- ਕਮਿਉਨਿਟੀ ਸਿਹਤ ਕੇਂਦਰਾਂ ਤੇ ਹੈਲਥ ਵੈਲਨੈਸ ਸੈਂਟਰਾਂ ਵਿਖੇ ਲੱਗਣਗੇ ਸਿਹਤ ਮੇਲੇ-ਸਾਕਸ਼ੀ ਸਾਹਨੀ
ਪਟਿਆਲਾ, 16 ਸਤੰਬਰ : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਇੱਥੇ ਸਿਵਲ ਸਰਜਨ ਡਾ. ਰਮਿੰਦਰ ਕੌਰ ਤੇ ਹੋਰ ਸਿਹਤ ਅਧਿਕਾਰੀਆਂ ਨਾਲ ਬੈਠਕ ਕਰਕੇ ਸਿਹਤ ਤੇਂ ਪਰਿਵਾਰ ਭਲਾਈ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਆਯੁਸ਼ਮਾਨ ਭਵ ਮੁਹਿੰਮ ਤਹਿਤ 17 ਸਤੰਬਰ ਤੋਂ 02 ਅਕਤੂਬਰ ਤੱਕ ਸੇਵਾ ਪਖਵਾੜਾ ਚਲਾਉਣ ਦਾ ਜਾਇਜ਼ਾ ਲੈਂਦਿਆਂ ਇਸ ਦੌਰਾਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦੀ ਰੂਪ ਰੇਖਾ ਉਲੀਕੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ ਹੇਠ ਇਸ ਦੌਰਾਨ ਮੈਡੀਕਲ ਕਾਲਜ ਪਟਿਆਲਾ ਦੇ ਸਹਿਯੋਗ ਨਾਲ ਕਮਿਉਨਿਟੀ ਸਿਹਤ ਕੇਂਦਰਾਂ ਅਤੇ ਹੈਲਥ ਵੈਲਨੈਸ ਸੈਂਟਰਾਂ ਵਿਖੇ ਸਿਹਤ ਮੇਲੇ ਲਗਾਏ ਜਾਣਗੇ। 17 ਸਤੰਬਰ ਤੋਂ 2 ਅਕਤੂਬਰ ਤੱਕ ਆਯੁਸ਼ਮਾਨ ਆਪ ਕੇ ਦਵਾਰ ਤਹਿਤ ਆਸ਼ਾ ਵੱਲੋਂ ਰਜਿਸ਼ਟਰਡ ਯੋਗ ਲਾਭਪਾਤਰੀ ਜਿਹਨਾਂ ਦੇ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਦੇ ਕਾਰਡ ਨਹੀ ਬਣੇ, ਦੇ ਘਰ ਘਰ ਜਾ ਕੇ ਉਹਨਾਂ ਦੇ ਆਯੂਸ਼ਮਾਨ ਕਾਰਡ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਵਾਯੂ ਮਿਤਰਾ ਮੁਹਿੰਮ ਵਿਚ ਸਿਹਤ ਸਟਾਫ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 18 ਸਤੰਬਰ ਨੂੰ ਸੀ.ਐਚ.ਸੀ. ਭਾਦਸੋਂ, 26 ਸਤੰਬਰ ਨੂੰ ਸੀ.ਐਚ.ਸੀ. ਕਾਲੋਮਾਜਰਾ ਅਤੇ 27 ਅਕਤੂਬਰ ਨੂੰ ਸੀ.ਐਚ.ਸੀ. ਸ਼ੁਤਰਾਣਾ ਵਿਖੇ ਸਿਹਤ ਮੇਲੇ ਲਗਾਏ ਜਾਣਗੇ। ਇਸ ਦੌਰਾਨ ਮੈਡੀਕਲ ਪਟਿਆਲਾ ਦੇ ਮੈਡੀਸਨ, ਗਾਇਨੀ, ਬੱਚਿਆਂ ਦੇ ਮਾਹਿਰ, ਸਰਜਨ, ਅੱਖਾਂ ਦੇ ਮਾਹਿਰ, ਨੱਕ ਕੰਨ ਗੱਲਾ ਰੋਗਾਂ ਦੇ ਮਾਹਿਰ, ਸਕਿਨ, ਦੰਦਾਂ ਦੇ ਮਾਹਿਰ, ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰਾਂ ਆਦਿ ਵੱਲੋਂ ਮਰੀਜਾਂ ਦਾ ਚੈਕਅਪ ਕੀਤਾ ਜਾਵੇਗਾ ਅਤੇ ਦਵਾਈਆਂ ਮੁਫਤ ਸਮੇਤ ਲੋੜਵੰਦ ਮਰੀਜਾਂ ਦੇ ਲ਼ੈਬ ਟੈਸਟ ਕੀਤੇ ਜਾਣਗੇ। ਸਿਹਤ ਸਕੀਮਾ ਬਾਰੇ ਜਾਣਕਾਰੀ ਦਿੱਤੀ ਦੇਕੇ ਲੋਕਾਂ ਦੀ ਆਭਾ ਆਈ.ਡੀ ਜਨਰੇਟ ਕਰਨ ਦੇ ਨਾਲ ਯੋਗ ਲਾਭਪਾਤਰੀਆਂ ਦੇ ਆਯੁਸ਼ਮਾਨ ਕਾਰਡ ਵੀ ਬਣਾਏ ਜਾਣਗੇ। ਇਸ ਤੋਂ ਇਲਾਵਾ 23 ਅਤੇ 30 ਸਤੰਬਰ ਨੂੰ ਹੈਲਥ ਐਂਡ ਵੈਲਨੈਸ ਸੈਂਟਰਾਂ ਵਿਖੇ ਵੀ ਆਯੂਸ਼ਮਾਨ ਮੇਲੇ ਲਗਾਏ ਜਾਣਗੇ। ਇੱਥੇ ਮੈਡੀਕਲ ਅਫਸਰ/ ਸੀ.ਐਚ.ਓ ਵੱਲੋਂ 30 ਸਾਲ ਤੋਂ ਵੱਧ ਉਮਰ ਦੇ ਹਰੇਕ ਵਿਅਕਤੀਆਂ ਦੀ ਗ਼ੈਰ ਸੰਚਾਰੀ ਬਿਮਾਰੀਆਂ ਜਿਵੇਂ ਸ਼ੁਗਰ. ਬੀ.ਪੀ. ਕੈਂਸਰ ਆਦਿ ਸਬੰਧੀ ਸਕਰੀਨਿੰਗ ਕਰਨ ਦੇ ਨਾਲ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕਤਾ ਪੈਦਾ ਕੀਤੀ ਜਾਵੇਗੀ।ਇਸ ਤੋਂ ਇਲਾਵਾ ਸੰਚਾਰੀ ਬਿਮਾਰੀਆਂ ਜਿਵੇਂ ਕਿ ਮਲੇਰੀਆ, ਡੇਂਗੂ, ਟੀ.ਬੀ, ਪੀਲੀਆ, ਲੈਪਰੋਸੀ ਆਦਿ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ। ਆਭਾ ਕਾਰਡ ਬਣਾਏ ਜਾਣਗੇ ਅਤੇ ਯੋਗ ਰਜਿਸ਼ਟਰਡ ਲਾਭਪਾਤਰੀਆਂ ਦੇ ਆਯੁਸ਼ਮਾਨ ਕਾਰਡ ਬਣਾਏ ਜਾਣਗੇ ਅਤੇ ਲੋਕਾਂ ਨੂੰ ਇਹਨਾਂ ਦੇ ਲਾਭਾਂ ਬਾਰੇ ਵੀ ਗਾਜਰੂਕ ਕਰਵਾਇਆ ਜਾਵੇਗਾ।ਯੋਗਾ ਸੈਸ਼ਨ ਲਗਾਏ ਜਾਣਗੇ ਅਤੇ ਲੋਕਾਂ ਨੂੰ ਲਾਈਫ ਸਟਾਈਲ ਵਿੱਚ ਤਬਦੀਲੀ ਲਿਆ ਕੇ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕ ਕੀਤਾ ਜਾਵੇਗਾ। ਇਸ ਉਪਰੰਤ 2 ਅਕਤੂਬਰ ਨੂੰ ਆਯੂਸ਼ਮਾਨ ਜਨ ਸਭਾ ਮੌਕੇ ਸਿਹਤ ਕਰਮੀਆਂ/ਆਸ਼ਾ ਵੱਲੋਂ ਲੋਕਾਂ ਨੂੰ ਸਿਹਤ ਸਕੀਮਾਂ ਦੀ ਜਾਣਕਾਰੀ ਦੇਣ ਦੇ ਨਾਲ ਉਹਨਾਂ ਨੂੰ ਆਭਾ ਆਈ.ਡੀ ਅਤੇ ਆਯੂਸਮਾਨ ਕਾਰਡ ਦੇ ਲਾਭਾਂ ਬਾਰੇ ਵੀ ਜਾਣੂ ਕਰਵਾਇਆ ਜਾਵੇਗਾ।ਇਨ੍ਹਾਂ ਗਤੀਵਿਧੀਆਂ ਤੋਂ ਇਲਾਵਾ ਸਿਹਤ ਸੰਸਥਾਵਾਂ ਵਿੱਚ ਸਵਛਤਾ ਅਭਿਆਨ ਚਲਾਇਆ ਜਾਵੇਗਾ। ਇਸੇ ਦੌਰਾਨ ਖ਼ੂਨਦਾਨ ਕੈਂਪ ਵੀ ਲਗਾਏ ਜਾਣਗੇ ਅਤੇ ਅੰਗਦਾਨ ਸਬੰਧੀ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ।ਜਨ ਸਭਾਵਾਂ ਦੌਰਾਨ ਟੀਚੇ ਪੂਰੇ ਕਰਨ ਵਾਲੇ ਪਿੰਡਾਂ/ਵਾਰਡਾਂ ਨੂੰ ਆਯੁਸ਼ਮਾਨ ਪਿੰਡ/ਵਾਰਡ ਘੋਸ਼ਿਤ ਕਰਵਾਇਆ ਜਾਵੇਗਾ।