ਖੇਡਾਂ ਦੇ ਮਿਆਰ ਨੂੰ ਹੇਰ ਉੱਚਾ ਚੁੱਕਣ ਲਈ ਜਿਲ੍ਹੇ ਦੇ ਤਿੰਨ ਸਕੂਲਾਂ ਵਿੱਚ ਬਣਾਏ ਜਾਣਗੇ  ਖੇਡ ਮੈਦਾਨ : ਡੀ.ਸੀ.

  • ਜ਼ਿਲ੍ਹੇ ਦੇ 05 ਸਕੂਲਾਂ ਵਿੱਚ 25.26 ਲੱਖ ਰੁਪਏ ਨਾਲ ਬਣਾਏ ਗਏ ਵਾਧੂ ਕਮਰੇ
  • ਜਿਲ੍ਹੇ ਦੇ 79 ਪ੍ਰਾਈਮਰੀ 20 ਸੀਨੀਅਰ ਸੈਕੰਡਰੀ ਸਕੂਲਾਂ ਵਿੱਚ  ਸਥਾਪਿਤ ਕੀਤੀਆਂ ਜਾਣਗੀਆਂ ਲਿਸਨਿੰਗ ਲੈਬਸ
  • ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਸਿੱਖਿਆ ਵਿਕਾਸ ਕਮੇਟੀ ਦੀ ਕੀਤੀ ਮੀਟਿੰਗ

ਫ਼ਤਹਿਗੜ੍ਹ ਸਾਹਿਬ, 26 ਜੁਲਾਈ  :  ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਖੇਡਾਂ ਅਤੇ ਵਿਦਿਅਕ ਮਿਆਰ ਨੂੰ ਹੋਰ ਉਚਾ ਚੁੱਕਣ ਲਈ ਕ੍ਰਾਂਤੀਕਾਰੀ ਕਦਮ ਚੁੱਕੇ ਜਾ ਰਹੇ ਹਨ ਅਤੇ ਇਸੇ ਕੜੀ ਤਹਿਤ ਜ਼ਿਲ੍ਹੇ ਦੇ ਜਿਲ੍ਹੇ ਦੇ ਤਿੰਨ ਸੀਨੀਅਰ ਸੈਕੰਡਰੀ ਸਕੂਲ, ਮੂਲੇਪੁਰ, ਟਿੱਬੀ, ਅਤੇ ਖੇੜੀ ਨੌਧ ਸਿੰਘ ਵਿਖੇ ਕਰੀਬ 12 ਲੱਖ 42 ਹਜਾਰ ਰੁਪਏ ਦੀ ਲਾਗਤ ਨਾਲ ਖੇਡ ਮੈਦਾਨ ਤਿਆਰ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਿੱਖਿਆ ਵਿਕਾਸ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹੇ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਸਪੋਰਟਸ ਗ੍ਰਾਂਟ ਵਜੋਂ 54.35 ਲੱਖ ਰੁਪਏ ਦਿੱਤੇ ਗਏ ਹਨ ਅਤੇ  ਜ਼ਿਲ੍ਹੇ ਦੇ 05 ਸਕੂਲਾਂ ਵਿੱਚ 25.26 ਲੱਖ ਰੁਪਏ ਨਾਲ ਵਾਧੂ ਕਮਰੇ ਬਣਾਏ ਗਏ।ਪਰਨੀਤ ਸ਼ੇਰਗਿੱਲ ਨੇ ਹੋਰ ਦੱਸਿਆ ਕਿ ਸਮਗੱਰਾ ਸਿੱਖਿਆ ਅਭਿਆਨ ਅਧੀਨ 135 ਸਕੂਲਾਂ ਨੂੰ ਮਾਈਨਰ ਰਿਪੇਅਰ ਲਈ 80.86 ਲੱਖ ਰੁਪਏ ਅਤੇ 04 ਸਕੂਲਾਂ ਨੂੰ ਮੇਜਰ ਰਿਪੇਅਰ ਲਈ 08.40 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ। ਇਸਦੇ ਨਾਲ ਹੀ ਜ਼ਿਲ੍ਹੇ ਦੇ 14 ਸਕੂਲਾਂ ਵਿੱਚ ਨਵੀਆ ਟੁਆਇਲਟਾਂ ਬਣਾਉਣ 19.70 ਲੱਖ ਰੁ. ਦੀ ਰਾਸ਼ੀ ਜਾਰੀ ਕੀਤੀ ਗਈ ਅਤੇ ਜ਼ਿਲ੍ਹੇ ਦੇ 130 ਸਕੂਲਾਂ ਦੀਆਂ 219 ਟੁਆਇਲਟਾਂ ਲਈ ਕਰੀਬ 153.30 ਲੱਖ ਰੁਪਏ ਰਿਪੇਅਰ ਲਈ ਜਾਰੀ ਕੀਤੇ ਗਏ। ਜ਼ਿਲ੍ਹੇ ਦੇ 14 ਸਕੂਲਾਂ ( 06 ਅਪਰ-ਪ੍ਰਾਇਮਰੀ ਅਤੇ 08 ਪ੍ਰਾਇਮਰੀ) ਨੂੰ ਨਵੀਂ ਚਾਰਦਿਵਾਰੀ ਲਈ ਕੁੱਲ 142.78 ਲੱਖ ਰੁ. ਦੀ ਗਰਾਂਟ ਜਾਰੀ ਕੀਤੀ ਗਈ ਹੈ।  ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਜ਼ਿਲ੍ਹੇ ਵਿੱਚ ਪੜ੍ਹਦੇ ਵਿਸ਼ੇਸ਼ ਲੋੜਾਂ ਵਾਲੇ 273 ਬੱਚਿਆਂ ਨੂੰ 28 ਰਿਸੋਰਸ ਰੂਮਾਂ ਅਤੇ 112 ਬੱਚਿਆਂ ਨੂੰ ਹੋਮ ਬੇਸ ਸਿੱਖਿਆ ਸਪੈਸ਼ਲ ਅਧਿਆਪਕਾਂ ਰਾਹੀਂ ਦਿੱਤੀ ਜਾ ਰਹੀ ਹੈ।  ਜਿਲ੍ਹੇ ਦੇ 79 ਪ੍ਰਾਈਮਰੀ 20 ਸੀਨੀਅਰ ਸੈਕੰਡਰੀ ਸਕੂਲਾਂ ਵਿੱਚ  ਲਿਸਨਿੰਗ ਲੈਬਸ ਸਥਾਪਿਤ ਕੀਤੀਆਂ ਜਾਣਗੀਆਂ ਜਿਸ ਲਈ ਇਨ੍ਹਾਂ 90 ਸਕੂਲਾਂ ਨੂੰ 10 ਹਜਾਰ ਰੁਪਏ ਪ੍ਰਤੀ ਸਕੂਲ ਦੇ ਹਿਸਾਬ ਨਾਲ ਲਿਸਨਿੰਗ ਲੈਬਸ ਸਥਾਪਿਤ ਕਰਨ ਲਈ 09 ਲੱਖ 90 ਹਜਾਰ ਰੁਪਏ ਜਾਰੀ ਕੀਤੇ ਗਏ ਹਨ।  ਉਨ੍ਹਾਂ ਦੱਸਿਆ ਕਿ ਜਿਲ੍ਹੇ ਦੇ ਸਕੂਲਾਂ ਨੂੰ ਸੁਰੱਖਿਆ ਪੱਖੋਂ ਹੋਰ ਮਜਬੂਤ ਕਰਨ ਲਈ ਸੀ.ਸੀ.ਟੀ.ਵੀ ਕੈਮਰੇ ਲਗਾਉਣ ਲਈ ਕਰੀਬ 22 ਲੱਖ ਰੁਪਏ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਨਿਊ ਇੰਡੀਆ ਲਿਟਰੇਸੀ ਪ੍ਰੋਗਰਾਮ ਤਹਿਤ 15 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਸਮੂਹ ਗੈਰ ਸਾਖਰ ਲੋਕਾਂ ਨੂੰ ਬੁਨਿਆਦੀ ਸਾਖਰਤਾ ਅਤੇ ਕਿੱਤਾ ਮੁਖੀ ਸਿੱਖਿਆ ਦੇਣ ਲਈ ਡਾਈਟ ਵੱਲੋਂ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਸਿੱਖਿਆ ਵਿਭਾਗ ਦੀ ਜ਼ਿਲ੍ਹਾ ਪੱਧਰੀ ਸਟੇਅਰਿੰਗ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ਼੍ਰੀਮਤੀ ਸ਼ੇਰਗਿੱਲ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦਾ ਦਾਖਲਾ ਵਧਾਉਣ ਲਈ ਇੰਨਰੋਲਮੈਂਟ ਡਰਾਇਵ ਪ੍ਰੋਗਰਾਮ ਸੂਰੁ ਕੀਤਾ ਗਿਆ ਹੈ। ਜਿਸ ਤਹਿਤ ਜਿਲ੍ਹੇ ਵੱਲੋਂ ਦਾਖਲੇ ਵਿੱਚ 10 ਫੀਸਦੀ ਵਾਧਾ ਕਰਕੇ ਸੂਬੇ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ ਗਿਆ ਹੈ। ਇਸਦੇ ਨਾਲ ਹੀ ਪੜੋ ਪੰਜਾਬ ਪੜਾਓ ਪੰਜਾਬ ਟੀਮ ਦੁਆਰਾ ਪ੍ਰੀ-ਪ੍ਰਾਇਮਰੀ ਨੂੰ ਪੜ੍ਹਾਉਣ ਵਾਲੇ ਅਧਿਆਪਕ ਅਤੇ ਸਕੂਲ ਇੰਚਾਰਜਾਂ ਨੂੰ ਮਦਰ ਵਰਕਸ਼ਾਪ ਸਬੰਧੀ ਟ੍ਰੇਨਿੰਗ ਦਿੱਤੀ ਗਈ।  ਇਸੇ ਤਰ੍ਹਾਂ ਬੱਚਿਆਂ ਦੇ ਹੱਕਾਂ ਤੇ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਮਦਰ ਵਰਕਸ਼ਾਪ ਵੀ ਕਰਵਾਈ ਗਈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਸ੍ਰੀ ਸੁਸ਼ੀਲ ਨਾਥ, ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸ਼ੈਕੰਡਰੀ ਸ੍ਰੀ ਗੁਰਦੀਪ ਸਿੰਘ, ਉੱਪ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਦੀਦਾਰ ਸਿੰਘ ਮਾਂਗਟ, ਸਿੱਖਿਆ ਮਾਹਿਰ ਸ੍ਰੀ ਅਵਤਾਰ ਸਿੰਘ, ਸੀ.ਡੀ.ਪੀ.ਓ ਸਰਹਿੰਦ ਸ੍ਰੀ ਰਾਹੂਲ ਅਰੋੜਾ, ਜ਼ਿਲ੍ਹਾ ਟੈਕਸਟ ਬੁੱਕਸ ਕੋਆਰਡੀਨੇਟਰ ਸ੍ਰੀ ਕੁਲਦੀਪ ਸਿੰਘ ਤੋਂ ਇਲਾਵਾ ਕਮੇਟੀ ਮੈਂਬਰ ਅਤੇ ਹੋਰ ਅਧਿਕਾਰੀ ਹਾਜਰ ਸਨ।