- ਕਿਹਾ, ਭਗਵਾਨ ਸ੍ਰੀ ਕ੍ਰਿਸ਼ਨ ਦਾ ਸਨੇਹ ਅਤੇ ਮੁਹੱਬਤ ਦਾ ਸੁਨੇਹਾ ਕੁੱਲ ਕਾਇਨਾਤ ਲਈ ਲਾਹੇਵੰਦ
ਫਰੀਦਕੋਟ 27 ਅਗਸਤ 2024 : ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕੱਲ ਦੇਰ ਰਾਤ ਜਨਮ ਅਸ਼ਟਮੀ ਦੇ ਤਿਉਹਾਰ ਤੇ ਸਮੂਹ ਸੰਗਤਾਂ ਨੂੰ ਇਸ ਖੁਸ਼ੀ ਦੇ ਦਿਹਾੜੇ ਤੇ ਨਿੱਘੀਆਂ ਵਧਾਈਆਂ ਦਿੱਤੀਆਂ ਅਤੇ ਕੋਟਕਪੂਰਾ ਦੇ ਵੱਖ ਵੱਖ ਮੰਦਰਾਂ ਵਿੱਚ ਜਾ ਕੇ ਭਗਵਾਨ ਕ੍ਰਿਸ਼ਨ ਦੇ ਚਰਨਾਂ ਵਿੱਚ ਸਰਬੱਤ ਦੇ ਭਲੇ ਦੇ ਅਰਜ਼ੋਈ ਕੀਤੀ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਵੱਲੋਂ ਦਿੱਤੀ ਕੁੱਲ ਕਾਇਨਾਤ ਨੂੰ ਮੋਹ ਅਤੇ ਮੁਹੱਬਤ ਨਾਲ ਹਰ ਮਸਲੇ ਨੂੰ ਹੱਲ ਕਰਨ ਦੀ ਸਿੱਖਿਆ ਅੱਜ ਵੀ ਕਈ ਸਦੀਆਂ ਤੋਂ ਲੋਕਾਂ ਦਾ ਮਾਰਗ ਦਰਸ਼ਨ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਜਦੋਂ ਅੱਜ ਵਿਸ਼ਵ ਦੇ ਕਈ ਮੁਲਕ ਆਪਸੀ ਲੜਾਈਆਂ ਅਤੇ ਜੰਗਾਂ ਵਿੱਚ ਉਲਝੇ ਹੋਏ ਹਨ, ਤਾਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਵੱਲੋਂ ਇਹ ਸਨੇਹ ਦਾ ਸੁਨੇਹਾ ਧਰਤੀ ਤੇ ਬਰਕਤ ਲਿਆਉਣ ਦਾ ਉਪਰਾਲਾ ਕਰ ਰਿਹਾ ਹੈ। ਕੋਟਕਪੂਰਾ ਦੇ ਵੱਖ ਵੱਖ ਮੰਦਰਾਂ ਵਿੱਚ ਜਾ ਕੇ ਸਪੀਕਰ ਸੰਧਵਾਂ ਨੇ ਜਿੱਥੇ ਹਿੰਦੂ ਭਾਈਚਾਰੇ ਦੇ ਨੁੰਮਾਇਦਿਆਂ ਨੂੰ ਮੁਖਾਤਿਬ ਹੋਏ, ਉੱਥੇ ਨਾਲ ਹੀ ਉਨ੍ਹਾਂ ਭਗਵਾਨ ਸ੍ਰੀ ਕ੍ਰਿਸ਼ਨ ਦੇ ਬਾਲ ਰੂਪ ਨੂੰ ਝੂਲੇ ਵਿੱਚ ਰਸਮੀ ਤੌਰ ਤੇ ਝੁਲਾ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ।