ਫੈਕਟਰੀ ਮਾਲਕ ਨੂੰ ਹਥਿਆਰ ਦੀ ਨੋਕ 'ਤੇ ਲੁੱਟਿਆ

ਜਗਰਾਓਂ : ਸਥਾਨਕ ਸ਼ਹਿਰ ਵਿੱਚ ਇੱਕ ਫੈਕਟਰੀ ਮਾਲਕ ਨੂੰ ਹਥਿਆਰ ਦੀ ਨੋਕ ਤੇ ਲੁੱਟਣ ਦੀ ਖ਼ਬਰ ਸਾਹਮਣੇ ਆਈ ਹੈ। ਲੁੱਟ ਦਾ ਸ਼ਿਕਾਰ ਹੋਏ ’ਚੜਦਾ ਸੂਰਜ’ ਫੈਕਟਰੀ ਦੇ ਮਾਲਿਕ ਵਿਨੋਦ ਗਰਗ ਨੇ ਦੱਸਿਆ ਕਿ ਇੱਕ ਵਿਅਕਤੀ ਨਕਾਬ ਪਾਕੇ ਉਨ੍ਹਾਂ ਦੇ ਦਫਤਰ ਵਿੱਚ ਆ ਪੁੱਜਾ ਅਤੇ ਉਨ੍ਹਾਂ ਦੀ ਮੁੰਦਰੀ ਖੋਹਕੇ ਲੈ ਗਿਆ। ਇਸ ਸਬੰਧੀ ਉਨ੍ਹਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ, ਪੁਲਿਸ ਵੱਲੋਂ ਮੌਕੇ ਉਪਰ ਜਾਕੇ ਸੀਸੀਟੀਵੀ ਫੁਟੇਜ ਚੈੱਕ ਕੀਤੀ ਗਈ ਅਤੇ ਇਹੀ ਕਿਹਾ ਜਾ ਰਿਹਾ ਹੈ ਕਿ ਜਲਦੀ ਹੀ ਲੁਟੇਰਾ ਟਰੇਸ ਕਰ ਲਿਆ ਜਾਵੇਗਾ।