ਅੰਮ੍ਰਿਤਸਰ, 13 ਫਰਵਰੀ : 328 ਪਾਵਨ ਸਰੂਪਾਂ ਦੇ ਮਾਮਲੇ ਨੂੰ ਲੈ ਕੇ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਇਹ ਘਟਨਾ 2013-14 ਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਬਲੀਕੇਸ਼ਨ ਵਿੱਚ ਛਪਾਈ ਹੁੰਦੀ ਹੈ ਫਿਰ ਗਿਆਨੀ ਸਿੰਘਾਂ ਵੱਲੋਂ ਜਾਂਚ ਕੀਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜਿਲਦਸਾਜ਼ ਸਰੂਪ ਨੂੰ ਤਿਆਰ ਕਰਦਾ ਹੈ ਅਤੇ ਫਿਰ ਗ੍ਰੰਥੀ ਸਿੰਘ ਸਰੂਪ ਨੂੰ ਚੈੱਕ ਕਰਦੇ ਹਨ ਕਿ ਕੋਈ ਤੁਰੱਟੀ ਤਾਂ ਨਹੀ ਰਹਿ ਗਈ। ਇਸ ਤੋਂ ਬਾਅਦ ਲੜੀ ਨੰਬਰ ਲੱਗਦਾ ਹੈ ਫਿਰ ਸਚਖੰਡ ਸਾਹਿਬ ਵਿਖੇ ਸਰੂਪ ਸੁਸੋਭਿਤ ਕਰਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਪਵਿੱਤਰ ਸਰੂਪਾਂ ਨੂੰ ਦੀ ਗਿਣਤੀ ਤਿੰਨ ਪੜਾਅ ਵਿਚੋਂ ਗੁਜ਼ਰਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਸ ਤੋਂ ਬਾਅਦ ਸਰੂਪ ਦੀ ਜਿੱਥੇ ਮੰਗ ਹੁੰਦੀ ਹੈ ਉਥੇ ਸਰੂਪ ਭੇਜਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕੰਵਲਜੀਤ ਸਿੰਘ ਨੇ ਲੜੀ ਨੰਬਰ ਲਗਾਉਣਾ ਸੀ ਪਰ ਇਸ ਵਿੱਚ ਕਤਾਹੀ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕੰਵਲਜੀਤ ਸਿੰਘ ਅਤੇ ਬਾਜ ਸਿੰਘ ਨੇ ਭੇਟਾ ਵਿੱਚ ਘਪਲਾ ਕੀਤਾ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਕੰਵਲਜੀਤ ਸਿੰਘ ਅਤੇ ਬਾਜ ਸਿੰਘ ਨੇ 267 ਸਰੂਪ ਅਣਧਿਕਾਰਿਤ ਤੌਰ ਦਿੱਤੇ ਹਨ ਅਤੇ ਭੇਟਾ ਆਪਣੀ ਜੇਬ ਵਿੱਚ ਪਾ ਲਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੰਵਲਜੀਤ ਸਿੰਘ ਨੇ ਆਪਣੇ ਸਪੱਸ਼ਟਕਰਨ ਵਿੱਚ ਸਾਰਾ ਕੁਝ ਸਵੀਕਾਰ ਕੀਤਾ ਹੈ। ਐਡਵੋਕੇਟ ਹਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਤਿੰਨ ਮੈਂਬਰੀ ਕਮੇਟੀ ਬਣਾਈ ਸੀ। ਕਮੇਟੀ ਵਿੱਚ ਡਾ.ਈਸਰ ਸਿੰਘ, ਬੀਬੀ ਨਿਮੀਤਾ ਸਿੰਘ ਅਤੇ ਐਡਵੋਕੇਟ ਹਰਪ੍ਰੀਤ ਕੌਰ ਸਨ। ਉਸ ਤੋਂ ਕਮੇਟੀ ਨੇ ਜਾਂਚ ਕਰਕੇ ਇਕ ਰਿਪੋਰਟ ਬਣਾਈ। ਸ਼੍ਰੋਮਣੀ ਕਮੇਟੀ ਨੇ ਇਹ ਰਿਪੋਰਟ ਜਨਤਕ ਵੀ ਕੀਤੀ। ਉਨ੍ਹਾਂ ਨੇ ਕਿਹਾ ਹੈ ਕਿ ਰਿਪੋਰਟ ਵਿੱਚ ਸਪੱਸ਼ਟ ਹੋਇਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਾਪਤਾ ਨਹੀ ਹੋਏ ਅਤੇ ਨਾ ਹੀ ਬੇਅਦਬੀ ਹੋਈ ਹੈ। ਐਡਵੋਕੇਟ ਧਾਮੀ ਦਾ ਕਹਿਣਾ ਹੈ ਕਿ ਕਮੇਟੀ ਨੇ 1000 ਪੇਜ ਦੀ ਰਿਪੋਰਟ ਦਿੱਤੀ ਅਤੇ ਬਾਅਦ ਵਿੱਚ 10 ਪੇਜ ਦਾ ਸਾਰ ਕਮੇਟੀ ਨੂੰ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਹੈ ਕਿ ਡਾ.ਈਸਰ ਸਿੰਘ ਦੀ ਰਿਪੋਰਟ ਮੁਤਾਬਿਕ ਕੰਵਲਜੀਤ ਸਿੰਘ, ਬਾਜ ਸਿੰਘ, ਗੁਰਬਚਨ ਸਿੰਘ ਦਲਵੀਰ ਸਿੰਘ ਜਿਲਦਸਾਜ, ਕੁਲਵੰਤ ਸਿੰਘ, ਸਤਿੰਦਰ ਸਿੰਘ,ਨਿਸ਼ਾਨ ਸਿੰਘ, ਮਨਜੀਤ ਸਿੰਘ ਅਤੇ ਰੂਪ ਸਿੰਘ,ਗੁਰਮੁੱਖ ਸਿੰਘ, ਹਰਚਰਨ ਸਿੰਘ, ਸਿਕੰਦਰ ਸਿੰਘ, ਜੁਝਾਰ ਸਿੰਘ, ਅਮਰਜੀਤ ਸਿੰਘ ਅਤੇ ਪਰਮਦੀਪ ਸਿੰਘ ਨੇ ਘਪਲਾ ਕੀਤਾ ਹੈ। ਇੰਨ੍ਹਾਂ ਦੋਸ਼ੀਆਂ ਨੇ ਸਵੀਕਾਰ ਵੀ ਕੀਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਾਪਤਾ ਨਹੀ ਹੋਏ ਅਤੇ ਨਾ ਹੀ ਬੇਅਦਬੀ ਹੋਈ ਹੈ। ਇੰਨ੍ਹਾਂ ਨੇ ਸਰੂਪ ਸੰਗਤਾਂ ਨੂੰ ਦਿੱਤੇ ਹਨ ਅਤੇ ਭੇਟਾਂ ਲੈ ਕੇ ਜੇਬ ਵਿੱਚ ਪਾਈ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਉੱਤੇ ਸਿਆਸਤ ਨਾ ਕਰੋ। ਉਨ੍ਹਾਂ ਨੇ ਕਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜ਼ਾਵਾਂ ਦਿੱਤੀਆਂ ਸਨ। ਉਨ੍ਹਾਂ ਨੇ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੰਗਤ ਨੂੰ ਦੇ ਕੇ ਭੇਟਾਂ ਨਿੱਜੀ ਜੇਬ ਵਿੱਚ ਪਾਉਣ ਵਾਲੇ ਕੰਵਲਜੀਤ ਸਿੰਘ ਨੇ ਖੁਦ ਸਵੀਕਾਰ ਕੀਤਾ ਹੈ। ਐਡਵੋਕੇਟ ਧਾਮੀ ਦਾ ਕਹਿਣਾ ਹੈ ਕਿ ਬਾਜ ਸਿੰਘ ਨੇ ਮੰਨਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੋਈ ਬੇਅਦਬੀ ਨਹੀਂ ਕੀਤੀ ਹੈ ਸਿਰਫ ਭੇਟਾ ਲੈ ਕੇ ਜੇਬ ਵਿੱਚ ਪਾਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਿਤੇ ਵੀ ਲਾਪਤਾ ਨਹੀਂ ਹੋਏ ਨਾ ਹੀ ਬੇਅਦਬੀ ਹੋਈ ਹੈ। ਐਡਵੋਕੇਟ ਧਾਮੀ ਦਾ ਕਹਿਣਾ ਹੈ ਕਿ ਕੰਵਲਜੀਤ ਸਿੰਘ ਨੇ ਰਜਿਸਟਰਡ ਵਿੱਚ ਸਰੂਪਾਂ ਦਾ ਵੇਰਵਾ ਨਹੀਂ ਪਾਇਆ ਅਤੇ ਭੇਟਾ ਲੈ ਕੇ ਜੇਬ ਵਿੱਚ ਪਾਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਨੇ ਭੇਟਾ ਲੈ ਕੇ ਸਰੂਪ ਸੰਗਤ ਨੂੰ ਦਿੱਤੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਸਿੱਖ ਸੰਗਤਾ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਲੈ ਕੇ ਗਲਤ ਅਫਵਾਹ ਨਾ ਫੈਲਾਈ ਜਾਵੇ।