ਰਾਏਕੋਟ, 27 ਜਨਵਰੀ : ਨਜਦੀਕੀ ਪਿੰਡ ਰਾਮਗੜ੍ਹ ਸਿਵੀਆਂ ਦੇ ਸੱਤਿਆ ਭਾਰਤੀ ਸਕੂਲ ਵਿਖੇ ਸਕੂਲ ਮੁਖੀ ਮੈਡਮ ਜਸਪ੍ਰੀਤ ਕੌਰ ਦੀ ਅਗਵਾਈ 'ਚ ਗਣਤੰਤਰ ਦਿਵਸ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪਿੰਡ ਦੇ ਸਰਪੰਚ ਬੀਬੀ ਹਰਬੰਸ ਕੌਰ ਨੇ ਰਾਸ਼ਟਰੀ ਝੰਡਾ ਲਹਿਰਾਇਆ, ਇਸ ਉਪਰੰਤ ਸਕੂਲ ਮੁਖੀ ਮੈਡਮ ਜਸਪ੍ਰੀਤ ਕੌਰ ਨੇ ਬੱਚਿਆ ਨੂੰ ਗਣਤੰਤਰ ਦਿਵਸ ਸਬੰਧੀ ਜਾਣਕਾਰੀ ਦਿੰਦਿਆਂ ਬੱਚਿਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਹਰ ਦੇਸ਼ ਵਾਸੀ ਨੂੰ ਗਣਤੰਤਰ ਦਿਵਸ ਨੂੰ ਸਫਲ ਬਣਾਉਣ ਲਈ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਸਕੂਲੀ ਬੱਚਿਆ ਨੇ ਦੇਸ਼ ਪਿਆਰ ਤੇ ਦੇਸ਼ ਭਗਤੀ ਦੇ ਗੀਤ ਦੇ ਨਾਲ- ਨਾਲ ਗਿੱਧਾ ,ਭੰਗੜਾ, ਡਾਂਸ, ਫੈਸ਼ਨ ਸੋਅ,ਕਵਿਤਾਵਾਂ ਅਤੇ ਸਕਿੱਟਾ ਪੇਸ਼ ਕੀਤੀਆ। ਇਸ ਮੌਕੇ ਸੁਖਦੇਵ ਸਿੰਘ, ਲੰਬਰਦਾਰ ਅਮ੍ਰਿੰਤਪਾਲ ਸਿੰਘ ਹੈਪੀ , ਜਗਦੀਪ ਸਿੰਘ ਕਾਲਾ, ਮੇਜਰ ਸਿੰਘ ਮੈਂਬਰ ਪੰਚਾਇਤ, ਬੂਟਾ ਸਿੰਘ ਮੈਂਬਰ, ਸੂਬੇਦਾਰ ਜਗਦੇਵ ਸਿੰਘ, ਰਵਦੀਪ ਸਿੰਘ ਰਵੀ,ਬੂਟਾ ਸਿੰਘ,ਜਗਰਾਜ ਸਿੰਘ ਅਤੇ ਸਕੂਲੀ ਸਟਾਫ ਮੈਂਡਮ ਅਮਨਪ੍ਰੀਤ ਕੌਰ, ਗੁਰਪ੍ਰੀਤ ਕੌਰ , ਕਮਲੇਸ਼ ਰਾਣੀ, ਗੁਰਪ੍ਰੀਤ ਕੌਰ ਰਾਏਕੋਟ, ਕਮਲਜੀਤ ਕੌਰ,ਹਰਮਨਜੋਤ ਕੌਰ ਤੇ ਸਕੂਲੀ ਵਿਦਿਆਰਥੀ ਹਾਜ਼ਿਰ ਸਨ ।