- ਕਿਹਾ ਐਨ ਆਰ ਆਈਜ਼ ਵੀਰਾਂ ਦਾ ਵੱਡਾ ਸਹਿਯੋਗ
ਮੁੱਲਾਂਪੁਰ ਦਾਖਾ, 28 ਨਵੰਬਰ (ਸਤਵਿੰਦਰ ਸਿੰਘ ਗਿੱਲ) : ਅਗਲੇ ਮਹੀਨੇ ਦਸੰਬਰ ਵਿੱਚ ਐਂਤਵਾਰ 3 ਤਾਰੀਖ ਅਤੇ 4 ਦਸੰਬਰ ਦਿਨ ਸੋਮਵਾਰ ਨੂੰ ਪਿੰਡ ਗੁੜੇ ਦੀ ਹਾਈਟੈੱਕ ਪਾਰਕ ਵਿੱਚ ਇੱਕ ਵਿਸ਼ਾਲ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਜਿਸ ਕਰਕੇ ਖੇਡ ਪ੍ਰੇਮੀਆਂ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਅਤੇ ਇਸ ਮਹਾਨ ਕਬੱਡੀ ਕੱਪ ਨੂੰ ਨੇਪਰੇ ਚਾੜ੍ਹਨ ਵਾਸਤੇ ਪਿੰਡ ਦੇ ਐਨ ਆਰ ਆਈਜ਼ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਜਿਸ ਕਰਕੇ ਅਸੀਂ ਉਹਨਾਂ ਦੇ ਹਮੇਸ਼ਾਂ ਰਿਣੀ ਰਹਾਂਗੇ ਅਤੇ ਉਹਨਾਂ ਵਿਦੇਸ਼ਾਂ ਚ ਬੈਠੇ ਪਿੰਡ ਵਾਸੀਆਂ ਨੂੰ ਇਹ ਭਰੋਸਾ ਦੇਂਦੇ ਹਾਂ ਕਿ ਇਸ ਕਬੱਡੀ ਕੱਪ ਤੇ ਆਈ ਹਰ ਇਕ ਸ਼ਖਸ਼ੀਅਤ ਦਾ ਸਨਮਾਨ ਕੀਤਾ ਜਵੇਗਾ ਇਹਨਾ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਸਰਪੰਚ ਸੋਹਣ ਸਿੰਘ ਗੁੜੇ ਤੇ ਜਸਮੇਲ ਸਿੰਘ ਜੱਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਕਬੱਡੀ ਕੱਪ ਦੇ ਇਹਨਾ ਪ੍ਰਬੰਧਕਾਂ ਦੇ ਨਾਲ ਪ੍ਰਧਾਨ ਸਰਬਜੀਤ ਸਿੰਘ,ਨਵੀਂ ਪੰਚ,ਕਰਮਜੀਤ ਸਿੰਘ ਪੱਪਾ ਪੰਚ, ਗੁਰਪ੍ਰੀਤ ਸਿੰਘ ਕਾਕੂ ਪੰਚ ਅਤੇ ਇੰਦਰ ਸਿੰਘ ਆਦਿ ਵੀ ਇਸ ਮੌਕੇ ਨਾਲ ਸਨ ਇਹਨਾ ਖੇਡ ਮੇਲੇ ਦੇ ਆਗੂਆਂ ਨੇ ਇਹ ਕਿਹਾ ਕਿ ਇਸ ਖੇਡ ਮੇਲੇ ਤੇ ਆਲ ਓਪਨ ਕਬੱਡੀ ਟੀਮ ਦੀ ਪਹਿਲੇ ਨੰਬਰ ਤੇ ਆਉਣ ਵਾਲੀ ਟੀਮ ਨੂੰ 71 ਹਜਾਰ ਅਤੇ ਦੂਸਰੇ ਨੰਬਰ ਤੇ ਆਉਣ ਵਾਲੀ ਟੀਮ ਨੂੰ 51 ਹਜਾਰ ਦੇ ਇਨਾਮ ਦਿੱਤੇ ਜਾਣਗੇ ਉਪਰੰਤ ਫਾਈਨਲ ਕਬੱਡੀ ਮੈਚ ਦੌਰਾਨ ਨੋਟਾਂ ਦਾ ਮੀਂਹ ਵਰ੍ਹਾਇਆ ਜਾਵੇਗਾ। ਗੁੜੇ ਪਿੰਡ ਦੇ ਇਸ ਖੇਡ ਮੇਲੇ ਤੇ ਆਗੂਆਂ ਨੇ ਕਿਹਾ ਕਿ ਬੈਸਟ ਰੇਡਰ ਤੇ ਜਾਫੀ ਨੂੰ ਵੀ 51,51 ਹਜਾਰ ਦੇ ਨਗਦ ਇਨਾਮ ਦਿੱਤੇ ਜਾਣਗੇ ਅਤੇ ਉਹਨਾਂ ਨੂੰ ਕੱਪ ਵੀ ਦਿੱਤੇ ਜਾਣਗੇ। ਇਸ ਮੌਕੇ ਇਹਨਾ ਆਗੂਆਂ ਨੇ ਇਹ ਵੀ ਦਸਿਆ ਕਿ ਇਸ ਕਬੱਡੀ ਟੂਰਨਾਮੈਂਟ ਦੇ ਮੁੱਖ ਮਹਿਮਾਨ ਐਸ ਐਸ ਪੀ ਜਗਰਾਓ ਨਵਨੀਤ ਸਿੰਘ ਬੈਂਸ ਹੋਣਗੇ। ।