ਬਠਿੰਡਾ, 5 ਫ਼ਰਵਰੀ (ਵਰਮਾ) : ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਸਿਹਤ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਲਈ ਹਮੇਸ਼ਾ ਵਚਨਬੱਧ ਹੈ। ਸੂਬਾ ਸਰਕਾਰ ਵਲੋਂ ਸਿਹਤ ਅਤੇ ਸਿੱਖਿਆ ਦੇ ਖੇਤਰ ਨੂੰ ਅੱਗੇ ਲਿਜਾਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਮੁੱਖ ਮਹਿਮਾਨ ਵਜੋਂ ਪਹੁੰਚੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਅਤੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਡਾ. ਬਲਜੀਤ ਕੌਰ ਵਲੋਂ ਡਾ. ਪਰਮਪ੍ਰੀਤ ਸਿੰਘ ਨਾਗਪਾਲ ਦੁਆਰਾ ਲਿਆਂਦੇ ਪੰਜਾਬ ਦੇ ਪਹਿਲੇ ਫੁੱਲੀ ਐਕਟਿਵ ਜੋੜ ਬਦਲਣ ਦੇ ਰੋਬੋਟ ਨੂੰ ਲਾਂਚ ਕਰਨ ਉਪਰੰਤ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਪ੍ਰੋ. ਬਲਜਿੰਦਰ ਕੌਰ (ਚੀਫ ਵਿਪ) ਵਿਧਾਇਕ ਬਠਿੰਡਾ ਸ਼ਹਿਰੀ ਸ. ਜਗਰੂਪ ਸਿੰਘ ਗਿੱਲ, ਚੇਅਰਮੈਨ ਪੰਜਾਬ ਮੀਡੀਅਮ ਇੰਡਸਟਰ੍ਰੀਜ਼ ਡਿਵੈਲਪਮੈਂਟ ਬੋਰਡ ਸ੍ਰੀ ਨੀਲ ਗਰਗ, ਚੇਅਰਮੈਨ ਪੰਜਾਬ ਟ੍ਰੇਡਰਜ਼ ਕਮਿਸ਼ਨ ਸ਼੍ਰੀ ਅਨਿੱਲ ਠਾਕੁਰ, ਚੇਅਰਮੈਨ ਪੰਜਾਬ ਜੰਗਲਾਤ ਵਿਭਾਗ ਸ੍ਰੀ ਰਾਕੇਸ਼ ਪੁਰੀ, ਚੇਅਰਮੈਨ, ਸ਼ੂਗਰਫੈਡ ਪੰਜਾਬ ਸ੍ਰੀ ਨਵਦੀਪ ਜੀਦਾ, ਚੇਅਰਮੈਨ, ਜ਼ਿਲ੍ਹਾ ਯੋਜਨਾ ਕਮੇਟੀ ਸ਼੍ਰੀ ਅੰਮ੍ਰਿਤਲਾਲ ਅਗਰਵਾਲ ਅਤੇ ਜ਼ਿਲ੍ਹਾ ਯੂਥ ਪ੍ਰਧਾਨ ਸ. ਅਮਰਦੀਪ ਰਾਜਨ ਤੋਂ ਇਲਾਵਾ ਨਾਗਪਾਲ ਪਰਿਵਾਰ ਆਦਿ ਹਾਜ਼ਰ ਰਿਹਾ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਨਾਗਪਾਲ ਹਸਪਤਾਲ ਬਠਿੰਡਾ ਸ਼ਹਿਰ ਲਈ ਬਹੁਤ ਵਧੀਆ ਦਰਿਸ਼ਟੀਕੋਣ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਾਲਾਂ ਚ ਪੰਜਾਬ ਹੀ ਨਹੀਂ ਸਗੋਂ ਹਿੰਦੂਸਤਾਨ ਤੋਂ ਇਲਾਵਾ ਵਿਦੇਸ਼ਾਂ ਚ ਵੀ ਹੈਲਥ ਟੂਰਿਜ਼ਮ ਨੂੰ ਉਤਸਾਹਿਤ ਕਰਕੇ ਬਠਿੰਡਾ ਨੂੰ ਦੁਨੀਆ ਦੇ ਨਕਸ਼ੇ 'ਤੇ ਲਿਉਣਾ ਚਾਹੁੰਦੇ ਹਨ, ਜਿਥੇ ਪੰਜਾਬੀਆਂ ਦੀ ਵਧੇਰੇ ਆਬਾਦੀ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਬਹੁਤ ਘੱਟ ਕੀਮਤ ਤੇ ਵਿਸ਼ਵਪੱਧਰੀ ਸਹੂਲਤਾਂ ਅਤੇ ਸਹੀ ਕੀਮਤਾਂ ਪ੍ਰਦਾਨ ਕਰਨ ਲਈ ਵਚਨਵੱਧ ਹੈ, ਜੋ ਮੁੰਬਈ ਅਤੇ ਦਿੱਲ੍ਹੀ ਵਰਗੇ ਵੱਡੇ ਸ਼ਿਹਰਾਂ ਦੇ ਲੋਕਾਂ ਨੂੰ ਜੁਆਇੰਟ ਰਿਪਲੇਸਮੈਂਟ ਸਰਜਰੀਆਂ ਦੇ ਲਈ ਆਕਰਿਸ਼ਤ ਕਰੇਗਾ, ਉਹ ਡਾਕਟਰਾਂ ਦੀ ਟੀਮ ਬਣਾਉਣਾ ਚਾਹੁੰਦੇ ਹਨ, ਜਿਹੜੀ ਸੈਟੇਲਾਈਟ ਸੈਂਟਰਾਂ ਦਾ ਨਿਰਮਾਣ ਕਰੇਗੀ, ਜੋ ਵਧੇਰੇ ਮਰੀਜ਼ਾਂ ਦੀ ਮਦਦ ਕਰੇਗੀ, ਉਹ ਹਸਪਤਾਲ ਵਿੱਚ ਜਲਦੀ ਤੋਂ ਜਲਦੀ ਹਰ ਨਵੀਂ ਤਕਨੀਕ ਲਿਆਣਾ ਚਾਹੁੰਦੇ ਨੇ ਤਾਂ ਕਿ ਮਰੀਜਾਂ ਨੂੰ ਇਸ ਦਾ ਲਾਹਾ ਮਿਲ ਸਕੇ। ਇਸ ਮੌਕੇ ਡਾ. ਪਰਮਪ੍ਰੀਤ ਸਿੰਘ ਨਾਗਪਾਲ ਜੋ ਕਿ ਪੰਜਾਬ ਸਰਕਾਰ ਦੁਆਰਾ ਸਨਮਾਨਿਤ ਡਾਕਟਰ ਹਨ, ਨੇ ਦੱਸਿਆ ਕਿ ਕਿਵੇਂ ਰੋਬੋਟਿਕ ਤਕਨੀਕ ਜੋੜ ਬਦਲਣ ਦੀਆਂ ਸਰਜਰੀਆਂ ਵਿੱਚ ਲਾਭਦਾਇਕ ਸਾਬਿਤ ਹੋਏਗੀ ਤੇ ਮੁਸ਼ਕਿਲਾਂ ਘੱਟ ਕਰਕੇ ਅਸੀ ਵਧੀਆ ਨਤੀਜੇ ਲੈ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਸਾਲ 2011 ਵਿੱਚ ਜਦੋ ਓਹਨਾ ਨੇ ਹਸਪਤਾਲ ਵਿੱਚ ਆਪਣਾ ਕੈਰੀਅਰ ਸ਼ੁਰੂ ਕੀਤਾ ਤਾਂ ਦੇਖਿਆ ਕਿ ਕਿੰਨੇ ਹੀ ਲੋਕ ਗੋਡੇ ਅਤੇ ਚੂਲੇ ਦੇ ਦਰਦ ਤੋਂ ਪ੍ਰੇਸ਼ਾਨ ਹਨ, ਉਨ੍ਹਾਂ ਦਾ ਟੀਚਾ ਹਮੇਸ਼ਾ ਇਹ ਰਿਹਾ ਹੈ ਕਿ ਦੁਨੀਆਂ ਵਿੱਚ ਜੋ ਵੀ ਆਧੁਨਿਕ ਤਕਨੀਕ ਉਪਲੱਬਧ ਹਨ, ਉਸ ਦਾ ਲਾਹਾ ਬਠਿੰਡਾ ਤੇ ਪੰਜਾਬ ਦੇ ਲੋਕ ਵੀ ਲੈ ਸਕਣ। ਉਨ੍ਹਾਂ ਦੀ ਇਸੇ ਸੋਚ ਸਦਕਾ ਅੱਜ ਉਹ ਪੰਜਾਬ ਨੂੰ ਆਧੁਨਿਕ ਰੋਬੋਟਿਕ ਤਕਨੀਕ ਦੇ ਰਹੇ ਹਨ। ਰੋਬੋਟ ਰਾਹੀਂ ਕੀਤੇ ਅਪਰੇਸ਼ਨ ਘੱਟ ਦਰਦ, ਛੋਟੇ ਚੀਰੇ ਤੇ ਘੱਟ ਖੂਨ ਵਹਾਓ ਅਤੇ ਜਲਦੀ ਰਿਕਵਰੀ ਵਾਲੇ ਹੋਣਗੇ ਜਿਸ ਵਿੱਚ ਮਰੀਜ ਨੂੰ ਜਲਦੀ ਚੱਲਣ ਫਿਰਨ ਵਿੱਚ ਮੱਦਦ ਮਿਲੇਗੀ ਤੇ ਅੱਗੇ ਵੀ ਘੱਟ ਦਿੱਕਤ ਆਏਗੀ। ਸਮਾਗਮ ਦੌਰਾਨ ਡਾ. ਟੀ. ਐਸ. ਨਾਗਪਾਲ (ਮੈਡੀਕਲ ਡਾਇਰੈਕਟਰ, ਨਾਗਪਾਲ ਹਸਪਤਾਲ) ਨੇ ਦੱਸਿਆ ਕਿ ਨਾਗਪਾਲ ਹਸਪਤਾਲ ਹਮੇਸ਼ਾ ਆਧੁਨਿਕ ਤਕਨੀਕ ਦਿੰਦਾ ਆਇਆ ਹੈ ਤੇ ਸਮੇਂ-ਸਮੇਂ ਉੱਤੇ ਕੈਪ ਲਗਾਕੇ ਆਰਥਿਕ ਤੌਰ ਤੇ ਵੀ ਮਰੀਜਾਂ ਲਈ ਲਾਭਦਾਇਕ ਸਾਬਿਤ ਹੋਇਆ ਹੈ। ਨਾਗਪਾਲ ਹਸਪਤਾਲ ਇੱਕ ਐਨ.ਏ.ਬੀ.ਐਚ. ਮਾਨਤਾ ਵਾਲਾ ਹਸਪਤਾਲ ਹੈ ਜੋ ਕਿ ਵਧੀਆ ਸਹੂਲਤਾਂ ਦੇਣ ਲਈ ਵਚਨਬੱਧ ਹੈ। ਹਸਪਤਾਲ ਹਰ ਪ੍ਰਕਾਰ ਦੀਆਂ ਸਰਕਾਰੀ ਸਹੂਲਤਾਂ ਤੇ ਪ੍ਰਾਈਵੇਟ ਇੰਸੂਰੈਂਸ ਕੰਪਨੀਜ਼ ਨਾਲ ਵੀ ਜੁੜਿਆ ਹੋਇਆ ਹੈ। ਇਸ ਮੌਕੇ ਡਾ. ਜੀ. ਐਸ. ਨਾਗਪਾਲ (ਚੇਅਰਮੈਨ ਨਾਗਪਾਲ ਗਰੁੱਪ ਆਫ ਇੰਸਟੀਟੁਇਸਨਸ) ਨੇ ਕਿਹਾ ਕਿ ਨਾਗਪਾਲ ਹਸਪਤਾਲ ਹਮੇਸ਼ਾ ਮਰੀਜਾਂ ਦੇ ਵਿਸ਼ਵਪੱਧਰੀ ਇਲਾਜ ਲਈ ਵਚਨਵੱਧ ਰਹੇਗਾ। ਇਸ ਦੌਰਾਨ ਡਾ. ਪੀ. ਐਸ. ਨਾਗਪਾਲ ਨੇ 2011 ਚ ਪੂਰੀ ਦੁਨੀਆ ਦੇ ਚੋਟੀ ਦੇ ਹਸਪਤਾਲਾਂ ਵਿੱਚ ਵਿੱਚ ਚੂਲੇ ਤੇ ਗੋਡੇ ਬਦਲਣ ਦੀ ਸਿਖਲਾਈ ਲਈ ਅਤੇ ਕੰਪਿਊਟਰ ਨੈਵੀਗੇਸ਼ਨ ਨਾਲ ਗੋਡੇ ਦੇ ਆਪ੍ਰੇਸ਼ਨ ਵਿੱਚ ਮਹਾਰਤ ਹਾਸਿਲ ਕੀਤੀ। ਦੁਨੀਆਂ ਭਰ ਦੇ ਕਈ ਚੋਟੀ ਦੇ ਕਲੀਨਿਕ ਤੇ ਹਸਪਤਾਲ ਜਿਵੇਂ ਕਿ ਇੰਡੋ ਕਲੀਨਿਕ, ਹੈਮਬਰਗ, ਜਰਮਨੀ, ਰੇਪਟਰੀਅਸ਼ਨ ਹਸਪਤਾਲ, ਐਸ਼ਫੋਰਡ ਹਸਪਤਾਲ ਅਤੇ ਫਲਿੰਡਰਸ ਯੂਨੀਵਰਿਸਟੀ, ਐਡੀਲੇਡ, ਆਸਟ੍ਰੇਲੀਆ, ਅਸਕੇਲਪੀਓਸ ਕਲੀਨਿਕ, ਜਰਮਨੀ, ਜੇਡ.ਏਨ.ਏ ਹਸਪਤਾਲ, ਬੈਲਜੀਅਮ, ਜ਼ਿਮਰ ਫੈਲੋਸ਼ਿਪ, ਅਮਰੀਕਾ, ਸੇਬੇਸਿਟਅਨ ਮੈਡੀਕਲ ਸੈਂਟਰ, ਫਲੋਰੀਡਾ, ਅਮਰੀਕਾ, ਲਕੈਸਟਰ ਜਨਰਲ ਹਸਪਤਾਲ, ਫਿਲਾਡੈਲਫੀਆ ਤੇ ਅਮਰੀਕਾ ਵਿੱਚ ਹਰ ਆਧੁਨਿਕ ਤਕਨੀਕ ਦੀ ਸਿਖਲਾਈ ਹਾਸਿਲ ਕੀਤਾ। ਇਸ ਤੋਂ ਇਲਾਵਾ ਉਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨਫਰੰਸਾਂ ਦਾ ਹਿੱਸਾ ਰਹੇ ਤੇ ਉਨ੍ਹਾਂ ਚੂਲੇ ਅਤੇ ਗੋਡਿਆਂ ਦੇ ਖੇਤਰ ਵਿੱਚ ਨੌਜਵਾਨ ਸਰਜਨਾਂ ਨੂੰ ਸਿਖਲਾਈ ਦੇਣ ਲਈ ਉਸਦੇ ਸਿਖਲਾਈ ਪ੍ਰੋਗਰਾਮ ਵੀ ਕੀਤੇ। ਇਸ ਮੌਕੇ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ, ਐਸਡੀਐਮ ਸ਼੍ਰੀ ਵਰਿੰਦਰ ਸਿੰਘ ਅਤੇ ਸੈਕਟਰੀ ਰੈੱਡ ਕਰਾਸ ਸ਼੍ਰੀ ਦਰਸ਼ਨ ਕੁਮਾਰ ਆਦਿ ਹਾਜ਼ਰ ਰਹੇ।