ਫ਼ਰੀਦਕੋਟ 30 ਨਵੰਬਰ : ਸਪੀਕਰ ਪੰਜਾਬ ਵਿਧਾਨ ਸਭਾ ਸ: ਕੁਲਤਾਰ ਸਿੰਘ ਸੰਧਵਾਂ ਨੇ ਅੱਜ 66 ਕੇ.ਵੀ. ਬਿਜਲੀ ਘਰ ਮੌੜ ਵਿਖੇ ਪਿੰਡ ਵਾੜਾ ਦਰਾਕਾ ਅਤੇ ਠਾੜਾ ਮੌੜ ਨੂੰ 11 ਕੇਵੀ ਕੋਠੇ ਵੜਿੰਗ ਯੂ.ਪੀ.ਐਸ ਫੀਡਰ ਤੋਂ ਵੱਖਰਾ ਕਰਕੇ ਨਵੇਂ ਉਸਾਰੇ ਗਏ 11 ਕੇਵੀ ਕੋਠੇ ਮਾਨਾ ਸਿੰਘ ਵਾਲੇ ਯੂਪੀਐਸ ਫੀਡਰ ਦੇ ਬਰੇਕਰ ਦਾ ਉਦਘਾਟਨ ਕੀਤਾ । ਸਪੀਕਰ ਸੰਧਵਾਂ ਦੇ ਯਤਨਾਂ ਸਦਕਾ ਪਿੰਡ ਵਾੜਾ ਦਰਾਕਾ ਅਤੇ ਪਿੰਡ ਠਾੜਾ ਦੇ ਨਿਵਾਸੀਆਂ ਦੀ ਲੰਮੇ ਸਮੇਂ ਤੋਂ ਵੱਖਰਾ ਫੀਡਰ ਖਿੱਚ ਕੇ ਸ਼ਹਿਰੀ ਸਪਲਾਈ ਦੇਣ ਦੀ ਮੰਗ ਨੂੰ ਪੂਰਾ ਕੀਤਾ ਜਾ ਸਕਿਆ ਹੈ। ਇਸ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਿਤ ਹੁੰਦਿਆਂ ਸਪੀਕਰ ਸੰਧਵਾਂ ਨੇ ਦੱਸਿਆ ਕਿ ਇਸ ਨਵੇਂ ਉਸਾਰੇ ਗਏ ਫੀਡਰ ਨਾਲ ਪਹਿਲਾਂ ਤੋਂ ਚੱਲ ਰਹੇ 11 ਕੇ.ਵੀ. ਕੋਠੇ ਵੜਿੰਗ ਯੂਪੀਐਸ ਫੀਡਰ ਉਪਰ ਲੋਡ ਘੱਟ ਜਾਵੇਗਾ ਜਿਸ ਨਾਲ ਪਿੰਡ ਵਾੜਾ ਦਰਾਕਾ, ਠਾੜਾ ਦੇ ਨਾਲ-ਨਾਲ ਪਿੰਡ ਕੋਠੇ ਵੜਿੰਗ, ਕੋਹਾਰ ਵਾਲਾ, ਬਾਹਮਣ ਵਾਲਾ ਅਤੇ ਢਾਬ ਗੁਰੂ ਕੀ ਪਿੰਡਾਂ ਦੀ ਬਿਜਲੀ ਸਪਲਾਈ ਵਿਚ ਵੀ ਬਹੁਤ ਸੁਧਾਰ ਹੋਵੇਗਾ। ਇਸ ਨਵੇਂ ਫੀਡਰ ਨੂੰ ਉਸਾਰਨ ਲਈ ਲਗਭਗ 36 ਲੱਖ ਰੁਪਏ ਦਾ ਖਰਚਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੀਤਾ ਗਿਆ ਹਰ ਵਾਅਦਾ ਸਮੇਂ ਦੇ ਨਾਲ ਪੂਰਾ ਕੀਤਾ ਜਾ ਰਿਹਾ ਹੈ ਅਤੇ ਪਿੰਡਾਂ ਵਿੱਚ ਘਰਾਂ ਤੋਂ ਇਲਾਵਾ ਖੇਤਾਂ ਵਿੱਚ ਵੀ ਨਿਰਵਿਘਨ ਬਿਜਲੀ ਸਪਲਾਈ ਦੀ ਪੂਰਤੀ ਨੂੰ ਯਕੀਨੀ ਬਣਾਉਣ ਲਈ ਅਜਿਹੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਪਿੰਡ ਵਾਸੀਆਂ ਨੂੰ ਇਹ ਯਕੀਨ ਦਿਵਾਇਆ ਕਿ ਸਿਰਫ ਇਹ ਪਿੰਡ ਹੀ ਨਹੀਂ ਬਲਕਿ ਸੂਬੇ ਦਾ ਕੋਈ ਵੀ ਇਲਾਕਾ ਹਨੇਰੇ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ। ਇਸ ਨਵੇਂ ਫੀਡਰ ਦੇ ਬਰੇਕਰ ਦੇ ਉਦਘਾਟਨ ਮੌਕੇ ਸਪੀਕਰ ਸੰਧਵਾਂ ਦੇ ਓ.ਐਸ.ਡੀ. ਸ੍ਰੀ ਮਨਿੰਦਰ ਸਿੰਘ, ਪੀ.ਆਰ.ਓ ਸ੍ਰੀ ਮਨਪ੍ਰੀਤ ਸਿੰਘ ਮਨੀ ਧਾਲੀਵਾਲ, ਅਮਨਦੀਪ ਸਿੰਘ ਸੰਧੂ,ਬਲਾਕ ਪ੍ਰਧਾਨ ਮਾਸਟਰ ਕੁਲਦੀਪ ਸਿੰਘ ਮੌੜ, ਪੀਐਸਪੀਸੀਐਲ ਸਰਕਲ ਫਰੀਦਕੋਟ ਦੇ ਨਿਗਰਾਨ ਇੰਜੀਨੀਅਰ ਇੰਜ: ਸੰਦੀਪ ਗਰਗ, ਕੋਟਕਪੂਰਾ ਮੰਡਲ ਦੇ ਵਧੀਕ ਨਿਗਰਾਨ ਇੰਜੀਨੀਅਰ ਇੰਜ: ਜਗਤਾਰ ਸਿੰਘ, ਵਧੀਕ ਨਿਗਰਾਨ ਇੰਜੀਨੀਅਰ ਓ.ਐਂਡ ਐਮ ਮੰਡਲ ਕੋਟਕਪੂਰਾ ਇੰਜ: ਹਰਿੰਦਰ ਸਿੰਘ ਚਹਿਲ, ਸੀਨੀਅਰ ਕਾਰਜਕਾਰੀ ਇੰਜੀਨੀਅਰ ਮੰਡਲ ਫਰੀਦਕੋਟ ਇੰਜ: ਹਰਜਿੰਦਰ ਸਿੰਘ, ਸਹਾਇਕ ਕਾਰਜਕਾਰੀ ਇੰਜੀਨੀਅਰ ਸ਼ਹਿਰੀ ਉਪ ਮੰਡਲ ਕੋਟਕਪੂਰਾ ਇੰਜ: ਚੁਨੀਸ਼ ਜੈਨ, ਸਹਾਇਕ ਕਾਰਜਕਾਰੀ ਇੰਜੀਨੀਅਰ ਸਬਅਰਬਨ ਉਪ ਮੰਡਲ ਕੋਟਕਪੂਰਾ ਇੰਜ: ਬਲਵੰਤ ਸਿੰਘ, ਐਸ.ਐਸ.ਈ ਓ.ਅਤੇ ਐਮ. ਕੋਟਕਪੂਰਾ ਇੰਜ: ਸ਼ਿਵਤਾਰ ਸਿੰਘ ਐਸ.ਐਸ.ਈ ਓ.ਅਤੇ ਐਮ. ਫਰੀਦਕੋਟ ਇੰਜ: ਸੁਖਬੀਰ ਸਿੰਘ ਅਤੇ ਹਲਕਾ ਜੇਈ ਸ੍ਰੀ ਅਮਨਦੀਪ ਸਿੰਘ, ਕਾਕਾ ਸਿੰਘ ਠਾੜਾ, ਵਿੱਕੀ ਸਹੋਤਾ, ਹਕੂਮਤ ਸਿੰਘ ਠਾੜਾ, ਗੁਰਤੇਜ ਸਿੰਘ ਬਰਾੜ ਵਾੜਦਰਾਕਾ, ਪ੍ਰਦੀਪ ਸਿੰਘ ਬਰਾੜ ਥਾੜਾ, ਸਵਰਨਜੀਤ ਸਿੰਘ ਮੌੜ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਅਤੇ ਪਿੰਡਾਂ ਦੇ ਵਾਸੀ ਸ਼ਾਮਿਲ ਹੋਏ।