
- ਵੋਟਰ ਸੂਚੀ ਵਿੱਚ ਦਰਜ ਵੇਰਵਿਆਂ ਸਬੰਧੀ ਦਾਅਵੇ/ਇਤਰਾਜ਼ ਮਿਤੀ 24 ਜਨਵਰੀ ਤੱਕ ਕਰਵਾਏ ਜਾ ਸਕਦੇ ਹਨ ਜਮ੍ਹਾਂ-ਡੀ.ਸੀ
ਫ਼ਰੀਦਕੋਟ 3 ਜਨਵਰੀ, 2025 : ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰੂਦੁਆਰਾ ਚੋਣ ਕਮਿਸ਼ਨ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਜਿਲ੍ਹਾ ਫਰੀਦਕੋਟ ਵਿਖੇ ਤਿੰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੋਰਡ ਚੋਣ ਹਲਕੇ ਪੈਂਦੇ ਹਨ। ਜਿੰਨਾ ਵਿੱਚੋਂ 28-ਫਰੀਦਕੋਟ, 29 ਕੋਟਕਪੂਰਾ ਅਤੇ 30-ਜੈਤੋ ਸ਼ਾਮਿਲ ਹਨ। ਜਿੰਨਾ ਵਿੱਚ ਮਿਤੀ 15.12.2024 ਤੱਕ ਕ੍ਰਮਵਾਰ 32795 ਵੋਟਰ 28-ਫਰੀਦਕੋਟ ਬੋਰਡ ਚੋਣ ਹਲਕੇ ਵਿੱਚ, 33077 ਵੋਟਰ 29-ਕੋਟਕਪੂਰਾ ਬੋਰਡ ਚੋਣ ਹਲਕੇ ਵਿੱਚ ਅਤੇ 36526 ਵੋਟਰ 30 ਜੈਤੋ ਬੋਰਡ ਚੋਣ ਹਲਕੇ ਵਿੱਚ ਦਰਜ ਹਨ। ਜਿਲ੍ਹਾ ਫਰੀਦਕੋਟ ਵਿੱਚ ਕੁੱਲ 102398 ਵੋਟਰ ਦਰਜ ਹਨ। ਇਨ੍ਹਾਂ ਬੋਰਡ ਚੋਣ ਹਲਕਿਆਂ ਵਿੱਚ 28-ਫਰੀਦਕੋਟ ਬੋਰਡ ਚੋਣ ਹਲਕੇ ਲਈ ਉਪ ਮੰਡਲ ਮੈਜਿਸਟਰੇਟ ਫਰੀਦਕੋਟ, 29-ਕੋਟਕਪੂਰਾ ਬੋਰਡ ਚੋਣ ਹਲਕੇ ਲਈ ਉਪ ਮੰਡਲ ਮੈਜਿਸਟਰੇਟ ਕੋਟਕਪੂਰਾ ਅਤੇ 30 ਜੈਤੋਂ ਬੋਰਡ ਚੋਣ ਹਲਕੇ ਲਈ ਉਪ ਮੰਡਲ ਮੈਜਿਸਟਰੇਟ ਜੈਤੋ ਬਤੌਰ ਰਿਵਾਈਜਿੰਗ ਅਥਾਰਟੀ ਅਫਸਰ ਨਿਯੁਕਤ ਹਨ। ਉਨ੍ਹਾਂ ਦੱਸਿਆ ਕਿ ਸਮੂਹ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੋਰਡ ਚੋਣ ਹਲਕਿਆਂ ਦੀ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਸਬੰਧਤ ਉਪ ਮੰਡਲ ਮੈਜਿਸਟਰੇਟ ਦੇ ਦਫਤਰਾਂ ਵਿਖੇ ਕਰਵਾ ਦਿੱਤੀ ਗਈ ਹੈ। ਇਹ ਵੋਟਰ ਸੂਚੀ ਸਬੰਧਤ ਉਪ ਮੰਡਲ ਮੈਜਿਸਟਰਟੇ ਦੇ ਦਫਤਰ ਵਿਖੇ ਵੇਖਣ ਲਈ ਉਪਲਬਧ ਹੈ। ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਵੋਟਰ ਸੂਚੀ ਵਿੱਚ ਦਰਜ ਵੇਰਵਿਆਂ ਸਬੰਧੀ ਦਾਅਵੇ/ਇਤਰਾਜ਼ ਮਿਤੀ 24 ਜਨਵਰੀ 2025 ਤੱਕ ਸਬੰਧਤ ਰਿਵਾਈਜਿੰਗ ਅਥਾਰਟੀ ਦੇ ਦਫਤਰ ਵਿਖੇ ਜਮ੍ਹਾਂ ਕਰਵਾਏ ਜਾ ਸਕਦੇ ਹਨ। ਇਸ ਉਪਰੰਤ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਦਾ ਕੰਮ ਮਿਤੀ 25 ਫਰਵਰੀ 2025 ਨੂੰ ਕੀਤਾ ਜਾਵੇਗਾ। ਉਨ੍ਹਾਂ ਜਿਲ੍ਹੇ ਦੇ ਸਮੂਹ ਯੋਗ ਵੋਟਰਾਂ ਨੂੰ ਅਪੀਲ ਕੀਤੀ ਕਿ ਜਿੰਨਾਂ ਦੀਆਂ ਹਾਲੇ ਤੱਕ ਵੋਟਾਂ ਨਹੀਂ ਬਣੀਆਂ, ਉਹ ਮਿਤੀ 24 ਜਨਵਰੀ 2025 ਤੱਕ ਫਾਰਮ ਭਰ ਕੇ ਆਪਣੀਆਂ ਵੋਟਾਂ ਜਰੂਰ ਬਣਵਾ ਲੈਣ। ਵੋਟਾਂ ਸਬੰਧੀ ਕਿਸੇ ਕਿਸਮ ਦੀ ਜਾਣਕਾਰੀ ਲਈ ਵੋਟਰ ਹੈਲਪ ਲਾਈਨ ਨੰਬਰ 1950 ਉਪਰ ਸੰਪਰਕ ਕੀਤਾ ਜਾ ਸਕਦਾ ਹੈ।