ਬਰਨਾਲਾ, 15 ਅਕਤੂਬਰ : 'ਖੇਡਾਂ ਵਤਨ ਪੰਜਾਬ ਦੀਆਂ 2023' ਤਹਿਤ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਨੈੱਟਬਾਲ, ਬੈਡਮਿੰਟਨ ਅਤੇ ਟੇਬਲ ਟੈਨਿਸ ਦੇ ਸੂਬਾ ਪੱਧਰੀ ਮੁਕਾਬਲੇ ਸਮਾਪਤ ਹੋ ਗਏ ਹਨ। ਜ਼ਿਲ੍ਹਾ ਖੇਡ ਅਫ਼ਸਰ ਉਮੇਸ਼ਵਰੀ ਸ਼ਰਮਾ ਨੇ ਦੱਸਿਆ ਕਿ ਟੇਬਲ ਟੈਨਿਸ ਮੁਕਾਬਲੇ ਜੋ ਕਿ ਬਰਨਾਲਾ ਕਲੱਬ ਵਿੱਚ ਕਰਵਾਏ ਗਏ, 'ਚ ਅੰਡਰ 14 ਲੜਕੇ (ਸੈਮੀਫਾਈਨਲ) ਵਿੱਚ ਜਲੰਧਰ ਨੇ ਲੁਧਿਆਣਾ ਨੂੰ 3-2 ਨਾਲ ਹਰਾਇਆ। ਅੰਡਰ 14 ਲੜਕੇ (ਫਾਈਨਲ) ਵਿੱਚ ਅੰਮ੍ਰਿਤਸਰ ਨੇ ਜਲੰਧਰ ਨੂੰ 3—2 ਨਾਲ ਹਰਾਇਆ। ਇਸ ਤਰ੍ਹਾਂ ਅੰਮ੍ਰਿਤਸਰ ਪਹਿਲੇ, ਦੂਜੇ ਸਥਾਨ 'ਤੇ ਜਲੰਧਰ ਅਤੇ ਤੀਜੀ ਪੁਜੀਸ਼ਨ ਲੁਧਿਆਣਾ ਅਤੇ ਫਿਰੋਜ਼ਪੁਰ ਨੇ ਪ੍ਰਾਪਤ ਕੀਤੀ। ਅੰਡਰ 17 ਲੜਕੇ (ਸੈਮੀਫਾਈਨਲ) ਵਿੱਚ ਜਲੰਧਰ ਨੇ ਬਰਨਾਲਾ ਨੂੰ 3-0 ਨਾਲ , ਅੰਮ੍ਰਿਤਸਰ ਨੇ ਲੁਧਿਆਣਾ ਨੂੰ 3-0 ਨਾਲ ਹਰਾਇਆ। ਅੰਡਰ 17 ਲੜਕੇ (ਫਾਈਨਲ) ਵਿੱਚ ਅੰਮ੍ਰਿਤਸਰ ਨੇ ਜਲੰਧਰ ਨੂੰ 3-2 ਨਾਲ ਹਰਾਇਆ। ਇਸ ਤਰ੍ਹਾਂ ਅੰਮ੍ਰਿਤਸਰ ਪਹਿਲੇ, ਦੂਜੇ ਸਥਾਨ 'ਤੇ ਜਲੰਧਰ ਅਤੇ ਤੀਜੀ ਪੁਜੀਸ਼ਨ ਬਰਨਾਲਾ ਅਤੇ ਲੁਧਿਆਣਾ ਨੇ ਪ੍ਰਾਪਤ ਕੀਤੀ। ਅੰਡਰ 21-30 ਲੜਕੇ (ਫਾਈਨਲ) ਵਿੱਚ ਅੰਮ੍ਰਿਤਸਰ ਨੇ ਜਲੰਧਰ ਨੂੰ 3-2 ਨਾਲ ਹਰਾਇਆ। ਤੀਜੇ ਸਥਾਨ 'ਤੇ ਪਟਿਆਲਾ ਅਤੇ ਲੁਧਿਆਣਾ ਰਹੇ। 21-30 ਉਮਰ ਵਰਗ ਲੜਕਿਆਂ ਦੀ ਮੈਡਲ ਸੈਰੇਮਨੀ ਦੀ ਰਸਮ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਨਿਭਾਈ। ਅੰਡਰ 14, 17, 21 ਦੇ ਜੇਤੂ ਲੜਕਿਆਂ ਦੀ ਹੌਸਲਾ ਅਫਜ਼ਾਈ ਬਰਨਾਲਾ ਕਲੱਬ ਦੇ ਸੈਕਟਰੀ ਡਾਕਟਰ ਰਮਨਦੀਪ ਸਿੰਘ ਨੇ ਕੀਤੀ।