ਸਰਬੱਤ ਦੇ ਭਲੇ ਲਈ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ

  • ਖੜਕੇ ਕੇ ਪਰਿਵਾਰ ਦਾ ਸਮਾਜ ਦੀ ਭਲਾਈ ਲਈ ਬਹੁਤ ਵੱਡਾ ਯੋਗਦਾਨ- ਵਿਧਾਇਕ ਕੁਲਵੰਤ ਸਿੰਘ ਪੰਡੋਰੀ
     

ਮਹਿਲ ਕਲਾਂ 28 ਜਨਵਰੀ (ਗੁਰਸੇਵਕ ਸਿੰਘ ਸਹੋਤਾ) : ਇਲਾਕੇ ਵਿੱਚ ਸਮਾਜ ਸੇਵੀ ਕੰਮਾਂ ਵਿੱਚ ਹਮੇਸ਼ਾ ਮੋਹਰੀ ਰਹਿਣ ਵਾਲੇ ਕਸਬਾ ਮਹਿਲ ਕਲਾਂ ਦੇ ਪਰਿਵਾਰ ਜਗਰੂਪ ਸਿੰਘ ਯੂਐਸਏ (ਖੜਕੇ ਕੇ) ਪਰਿਵਾਰ ਵੱਲੋਂ ਸਰਬੱਤ ਦੇ ਭਲੇ ਲਈ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਮੌਕੇ ਨਾਨਕਸਰ ਠਾਠ ਮਹਿਲ ਕਲਾਂ ਦੇ ਕੀਰਤਨੀ ਜੱਥੇ ਵੱਲੋਂ ਰਸਭਿੰਨਾਂ ਕੀਤਾ ਗਿਆ। ਇਸ ਮੌਕੇ ਨਾਨਕਸਰ ਠਾਠ ਮਹਿਲ ਕਲਾਂ ਦੇ ਮੁੱਖ ਸੇਵਾਦਾਰ ਬਾਬਾ ਕੇਹਰ ਸਿੰਘ ਅਤੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ। ਇਸ ਮੌਕੇ ਕਥਾ ਵਿਚਾਰ ਕਰਦਿਆਂ ਬਾਬਾ ਕੇਹਰ ਸਿੰਘ ਨੇ ਕਿਹਾ ਕਿ ਲੋਕਾਂ ਲਈ ਜਿਉਣ ਵਾਲੇ ਪਰਿਵਾਰ ਹਮੇਸ਼ਾ ਲੋਕਾਂ ਦੇ ਹਰਮਨ ਪਿਆਰੇ ਹੁੰਦੇ ਹਨ। ਗੁਰੂ ਦਾ ਓਟ ਆਸਰਾ ਲੈ ਕੇ ਚੱਲਣ ਵਾਲੇ ਪਰਿਵਾਰ ਹਮੇਸ਼ਾ ਤਰੱਕੀਆਂ ਕਰਦੇ ਹਨ। ਅੱਜ ਖੜਕੇ ਕੇ ਪਰਿਵਾਰ ਦੀਆਂ ਵਿਦੇਸ਼ਾਂ ਵਿੱਚ ਵੀ ਚਰਚਾਵਾਂ ਹੁੰਦੀਆਂ ਹਨ। ਇਸ ਮੌਕੇ ਜਗਰੂਪ ਸਿੰਘ ਯੂਐਸਏ, ਸਮਾਜ ਸੇਵੀ ਸਰਬਜੀਤ ਸਿੰਘ ਸੰਭੂ, ਮਨਜੀਤ ਸਿੰਘ ਯੂਐਸਏ ਅਤੇ ਹਰਬਲਿੰਦਰ ਸਿੰਘ ਯੂਐਸਏ ਨੇ ਪੁੱਜੀਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ। ਅਖੀਰ ਇਸ ਸਮਾਗਮ ਵਿੱਚ ਪੁੱਜੀਆਂ ਸਖਸ਼ੀਅਤਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਸੰਤ ਬਾਬਾ ਕੇਹਰ ਸਿੰਘ ਜੀ,ਭਾਕਿਯੂ (ਕਾਦੀਆਂ) ਦੇ ਜਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ,ਸਰਪੰਚ ਬਲੌਰ ਸਿੰਘ ਕਲੇਰ ਅਤੇ ਪਾਠੀ ਸਿੰਘਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਡਿਪਟੀ ਚੇਅਰਮੈਨ ਹਰਵਿੰਦਰ ਕੁਮਾਰ ਜਿੰਦਲ, ਆੜਤੀਆ ਹਰਦਿਆਲ ਸਿੰਘ ਹਮੀਦੀ, ਆੜਤੀਆ ਸਰਬਜੀਤ ਸਿੰਘ ਸਰਬੀ, ਏਐਸਆਈ ਸਤਪਾਲ ਸਿੰਘ,ਡਾ ਪਰਮਿੰਦਰ ਸਿੰਘ ਹਮੀਦੀ, ਜਗਜੀਤ ਸਿੰਘ ਮਾਹਲ,ਹੀਰਾ ਗਰਗ,ਦਵਿੰਦਰ ਸਿੰਘ ਧਨੋਆ, ਗੋਬਿੰਦਰ ਸਿੰਘ ਸਿੱਧੂ, ਮੰਗਤ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਚੀਨਾ, ਬਿੱਟੂ ਚੀਮਾ,ਵਰਿੰਦਰ ਸਿੰਘ ਟਿਵਾਣਾ, ਗੁਰਦੀਪ ਸਿੰਘ ਟਿਵਾਣਾ, ਸਮਾਜ ਭਲਾਈ ਕਲੱਬ (ਪੰਜਾਬ) ਦੇ ਚੇਅਰਮੈਨ ਪਾਲੀ ਵਜੀਦਕੇ,ਜਨਰਲ ਸਕੱਤਰ ਗੁਰਸੇਵਕ ਸਿੰਘ ਸਹੋਤਾ, ਆੜਤੀਆ ਧਨਪਤ ਰਾਏ,ਸੰਤ ਬਾਬਾ ਗੁਰਪ੍ਰੀਤ ਸਿੰਘ, ਮਹੰਤ ਸੰਤ ਬਾਬਾ ਗੁਰਦੀਪ ਸਿੰਘ, ਸੇਵਾਦਾਰ ਅਰਸ਼ਦੀਪ ਸਿੰਘ, ਹਜ਼ੂਰੀ ਰਾਗੀ ਭਾਈ ਰਾਜਵਿੰਦਰ ਸਿੰਘ ਕਲਾਲ ਮਾਜਰਾ, ਦਵਿੰਦਰ ਸਿੰਘ ਸਰਾਂ,ਪ੍ਰਧਾਨ ਅਰਸਦੀਪ ਸਿੰਘ ਬਿੱਟੂ, ਹਰਗੋਪਾਲ ਸਿੰਘ ਪਾਲਾ, ਦਰਸਨ ਸਿੰਘ ਹਰੀ, ਪੀ ਏ ਬਿੰਦਰ ਸਿੰਘ ਖਾਲਸਾ ਸਮੇਤ ਇਲਾਕੇ ਦੇ ਪੰਚ ਸਰਪੰਚ ਤੇ ਮੋਹਤਬਰ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।