- ਸੱਚਾਈ ਤੇ ਲੋਕਤੰਤਰ ਦੀ ਜਿੱਤ—ਸੰਧੂ
ਮੁੱਲਾਂਪੁਰ ਦਾਖਾ,4 ਅਗਸਤ (ਸਤਵਿੰਦਰ ਸਿੰਘ ਗਿੱਲ) : ਕਾਂਗਰਸ ਦੇ ਵੱਡੇ ਕੱਦ ਦੇ ਆਗੂ ਰਾਹੁਲ ਗਾਂਧੀ ਦੇ ਹੱਕ ਚ ਅੱਜ ਜੌ ਮਾਣਯੋਗ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਹੈ,ਉਸ ਫੈਸਲੇ ਨਾਲ ਕਾਂਗਰਸ ਪਾਰਟੀ ਨੇ ਬੇਹੱਦ ਖੁਸ਼ੀ ਮਨਾਈ ਕਿਉਕਿ ਮਾਣਯੋਗ ਸੁਪਰੀਮ ਕੋਰਟ ਨੇ ਜੌ ਹੇਠਲੀਆਂ ਅਦਾਲਤਾਂ ਨੇ ਰਾਹੁਲ ਗਾਂਧੀ ਦੇ ਖਿਲਾਫ ਫੈਸਲਾ ਸੁਣਾਇਆ ਸੀ ਕਿ ਇਸ ਆਗੂ ਸੀ ਸਦੱਸਤਾ ਰੱਦ ਕੀਤੀ ਜਾਵੇ,ਉਸ ਫੈਸਲੇ ਤੇ ਰੋਕ ਲਗਾ ਦਿੱਤੀ ਹੈ ,ਜਾਣੀਕਿ ਹੁਣ ਰਾਹੁਲ ਗਾਂਧੀ ਮੈਬਰ ਪਾਰਲੀਮੈਟ ਹਨ,ਇਹਨਾ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਦਾਖਾ ਦੇ ਇੰਚਾਰਜ ਤੇ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਕੈਪਟਨ ਸੰਦੀਪ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਕੈਪਟਨ ਸੰਦੀਪ ਸੰਧੂ ਨੇ ਬਲਾਕ ਪ੍ਰਧਾਨ ਪਰੇਮ ਸਿੰਘ ਸੇਖੋਂ ਤੇ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਗੋਲੂ ਦੀ ਅਗਵਾਈ ਚ ਲੱਡੂ ਵੰਡੇ ਤੇ ਬੇਹੱਦ ਖੁਸ਼ੀ ਮਨਾਈ।ਮੁੱਲਾਂਪੁਰ ਦਾਖਾ ਦੇ ਕਾਂਗਰਸ ਪਾਰਟੀ ਦੇ ਮੁੱਖ ਦਫਤਰ ਅੱਗੇ ਇਸ ਫੈਸਲੇ ਤੇ ਲੱਗੀ ਰੋਕ ਕਰਕੇ ਲੱਡੂ ਵੰਡੇ ਗਏ ਤੇ ਖੁਸ਼ੀ ਮਨਾਈ ਗਈ। ਸੰਧੂ ਨੇ ਕਿਹਾ ਕਿ ਜੌ ਲੋੜਵੰਦ ਲੋਕਾਂ ਦੇ ਆਟਾ ਦਾਲ ਸਕੀਮ ਵਾਲੇ ਕਾਰਡ ਕੱਟੇ ਹਨ ਉਹ ਬੇਹੱਦ ਨਿੰਦਣਯੋਗ ਗੱਲ ਹੈ। ਕੈਪਟਨ ਸੰਧੂ ਨੇ ਕਿਹਾ ਕਿ ਜੇਕਰ ਇਹ ਆਟਾ ਦਾਲ ਸਕੀਮ ਵਾਲੇ ਕਾਰਡ ਦੁਬਾਰਾ ਨਾ ਬਣਾਏ ਗਏ ਤਾਂ ਅਸੀਂ ਇਹਨਾ ਲੋੜਵੰਦ ਪਰਿਵਾਰਾਂ ਦੀ ਬਾਂਹ ਫੜਨ ਲਈ ਪਲ ਵੀ ਨਹੀਂ ਲਗਾਵਾਂਗੇ।ਇਸ ਮੌਕੇ ਬਲਾਕ ਸਿੱਧਵਾਂ ਬੇਟ ਦੇ ਪ੍ਰਧਾਨ ਪਰੇਮ ਸਿੰਘ ਸੇਖੋਂ ਬਾਸੀਆਂ ਬੇਟ,ਬਲਾਕ ਮੁੱਲਾਂਪੁਰ ਦਾਖਾ ਸੁਖਵਿੰਦਰ ਸਿੰਘ ਗੋਲੂ ਪਮਾਲੀ, ਮੈਂਬਰ ਜਿਲ੍ਹਾ ਪ੍ਰੀਸ਼ਦ ਕੁਲਦੀਪ ਸਿੰਘ ਬਦੋਵਾਲ,ਦਫਤਰ ਇੰਚਾਰਜ ਲਖਵਿੰਦਰ ਸਿੰਘ ਸਪਰਾ,ਪ੍ਰਧਾਨ ਯੂਥ ਕਾਂਗਰਸ ਹਲਕਾ ਦਾਖਾ ਤਨਵੀਰ ਸਿੰਘ ਜੋਧਾਂ,ਪ੍ਰਧਾਨ ਨਗਰ ਕੌਂਸਲ ਮੁੱਲਾਂਪੁਰ ਦਾਖਾ ਤੇਲੂ ਰਾਮ ਬਾਂਸਲ, ਸੀਨੀਅਰ ਕਾਂਗਰਸੀ ਆਗੂ ਅਨਿਲ ਜੈਨ ਮੁੱਲਾਂਪੁਰ ਦਾਖਾ,ਮੀਤ ਪ੍ਰਧਾਨ ਨਗਰ ਕੌਂਸਲ ਮਹਿੰਦਰਪਾਲ ਸਿੰਘ ਲਾਲੀ, ਸ਼ਾਮ ਲਾਲ ਜਿੰਦਲ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਦਾਖਾ,ਪਰਮਿੰਦਰ ਸਿੰਘ ਧਾਲੀਵਾਲ,ਹਿਮਤ ਸਿੰਘ ਮੋਹੀ,ਸਨੀ ਜੋਧਾਂ,ਸਰਪੰਚ ਰਣਵੀਰ ਸਿੰਘ ਰੁੜਕਾ,ਸਰਪੰਚ ਗੁਰਪ੍ਰੀਤ ਕੌਰ ਮੁੰਡਿਆਣੀ,ਕਮਲਜੀਤ ਸਿੰਘ ਬਿੱਟੂ ਸਰਪੰਚ ਦੇਤਵਾਲ,ਕੌਂਸਲਰ ਜਸਵਿੰਦਰ ਸਿੰਘ ਹੈਪੀ, ਦਰਸ਼ਨ ਸਿੰਘ ਭਨੋਹੜ੍ਹ ਮੈਬਰ ਬਲਾਕ ਸੰਮਤੀ,ਗੁਰਦੀਪ ਸਿੰਘ ਛੋਕਰਾਂ ਜਨਰਲ ਸਕੱਤਰ ਬਲਾਕ ਮੁੱਲਾਂਪੁਰ,ਜਸਵੰਤ ਸਿੰਘ ਹਸਨਪੁਰ,ਕਰਮਜੀਤ ਸਿੰਘ ਸੇਖੋਂ ਪਮਾਲੀ,ਜਗਦੇਵ ਸਿੰਘ ਮੁੰਡਿਆਣੀ ਸਾਬਕਾ ਬਲਾਕ ਸੰਮਤੀ ਮੈਂਬਰ,ਧਰਮਿੰਦਰ ਸਿੰਘ ਹੈਪੀ ਰਬਕਾ ਪੰਚ,ਗੱਗੂ ਬਲਾਕ ਸੰਮਤੀ ਮੈਂਬਰ,ਬਲਬੀਰ ਚੰਦ ਕੌਸਲਰ,ਤਰਲੋਕ ਸਿੰਘ ਸਵੱਦੀ ਕਲਾਂ,ਅਨਹਲ ਭੱਟੀ,ਗੁਰਮੀਤ ਸਿੰਘ ਮਿੰਟੂ ਰੂਮੀ ਮੀਤ ਪ੍ਰਧਾਨ ਬਲਾਕ ਸਿੱਧਵਾਂ ਬੇਟ,ਸਕੰਦਰ ਸਿੰਘ ਬਾਸੀਆਂ ਬੇਟ,ਨਪਿਦਰ ਸਿੰਘ ਨੰਬੜਦਾਰ ਰੁੜਕਾ,ਸਾਬਕਾ ਸਰਪੰਚ ਗੁਰਬਖਸ਼ ਸਿੰਘ ਤੁਗਲ,ਚਰਨਜੀਤ ਸਿੰਘ ਚੰਨੀ ਅਰੋੜਾ ਮੁੱਲਾਂਪੁਰ ਦਾਖਾ ਸਾਬਕਾ ਪ੍ਰਧਾਨ ਦੁਕਾਨਦਾਰ ਐਸੋਸੀਏਸ਼ਨ ,ਕਰਨੈਲ ਸਿੰਘ ਗਿੱਲ ਡਾਇਰੈਕਟਰ ਮਾਰਕਫੈੱਡ,ਸਰਪੰਚ ਗੁਰਚਰਨ ਸਿੰਘ ਹਸਨਪੁਰ,ਬਿੱਟੂ ਮੁੰਡਿਆਣੀ, ਖੁਸ਼ਵਿੰਦਰ ਕੌਰ ਮੁੱਲਾਂਪੁਰ ,ਜਗਜੀਤ ਸਿੰਘ ਪੰਚ ਭਨੌਹੜ,ਸਰਪੰਚ ਸੁਰਿੰਦਰ ਸਿੰਘ ਕੈਲਪੁਰ,ਲਖਵੀਰ ਸਿੰਘ ਮੁੰਡਿਆਣੀ,ਕੌਸਲਰ ਸੁਭਾਸ਼ ਨਾਗਰ ਅਤੇ ਹਰਿੰਦਰ ਸਿੰਘ ਰਕਬਾ ਆਦਿ ਹਾਜਰ ਸਨ।