- 6000 ਰੁਪਏ 25 ਏਕੜ ਲਈ ਅਤੇ 25 ਏਕੜ ਤੋਂ ਵੱਧ ਤੇ 250 ਰੁਪਏ ਪ੍ਰਤੀ ਏਕੜ ਰੇਟ ਕੀਤੇ ਨਿਰਧਾਰਤ
- ਨਿਰਧਾਰਤ ਰੇਟ ਤੋਂ ਵੱਧ ਰੁਪਏ ਲੈਣ ਵਾਲਿਆਂ ਖਿਲਾਫ ਉਪ ਮੰਡਲ ਮੈਜਿਸਟ੍ਰੇਟ ਪਾਸ ਕੀਤੀ ਜਾਵੇ ਸ਼ਿਕਾਇਤ
ਫਰੀਦਕੋਟ 7 ਅਗਸਤ : ਜਿਲ੍ਹਾ ਕੁਲੈਕਟਰ ਕਮ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਆਈ.ਏ.ਐਸ. ਨੇ ਪਹਿਲਾਂ ਹੀ ਹੁਕਮ ਜਾਰੀ ਕਰਦੇ ਹੋਏ ਜਿਲ੍ਹਾ ਫਰੀਦਕੋਟ ਦੀ ਹਦੂਦ ਅੰਦਰ ਮਸ਼ੀਨ ਆਪਰੇਟਰ ਨਿਸ਼ਾਨਦੇਹੀ ਲਈ ਆਮ ਜਨਤਾ ਪਾਸੋਂ 6000 ਰੁਪਏ ਵਿੱਚ 25 ਏਕੜ ਅਤੇ 25 ਏਕੜ ਤੋਂ ਜਿਆਦਾ ਰਕਬੇ ਦੀ ਨਿਸ਼ਾਨਦੇਹੀ ਲਈ 250 ਰੁਪਏ ਪ੍ਰਤੀ ਏਕੜ ਜਿਨਾਂ ਵੀ ਰਕਬਾ 25 ਏਕੜ ਤੋਂ ਜਿਆਦਾ ਹੋਵੇਗਾ ਵਸੂਲ ਕਰਨ ਦੇ ਰੇਟ ਨਿਰਧਾਰਤ ਕੀਤੇ ਹੋਏ ਹਨ। ਜਿਲ੍ਹਾ ਕੁਲੈਕਟਰ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਨਿਸ਼ਾਨਦੇਹੀ ਦੀ ਅਹਿਮ ਸਰਵਿਸ ਲਈ ਆਮ ਜਨਤਾ ਨੂੰ ਨਿਸ਼ਾਨਦੇਹੀ ਕਰਵਾਉਣ ਲਈ ਆਪਣੇ ਪੱਧਰ ਤੇ ਮਸ਼ੀਨ ਦਾ ਇੰਤਜਾਮ ਕਰਨਾ ਪੈਂਦਾ ਹੈ ਜਿਸ ਕਾਰਨ ਮਸ਼ੀਨ ਆਪਰੇਟਰਾਂ ਵੱਲੋਂ ਮਨਮਰਜੀ ਦੇ ਰੇਟ ਉਗਰਾਹੇ ਜਾਂਦੇ ਹਨ। ਇਸ ਨਾਲ ਜਿੱਥੇ ਆਮ ਜਨਤਾ ਦਾ ਆਰਥਿਕ ਸ਼ੋਸ਼ਣ ਹੋ ਰਿਹਾ ਹੈ, ਉਸਦੇ ਨਾਲ ਪੰਜਾਬ ਸਰਕਾਰ ਦਾ ਅਕਸ ਵੀ ਖਰਾਬ ਹੁੰਦਾ ਹੈ। ਇਸ ਦੇ ਮੱਦੇਨਜਰ ਇਹ ਰੇਟਾਂ ਦਾ ਹੁਕਮ ਜਾਰੀ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਮਸ਼ੀਨ ਆਪਰੇਟਰ ਜਾਂ ਕੋਈ ਹੋਰ ਏਜੰਸੀ ਇੰਨਾਂ ਰੇਟਾਂ ਤੋਂ ਵੱਧ ਪੈਸੇ ਮੰਗਦੇ ਹਨ ਤਾਂ ਉਸ ਸਬੰਧੀ ਸ਼ਿਕਾਇਤ ਸਬੰਧਤ ਉਪ ਮੰਡਲ ਮੈਜਿਸਟ੍ਰੇਟ (ਐਸ.ਡੀ.ਐਮਜ਼) ਪਾਸ ਕੀਤੀ ਜਾ ਸਕਦੀ ਹੈ।