ਜਗਰਾਓਂ, 15 ਫਰਵਰੀ (ਰਛਪਾਲ ਸਿੰਘ ਸ਼ੇਰਪੁਰੀ) : ਫਿਲਮੀ ਅਦਾਕਾਰ ਅਤੇ ਪੰਜਾਬ ਹਮਦਰਦੀ ਦੀਪ ਸਿੱਧੂ ਜਿਸ ਦੀ ਇੱਕ ਸਾਲ ਪਹਿਲਾਂ ਇੱਕ ਸੜਕ ਹਾਦਸੇ ‘ਚ ਮੌਤ ਹੋ ਗਈ ਸੀ, ਦੀ ਅੱਜ ਚੌਂਕੀਮਾਨ ਵਿਖੇ ਪਹਿਲੀ ਬਰਸੀ ਮੌਕੇ ਸਮਾਗਮ ਕਰਵਾਇਆ ਗਿਆ, ਇਸ ਮੌਕੇ ਵੱਡੀ ਗਿਣਤੀ ‘ਚ ਲੋਕ ਹਾਜ਼ਰ ਹੋਏ। ਇਸ ਮੌਕੇ ਪੁੱਜੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੋ ਹਕੂਮਤ ਅੱਗੇ ਸਿਰ ਚੁੱਕਦਾ ਹੈ, ਉਸਦਾ ਜਾਂ ਤਾਂ ਐਕਸੀਡੈਂਟ ਹੋ ਜਾਂਦਾ ਹੈ ਜਾਂ ਫਿਰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਦੀਪ ਸਿੱਧੂ ਨੇ ਦਿੱਲੀ ਮੋਰਚਾ ਜਿੱਤਣ ਦੀ ਮਹਿੰਗੀ ਕੀਮਤ ਚੁਕਾਈ। ਬਲਕੌਰ ਸਿੰਘ ਨੇ ਕਿਹਾ ਕਿ ਮੇਰੇ ਪੁੱਤਰ ਤੇ ਤੁਹਾਡੇ ਪਿਆਰੇ ਗਾਇਕ ਸਿੱਧੂ ਮੂਸੇਵਾਲਾ ਨੂੰ ਐਸਵਾਈਐਲ ਬਾਰੇ ਗੀਤ ਨੂੰ ਰਿਲੀਜ ਨਾ ਕਰ ਕਿਉਂਕਿ ਤੈਨੂੰ ਚੁੱਕ ਕੇ ਅੰਦਰ ਕਰ ਦੇਣਗੇ, ਕਿਉਂ ਉਹ ਕਈਆਂ ਨੂੰ ਵੰਗਾਰਾਂ ਸੀ। ਮੈਂ ਸਿੱਧੂ ਨੂੰ ਕਿਹਾ ਸੀ ਕਿ ਵਿਆਹ ਹੋ ਲੈਣ ਦੇ ਇਸ ਤੋਂ ਬਾਅਦ ਇਹ ਗੀਤ ਰਿਲੀਜ਼ ਕਰ ਲੈਣਾ। ਪ੍ਰੰਤੂ ਗੀਤ ਪਹਿਲਾਂ ਹੀ ਏਜੰਸੀਆਂ ਕੋਲ ਪਹੁੰਚ ਚੁੱਕਿਆ ਸੀ। ਦੀਪ ਸਿੱਧੂ ਦੀ ਬਰਸੀ ਸਮਾਗਮ ’ਚ ਪਰਿਵਾਰ ਵੱਲੋਂ ਉਸ ਗੱਡੀ ਨੂੰ ਵੀ ਲਿਆਂਦਾ ਗਿਆ, ਜਿਸ ਵਿੱਚ ਇਹ ਹਾਦਸਾ ਵਾਪਰਿਆ ਸੀ। ਜ਼ਿਕਰਯੋਗ ਹੈ ਕਿ ਅਦਾਕਾਰ ਦੀਪ ਸਿੱਧੂ ਦੀ ਇਕ ਸਾਲ ਪਹਿਲਾਂ ਇਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਦੀਪ ਸਿੱਧੂ ਧੜੇ ਨਾਲ ਜੁੜੇ ਲੋਕਾਂ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਸਿੱਧੂ ਦਾ ਇਕ ਸਾਜਿਸ਼ ਦੇ ਤਹਿਤ ਕਤਲ ਕੀਤਾ ਗਿਆ ਹੈ।