ਫਾਜਿਲਕਾ, 21 ਜੂਨ 2024 : ਸ੍ਰੀ ਗੌਰਵ ਯਾਦਵ ਆਈ.ਪੀ.ਐਸ, ਡੀ.ਜੀ.ਪੀ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਸ੍ਰੀ ਜਤਿੰਦਰ ਜੈਨ ਆਈ.ਪੀ.ਐਸ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਪੀ.ਐਸ.ਪੀ.ਸੀ ਐਲ ਜੀ ਦੀ ਅਗਵਾਈ ਹੇਠ ਡਾ. ਪ੍ਰਗਿਆ ਜੈਨ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਫਾਜਿਲਕਾ ਜੀ ਵੱਲੋਂ ਜਿਲ੍ਹਾ ਫਾਜਿਲਕਾ ਦੀਆਂ ਸਮੂਹ ਸਬ—ਡਵੀਜਨਾਂ ਵਿੱਚ ਅੱਜ ਮਿਤੀ 21—06—2024 ਨੂੰ ਸਵੇਰੇ ਤੋਂ Operation Eagle-4 ਤਹਿਤ ਸਪੈਸ਼ਲ ਕਾਰਡਨ ਐਂਡ ਸਰਚ ਅਪ੍ਰੇਸ਼ਨ (CASO) ਚਲਾਇਆ ਜਾ ਰਿਹਾ ਹੈ। ਇਸ ਅਪ੍ਰੇਸ਼ਨ ਦੌਰਾਨ ਹਲਕਾ ਨਿਗਰਾਨ ਅਫਸਰਾਂ ਅਤੇ ਮੁੱਖ ਅਫਸਰਾਂ ਵੱਲੋਂ ਕਰੀਬ 200 ਪਲਿਸ ਜਵਾਨਾਂ ਦੀਆਂ ਵੱਖ ਵੱਖ 15 ਟੀਮਾਂ ਬਣਾ ਕੇ ਜਿਲ੍ਹਾ ਫਾਜਿਲਕਾ ਦੇ ਡਰੱਗ ਹੌਟਸਪੌਟ ਏਰੀਆ ਵਿੱਚ ਨਸ਼ਾ ਤਸਕਰਾਂ ਦੇ ਘਰਾਂ/ਟਿਕਾਣਿਆਂ ਦੀ ਡੂੰਘਾਈ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਬੱਸ ਸਟੈਂਡਾਂ, ਰੇਲਵੇ ਸਟੇਸ਼ਨਾਂ, ਬਜਾਰਾਂ ਅਤੇ ਹੋਰ ਮਹੱਤਵਪੂਰਨ ਸਥਾਨਾਂ ਦੀ ਡੂੰਘਾਈ ਨਾਲ ਚੈਕਿੰਗ ਕੀਤੀ ਜਾ ਰਹੀ ਹੈੇ ਇਸ ਅਪ੍ਰੇਸ਼ਨ ਦੌਰਾਨ ਨਾਕਾ ਪਾਰਟੀਆਂ ਵੱਲੋਂ ਸਪੈਸ਼ਲ ਨਾਕਾਬੰਦੀ ਕਰਕੇ ਵੱਲੋਂ ਬਾਹਰਲੇ ਜਿਲਿਆਂ/ਸਟੇਟਾਂ ਤੋਂ ਆਉਣ ਵਾਲੇ ਵਹੀਕਲਾਂ ਦੀ ਵਾਹਨ ਐਪ ਦੀ ਮਦਦ ਨਾਲ ਡੂੰਘਾਈ ਨਾਲ ਚੈਕਿੰਗ ਕੀਤੀ ਜਾ ਰਹੀ ਹੈ, ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਨਾ ਦੇ ਸਕੇ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।