ਮੁੱਲਾਂਪੁਰ ਦਾਖਾ 22,ਸਤੰਬਰ (ਸਤਵਿੰਦਰ ਸਿੰਘ ਗਿੱਲ) ਸ਼ਹੀਦ ਕਰਤਾਰ ਸਿੰਘ ਸਰਾਭਾ ਲੋਕ ਭਲਾਈ ਮੰਚ ਦੇ ਸਰਪ੍ਰਸਤ ਅਤੇ ਜਮਹੂਰੀ ਅਧਿਕਾਰ ਸਭਾ ਜੋਧਾਂ ਦੇ ਪ੍ਰਧਾਨ ਸ. ਇੰਦਰਜੀਤ ਸਿੰਘ ਸ਼ਹਿਜਾਦ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ । ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਤੇ ਸਥਿਤ ਮਾਸਟਰ ਪੈਲੇਸ ਨੇੜੇ ਮਨਸੂਰਾਂ ਵਿਖੇ ਸਹਿਜ ਪਾਠ ਦੇ ਭੋਗ ਉਪਰੰਤ ਉਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਆਗੂਆਂ ਨੇ ਦਿੱਤੀਆਂ ਸ਼ਰਧਾਂਜਲੀਆਂ। ਇਸ ਮੌਕੇ ਸੰਗਤਾਂ ਨੂੰ ਪਰਵਚਨ ਕਰਦਿਆਂ ਗੁਰੂ ਨਾਨਕ ਦੇਵ ਜੀ ਦੀ ਅੰਸ ਵੰਸ 17ਵੀਂ ਪੀੜੀ ਚੋਂ ਬਾਬਾ ਸਰਬਜੋਤ ਸਿੰਘ ਬੇਦੀ ਜੀ ਨੇ ਆਖਿਆ ਕਿ ਜਿਸ ਮਨੁੱਖ ਨੇ ਇਸ ਦੁਨੀਆਂ ਤੇ ਜਨਮ ਲਿਆ ਇਕ ਦਿਨ ਉਸ ਨੇ ਹੱਸਦੇ ਹੱਸਦੇ ਸੰਸਾਰ ਨੂੰ ਅਲਵਿਦਾ ਆਖ ਕੇ ਜ਼ਰੂਰ ਜਾਣਾ ਹੈ। ਉਹ ਇਨਸਾਨ ਵਿਰਲੇ ਹੁੰਦੇ ਹਨ ਜਿਨ੍ਹਾਂ ਦੇ ਇਸ ਦੁਨੀਆਂ ਤੋਂ ਜਾਣ ਤੋਂ ਬਾਅਦ ਵੀ ਸਮੁੱਚੀ ਕੌਮ ਉਹਨਾਂ ਦੇ ਕੀਤੇ ਕੰਮਾਂ ਨੂੰ ਯਾਦ ਰੱਖਦੀ ਹੈ। ਉਨ੍ਹਾਂ ਵਿੱਚੋਂ ਇੰਦਰਜੀਤ ਸਿੰਘ ਜਿਸ ਦੇ ਲੋਕਾਂ ਲਈ ਕੀਤੀ ਸੇਵਾ ਨੂੰ ਲੰਮੇ ਸਮੇਂ ਤਕ ਯਾਦ ਕੀਤਾ ਜਾਵੇਗਾ। ਕਥਾਵਾਚਕ ਬਾਬਾ ਬਲਵਿੰਦਰ ਸਿੰਘ ਮਨਸੂਰਾਂ ਵਾਲਿਆਂ ਨੇ ਕਥਾ ਵਿਚਾਰ ਰਾਹੀਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਅਤੇ ਸਟੇਜ ਸੰਚਾਲਕ ਦੀ ਸੇਵਾ ਨਿਭਾਈ। ਸਰਾਭਾ ਪੰਥਕ ਮੋਰਚੇ ਦੇ ਆਗੂ ਮਾਸਟਰ ਦਰਸ਼ਨ ਸਿੰਘ ਰਕਬਾ ਨੇ ਆਖਿਆ ਕਿ ਭਾਵੇਂ ਮਾਪਿਆਂ ਨੂੰ ਭਰੀ ਜਵਾਨੀ ਅਲਵਿਦਾ ਆਖ ਕੇ ਗਏ ਪੁੱਤ ਨੂੰ ਭੁਲਾਉਣਾ ਔਖਾ ਹੈ। ਪਰ ਸਾਡੇ ਗੁਰੂਆਂ ਨੇ ਸਾਡੇ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉਚਾਰਨ ਨਾ ਕੀਤੀ ਹੁੰਦੀ ਤਾਂ ਸਾਡੇ ਪਰਿਵਾਰਕ ਮੈਂਬਰ ਦੇ ਵਿਛੋੜੇ ਤੋ ਬਾਅਦ ਸਾਡੇ ਜਿਊਣ ਦਾ ਕੋਈ ਸਹਾਰਾ ਨਾ ਹੁੰਦਾ। ਜੇਕਰ ਨੌਜਵਾਨ ਇੰਦਰਜੀਤ ਸਿੰਘ ਸ਼ਹਿਜਾਦ ਦੀ ਗੱਲ ਕੀਤੀ ਜਾਵੇ ਤਾਂ ਉਹ ਬਹੁਤ ਹੀ ਸਾਊ ਸੁਭਾਅ ਦੇ ਮਾਲਕ ਸਨ ।ਜੋ ਹਮੇਸ਼ਾ ਦਰ ਤੇ ਆਏ ਲੋਕਾਂ ਲਈ ਮੂਹਰੇ ਹੋ ਕੇ ਸੰਘਰਸ ਕਰਦੇ ਸੀ। ਜਿਵੇਂ ਕਿ ਸਰਾਭਾ ਵਿਖੇ ਲੰਮੇ ਸਮਾਂ ਚੱਲੇ ਪੰਥਕ ਮੋਰਚੇ ਲਈ ਵੀ ਉਨ੍ਹਾਂ ਦੀਆਂ ਸੇਵਾਵਾਂ ਨਹੀਂ ਭਲਾਈਆਂ ਜਾ ਸਕਦੀਆਂ। ਜਮਹੂਰੀ ਕਿਸਾਨ ਸਭਾ ਦੇ ਜਰਨਲ ਸਕੱਤਰ ਕਲਵੰਤ ਸਿੰਘ ਸੰਧੂ ਨੇ ਆਖਿਆ ਕਿ ਇੰਦਰਜੀਤ ਸਿੰਘ ਸ਼ਹਿਜਾਦ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਦੇ ਹੱਕਾਂ ਲਈ ਸੰਘਰਸ਼ ਕਰਦੇ ਸਨ । ਪਰ ਉਹਨਾਂ ਦੇ ਜਾਣ ਤੋਂ ਬਾਅਦ ਇਹ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਤਿਹ ਦੇ ਪ੍ਰਧਾਨ ਜਸਕਰਨ ਸਿੰਘ ਕਾਹਨਸਿੰਘ ਵਾਲਾ, ਸਾਬਕਾ ਵਿਧਾਇਕ ਤਰਸੇਮ ਜੋਧਾਂ, ਡਾ. ਕਾਰਨ ਸੋਨੀ ਆਦਿ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਸਮੇਂ ਮਾਤਾ ਜੀ, ਸਤਿਨਾਮ ਸਿੰਘ ਮਨਸੂਰਾਂ, ਰਜਿੰਦਰ ਸਿੰਘ ਸ਼ਹਿਜਾਦ, ਈਸ਼ਰ ਸਿੰਘ, ਸੁਨੀਲ ਕੁਮਾਰ ਮਨਸੂਰਾ, ਕੁਲਵਿੰਦਰ ਸਿੰਘ ਸ਼ਹਿਜਾਦ, ਸੋਨੂ ਮਨਸੂਰਾਂ, ਬਲਦੇਵ ਸਿੰਘ ਸਰਾਭਾ,ਦਲਜੀਤ ਕੌਰ,ਰਵਿੰਦਰ ਕੌਰ, ਕੁਲਜੀਤ ਸਿੰਘ ਸ਼ਰਾਭਾ, ਤਰਲੋਚਨ ਸਿੰਘ, ਸਰਪੰਚ ਮਾਨਪ੍ਰੀਤ ਸਿੰਘ ਸ਼ਹਿਜਾਦ, ਹਰਕਿਰਨਦੀਪ ਕੌਰ, ਸਤਵੀਰ ਕੌਰ,ਹਰਸ਼ਦੀਪ ਕੌਰ ਆਦਿ ਪੰਚ ਸਰਪੰਚ ਅਤੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕਾਂ ਨੇ ਅੰਤਮ ਅਰਦਾਸ ਮੌਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ।