ਮੋਹਾਲੀ, 24 ਅਕਤੂਬਰ : ਮੋਹਾਲੀ ‘ਚ ਇੱਕ ਤੇਜ਼ ਰਫਤਾਰ ਟਰੱਕ ਨੇ ਇੱਕ ਮੋਟਰਸਾਈਕਲ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਵਾਪਰੇ ਹਾਦਸੇ ‘ਚ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਣ ਦੀ ਖਬਰ ਹੈ। ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਦੋਵਾਂ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਜਾਣਕਾਰੀ ਮੁਤਾਬਕ ਪਿੰਡ ਤੰਗੋਰੀ ਵਾਸੀ ਹਰਜੀਤ ਸਿੰਘ ਉਰਫ ਕਾਕਕਾ ਅਤੇ ਉਸ ਦਾ ਭਰਾ ਗੁਰਮੇਜਰ ਸਿੰਘ ਏਸੀ ਰਿਪੇਅਰ ਦਾ ਕੰਮ ਕਰਦੇ ਸਨ। 23 ਅਕਤੂਬਰ ਨੂੰ ਦੋਵੇਂ ਬਾਈਕ ਤੋਂ ਕਿਸੇ ਨਿੱਜੀ ਕੰਮ ਤੋਂ ਮੋਹਾਲੀ ਸ਼ਹਿਰ ਵੱਲ ਜਾ ਰਹੇ ਸਨ। ਸ਼ਾਮ 4.30 ਵਜੇ ਦੋਵੇਂ ਬਨੂੜ-ਲਾਂਡੜਾ ਰੋਡ ‘ਤੇ ਪਹੁੰਚੇ। ਇਸ ਦੌਰਾਨ ਖਰੜ-ਨਬੂੜ ਵੱਲੋਂ ਪਿੱਛੇ ਤੋਂ ਆ ਰਹੇ ਤੇਜ਼ ਰਫਤਾਰ ਰਾਜਸਥਾਨ ਨੰਬਰ ਟਰੱਕ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ। ਟੱਕਰ ਲੱਗਣ ਦੇ ਬਾਅਦ ਬਾਈਕ ਹੇਠਾਂ ਡਿੱਗ ਗਈ। ਟਰੱਕ ਦਾ ਟਾਇਰ ਹਰਜੀਤ ਤੇ ਗੁਰਮੇਜਰ ਦੇ ਉਪਰ ਤੋਂ ਡਿੱਗ ਗਿਆ ਜਿਸ ਨਾਲ ਦੋਵਾਂ ਦੀ ਮੌਕੇ ‘ਤੇ ਮੌਤ ਹੋ ਗਈ।