ਲੁਧਿਆਣਾ, 10 ਫਰਵਰੀ : ਸਕੱਤਰ, ਆਰ.ਟੀ.ਏ. ਲੁਧਿਆਣਾ ਡਾ. ਪੂਨਮ ਪ੍ਰੀਤ ਕੌਰ ਵੱਲੋਂ 8 ਫਰਵਰੀ ਨੂੰ ਸੁਰੂ ਕੀਤੀ ਜਾਣ ਵਾਲ ਆਨਲਾਈਨ ਪਾਸਿੰਗ ਸਬੰਧੀ ਜਾਣੂੰ ਕਰਵਾਇਆ ਗਿਆ ਸੀ ਜਿਸਦੇ ਚਲਦੇ ਲੋਕਾਂ ਨੇ ਉਸਦਾ ਭਰਭੂਰ ਲਾਹਾ ਲੈਂਦਿਆਂ ਆਨਲਾਈਨ ਸਲਾਟ ਬੁੱਕ ਕੀਤੇ ਤੇ ਅੱਜ 10 ਫਰਵਰੀ ਨੂੰ 70 ਸਲਾਟ ਬੁੱਕ ਹੋਏ ਜਿਨਾਂ੍ਹ ਵਿੱਚੋਂ 63 ਵਹੀਕਲ ਦੀਆਂ ਸਫਲਤਾ ਪੂਰਵਕ ਪਾਸਿੰਗਾਂ ਹੋਈਆਂ ਅਤੇ ਕੁੱਝ ਗੱਡੀਆਂ ਵਿੱਚ ਕਮੀ ਹੋਣ ਕਾਰਨ ਜਿਵੇਂ ਕਿ ਲਾਈਟ ਖਰਾਬ ਹੋਣਾ, ਬਾੱਡੀ ਵਰਕ, ਆਲਟਰੇਸ਼ਨ ਆਦਿ ਉਹਨਾਂ ਦੀ ਫਾਈਲਾਂ ਨੂੰ ਰੀਜੈਕਟ ਕਰ ਦਿੱਤਾ ਗਿਆ। ਡਾ. ਪੂਨਮ ਪ੍ਰੀਤ ਕੌਰ ਨੇ ਦੱਸਿਆ ਕਿ ਪਾਸਿੰਗ ਕਰਾਊਣ ਲਈ ਪਰੀਵਾਹਨ ਪੋਰਟਲ 'ਤੇ ਆਨਲਾਈਨ ਸਲਾਟ ਬਾਰੇ ਲਗਾਤਾਰ ਲੋਕਾਂ ਨੂੰ ਜਾਣੂੰ ਕਰਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਐਮ.ਵੀ.ਆਈ ਵੱਲੋਂ ਜੀਓ ਫੈੰਸਿਗ ਰਾਹੀਂ ਟੈਬ 'ਤੇ ਫੋਟੋੋ ਖਿੱਚੀ ਗਈ ਜਿਸ ਨਾਲ ਪਾਸਿੰਗ ਦਾ ਕੰਮ ਪਾਰਦਰਸ਼ੀ ਤਰੀਕੇ ਨਾਲ ਹੋਇਆ। ਇਸੇ ਤਰਾਂ੍ਹ ਹੁਣ ਸਾਹਨੇਵਾਲ ਮੰਡੀ ਵਿਖੇ ਗੱਡੀਆਂ ਦੀ ਪਾਸਿੰਗ ਤਿੰਨ ਦਿਨ ਸੋਮਵਾਰ, ਬੁੱਧਵਾਰ ਅਤੇ ਸ਼ੁਕਰਵਾਰ ਨੂੰ ਹੋਵੇਗੀ। ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਰ.ਟੀ.ਏ ਡਾ. ਪੂਨਮ ਪ੍ਰੀਤ ਕੌਰ ਵਲੋਂ ਅੱਜ ਲੁਧਿਆਣਾ ਦੀਆਂ ਵੱਖ-ਵੱਖ ਸੜਕਾਂ ਤੇ ਚੈਕਿੰਗ ਕੀਤੀ ਜਿਸਦੇ ਚਲਦੇ ਉਹਨਾਂ ਨੇ 1 ਟਿੱਪਰ, 4 ਕੈਂਟਰ, 4 ਟਰੱਕਾਂ ਦੇ ਚਲਾਨ ਕੱਟੇ ਜਿਨਾਂ੍ਹ ਵਿੱਚ ਓਵਰਲੋਡਿੰਗ, ਪ੍ਰੈਸ਼ਰ ਹਾਰਨ, ਫਿਟਨੈਸ, ਪਰਮਿਟ ਨਾ ਹੋਣਾ ਅਤੇ ਹੋਰ ਕਮੀਆਂ ਪਾਈਆਂ ਗਈਆਂ। ਉਨ੍ਹਾਂ ਟਰਾਂਸਪੋਰਟਰਾਂ ਨੂੰ ਮੁੜ ਅਪੀਲ ਕੀਤੀ ਕਿ ਉਹ ਗੱਡੀਆਂ ਦੇ ਸਾਰੇ ਬਣਦੇ ਕਾਗਜ਼ ਪੂਰੇ ਰੱਖਣ ਅਤੇ ਗੱਡੀ ਵਿੱਚ ਅਸਲ ਕਾਗਜ ਹੀ ਰੱਖਣ, ਚੈਕਿੰਗ ਦੌਰਾਨ ਇਹ ਦੇਖਿਆ ਗਿਆ ਹੈ ਕਿ ਚਾਲਕਾਂ ਕੋਲ ਪਰਮਿਟ ਅਤੇ ਹੋਰ ਜ਼ਰੂਰੀ ਕਾਗਜ਼ਾਂ ਦੀ ਫੋਟੋਕਾਪੀ ਹੀ ਹੁੰਦੀ ਹੈ ਜਦਕਿ ਅਸਲ ਕਾਗਜ਼ ਗੱਡੀ ਵਿੱਚ ਹੋਣੇ ਲਾਜ਼ਮੀ ਬਣਦੇ ਹਨ ਅਤੇ ਚਾਲਕਾਂ ਨੂੱ ਹਦਾਇਤ ਕੀਤੀ ਕਿ ਸਰਕਾਰ ਦੇ ਨਿਯਮਾਂ ਦੀ ਉਲਘੰਣਾ ਕਰਨ ਤੇ ਭਾਰੀ ਜੁਰਮਾਨੇ ਕੀਤੇ ਜਾਣਗੇ ਤਾਂ ਜ਼ੋ ਸੜ੍ਹਕ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਤੋਂ ਇਲਾਵਾ ਸਕੱਤਰ ਆਰ.ਟੀ.ਏ ਦੁਆਰਾ ਲਗਾਇਆ ਗਿਆ ਹੈਲਪਡੈਸਕ ਵੀ ਖੂਬ ਸੁਰਖੀਆਂ ਬਟੋਰ ਰਿਹਾ ਹੈ ਕਿਉਂਕਿ ਹੁਣ ਲੋਕਾਂ ਨੂੰ ਨਿਰਾਸ਼ ਹੋ ਕਿ ਘਰ ਪਰਤਣਾ ਨਹੀਂ ਪੈਂਦਾ ਸਗੋਂ ਉਨ੍ਹਾਂ ਵਲੋਂ ਅਰਜ਼ੀਆਂ ਅਪਲਾਈ ਕਰਨ ਤੋਂ ਬਾਅਦ ਆਰ.ਟੀ.ਏ. ਸਟਾਫ ਵੱਲੋਂ 48 ਘੰਟੇ ਦੇ ਵਿੱਚ ਮੁਕੰਮਲ ਕੀਤੀਆਂ ਜਾ ਰਹੀਆਂ ਹਨ।