
- ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਰੁਚੀ ਵਧਾਉਣ ਲਈ ਕੀਤਾ ਜਾ ਰਿਹੈ ਪ੍ਰੇਰਿਤ
ਫਾਜ਼ਿਲਕਾ, 1 ਅਪ੍ਰੈਲ 2025 : ਪ੍ਰਿੰਸੀਪਲ ਸ਼੍ਰੀ ਰਾਜੇਸ਼ ਕੁਮਾਰ ਖਨਗਵਾਲ ਦੀ ਯੋਗ ਅਗਵਾਈ ਹੇਠ ਸਰਕਾਰੀ ਕਾਲਜ ਅਬੋਹਰ ਵਿਖੇ ਦੂਜਾ ਸਲਾਨਾ ਖੇਡ ਸਮਾਰੋਹ ਕਰਵਾਇਆ ਗਿਆ। ਇਸ ਖੇਡ ਸਮਾਰੋਹ ਵਿੱਚ ਅਬੋਹਰ ਸਹਿਰ ਦੇ ਉੱਘੇ ਉਦਯੋਗਪਤੀ ਆਰ.ਡੀ ਗਰਗ ਉੱਚੇਚੇ ਤੌਰ ਉੱਪਰ ਸਾਮਿਲ ਹੋਏ। ਇਸ ਖੇਡ ਮੇਲੇ ਵਿੱਚ 100 ਮੀਟਰ ਦੌੜ, ਲੌਂਗ ਜੰਪ, ਸ਼ੌਟ ਪੁੱਟ, ਰੱਸਾਕਸ਼ੀ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਜੇਤੂ ਖਿਡਾਰੀਆਂ ਨੂੰ ਮੁੱਖ ਮਹਿਮਾਨ ਸ਼੍ਰੀ ਆਰ.ਡੀ ਗਰਗ ਨੇ ਇਨਾਮਾ ਦੀ ਵੰਡ ਕੀਤੀ। ਇਸ ਖੇਡ ਮੇਲੇ ਦਾ ਬੈਸਟ ਐਥਲੀਟ ਲੜਕੇ ਗੌਰਵ ਬੀ. ਏ ਭਾਗ ਪਹਿਲਾ ਅਤੇ ਬੈਸਟ ਐਥਲੀਟ ਲੜਕੀ ਕੋਮਲ ਬੀ. ਏ ਭਾਗ ਪਹਿਲਾ ਦੀ ਵਿਦਿਆਰਥਣ ਰਹੇ। ਇਸ ਖੇਡ ਸਮਾਰੋਹ ਨੂੰ ਸਫਲਤਾਪੂਰਣ ਬਣਾਉਣ ਲਈ ਸਹਾਇਕ ਪ੍ਰੋਫੈਸਰ ਡਾ ਅਨੁਰਾਗ ਚੌਧਰੀ (ਫਿਜ਼ੀਕਲ ਐਜੂਕੇਸ਼ਨ) ਦਾ ਅਹਿਮ ਯੋਗਦਾਨ ਰਿਹਾ ਜਿੰਨਾ ਨੇ ਰਾਤ ਦਿਨ ਇੱਕ ਕਰਦੇ ਹੋਏ ਇਸ ਖੇਡ ਮੇਲੇ ਨੂੰ ਕਾਮਯਾਬ ਬਣਾਇਆ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਹਾਜ਼ਰ ਰਿਹਾ ਅੰਤ ਵਿੱਚ ਪ੍ਰਿੰਸੀਪਲ ਸ੍ਰੀ ਰਾਜੇਸ਼ ਕੁਮਾਰ ਖਨਗਵਾਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਅਥਲੈਟਿਕ ਮੀਟ ਦੇ ਕਨਵੀਨਰ ਡਾ ਅਨੁਰਾਗ ਚੌਧਰੀ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਤੇ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਰੁਚੀ ਵਧਾਉਣ ਲਈ ਪ੍ਰੇਰਿਤ ਕੀਤਾ।