੍ਰਿਤਕਾਂ ਦੀ ਮੌਤ ਸਫਰ ਕਰਦੇ ਸਮੇਂ ਟਰੇਨ ਤੋਂ ਡਿੱਗ ਕੇ ਹੋਈ ਹੈ। ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੰਨਾ ਦੇ ਜੀਆਰਪੀ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 4 ਵਜੇ ਦੇ ਕਰੀਬ ਚਾਵਾ ਸਟੇਸ਼ਨ ਦੇ ਅਧਿਕਾਰੀ ਨੇ ਮੀਮੋ ਜ਼ਰੀਏ ਉਨ੍ਹਾਂ ਨੂੰ ਇਹ ਸੂਚਨਾ ਦਿੱਤੀ ਸੀ ਕਿ ਰੇਲਵੇ ਸਟੇਸ਼ਨ ਤੇ ਦੋ ਲਾਸ਼ਾਂ ਪਈਆਂ ਹਨ। ਜਿਸ ਤੋਂ ਬਾਅਦ ਉਹ ਤੇ ਥਾਣਾ ਸਰਹਿੰਦ ਦੇ ਇੰਚਾਰਜ ਰਤਨ ਲਾਲ ਅਤੇ ਪੁਲਿਸ ਪਾਰਟੀ ਟੀਮ ਲੈ ਕੇ ਪੁੱਜੇ ਤਾਂ ਦੇਖਕਿਆ ਕਿ ਇੱਕ ਲਾਸ਼ ਰੇਲਵੇ ਟਰੈਕ ਦੇ ਵਿੱਚਕਾਰ ਅਤੇ ਇੱਕ ਸਾਤਇਡ ਤੇ ਪਈ ਸੀ। ਦੋਵੇਂ ਲਾਸ਼ਾਂ ਨੂੰ ਕਬਜੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਉਨ੍ਹਾਂ ਦੱਸਿਆ ਕਿ ਹਾਲੇ ਤੱਕ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ। ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਦੋਵੇਂ ਲਾਸ਼ਾਂ ਨੂੰ ਅਗਲੇ 72 ਘੰਟਿਆਂ ਲਈ ਸਿਵਲ ਹਸਪਤਾਲ ਖੰਨਾ ਦੇ ਮੁਰਦਾਘਰ ਵਿਖੇ ਰਖਵਾ ਦਿੱਤਾ ਗਿਆ ਹੈ। ਜੇਕਰ ਪਛਾਣ ਨਾ ਹੋ ਸਕੀ ਤਾਂ ਉਹ ਰੇਲੇ ਪੁਲਿਸ ਬੀਐਨਐਸਐਸ ਦੀ ਧਾਰਾ 194 ਤਹਿਤ ਕਾਰਵਾਈ ਕਰਕੇ ਅੰਤਿਮ ਸਸਕਾਰ ਕਰਵਾ ਦਿੱਤਾ ਜਾਵੇਗਾ। ਅਗਰ ਪਛਾਣ ਹੋ ਜਾਂਦੀ ਹੈ ਤਾਂ ਵਾਰਿਸ਼ਾਂ ਦੇ ਬਿਆਨ ਲੈ ਕੇ ਪੋਸਟਮਾਰਮਟ ਕਰਵਾਉਣ ਤੋਂ ਬਾਅਦ ਲਾਸ਼ਾਂ ਵਾਰਿਸ਼ਾਂ ਨੂੰ ਦੇ ਦਿੱਤੀਆਂ ਜਾਣਗੀਆਂ।