ਰਾਏਕੋਟ, 9 ਅਪ੍ਰੈਲ (ਬਿੱਟੂ ਹਲਵਾਰਾ) : ਇਥੋਂ ਨੇੜਲੇ ਪਿੰਡ ਕਾਲਸਾਂ ਦੇ ਇਕ ਪੋਲਟਰੀ ਫਾਰਮ ਤੋਂ ਬੀਤੀ ਰਾਤ ਚੋਰਾਂ ਵਲੋਂ ਚੌਂਕੀਦਾਰ ਨੂੰ ਬੰਦੀ ਬਣਾ ਕੇ ਬੱਕਰੇ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਹਿਕ ਪੋਲਟਰੀ ਫਾਰਮ ਧੂਰਕੋਟ ਰੋਡ ਕਾਲਸਾਂ ਦੇ ਮਾਲਕ ਤਰਲੋਚਨ ਸਿੰਘ ਸੂਮਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੋਜ਼ਾਨਾ ਦੀ ਤਰਾਂ ਬੀਤੀ ਰਾਤ ਮੇਰਾ ਨੌਕਰ ਰਾਤ ਦਾ ਖਾਣਾ ਖਾਣ ਬਾਅਦ ਮੇਰੇ ਫਾਰਮ ਤੇ ਮੌਜੂਦ ਸੀ ਤਾਂ ਦੋ ਨੌਜਵਾਨਾਂ ਨੇ ਰਾਤ ਦੇ ਕਰੀਬ 11 ਵਜੇ ਫਾਰਮ ਤੇ ਮੇਰੇ ਕਮਰੇ ਦਾ ਤਾਲਾ ਤੋੜ ਕੇ ਇਨਵੇਟਰ ਤੋਂ ਬਿਜਲੀ ਸਪਲਾਈ ਬੰਦ ਕਰ ਦਿੱਤੀ ਜਦੋਂ ਮੇਰੇ ਨੌਕਰ ਨੇ ਅੱਗੇ ਆ ਕੇ ਜਾਨਣਾ ਚਾਹਿਆ ਤਾਂ ਉਥੇ ਪਹਿਲਾਂ ਤੋਂ ਹੀ ਮੌਜੂਦ ਦੋ ਨੌਜਵਾਨਾਂ ਨੇ ਉਸਦੀ ਗਰਦਨ ਤੇ ਤੇਜਧਾਰ ਹਥਿਆਰ ਰੱਖ ਕੇ ਉਸ ਦੀਆਂ ਦੋਵੇਂ ਬਾਹਾਂ ਬੰਨ ਕੇ ਫਾਰਮ ਤੋਂ ਲਗਭਗ 30 ਤੋਂ 40 ਹਜ਼ਾਰ ਰੁਪਏ ਕੀਮਤ ਦੇ ਦੋ ਬਕਰੇ ਚੋਰੀ ਕਰਕੇ ਲੈ ਗਏ ਜਿਸਦੀ ਜਾਣਕਾਰੀ ਸਬੰਧਤ ਪੁਲਿਸ ਚੌਂਕੀ ਜਲਾਲਦੀਵਾਲ ਦੇ ਦਿੱਤੀ ਗਈ ਹੈ ਚੋਰੀ ਦੀ ਇਸ ਵਾਰਦਾਤ ਤੋਂ ਬਾਅਦ ਪਿੰਡ ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।