ਬਰਨਾਲਾ, 24 ਅਕਤੂਬਰ 2024 : ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਰੌਸ਼ਨੀ ਵਿੱਚ ਜ਼ਿਲ੍ਹਾ ਬਰਨਾਲਾ ਵਿੱਚ ਚੱਲ ਰਹੀ ਪਰਾਲੀ ਪ੍ਰਬੰਧਨ ਮੁਹਿੰਮ ਤਹਿਤ ਟੀਮਾਂ ਵਲੋਂ ਹਰ ਪਿੰਡ ਵਿੱਚ ਅਤੇ ਹਰ ਕਿਸਾਨ ਪਰਿਵਾਰ ਤੱਕ ਪਹੁੰਚ ਕਰਨ ਲਈ ਡੋਰ ਟੂ ਡੋਰ ਮੁਹਿੰਮ ਚਲਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵਲੋਂ ਹਰ ਪਿੰਡ ਵਿੱਚ ਜਿੱਥੇ ਕੰਟਰੋਲ ਰੂਮ ਬਣਾਇਆ ਗਿਆ ਹੈ, ਓਥੇ ਹੀ ਮਸ਼ੀਨਰੀ ਦੀਆਂ ਸੂਚੀਆਂ ਜਨਤਕ ਥਾਵਾਂ 'ਤੇ ਚਸਪਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸੀਨੀਅਰ ਅਫ਼ਸਰਾਂ ਦੀ ਅਗਵਾਈ ਹੇਠ ਪਿੰਡ ਪਿੰਡ ਅਤੇ ਘਰ ਘਰ ਪਹੁੰਚ ਕਰਕੇ ਕਿਸਾਨਾਂ ਨੂੰ ਮੁਹਿੰਮ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ। ਅੱਜ ਪਿੰਡ ਪਿੰਡ ਸੇਖਾ, ਅਸਪਾਲ ਕਲਾਂ, ਫਰਵਾਹੀ, ਛੀਨੀਵਾਲ ਕਲਾਂ, ਨੰਗਲ, ਅਮਲਾ ਸਿੰਘ ਵਾਲਾ, ਭੱਦਲਵੱਡ, ਧੌਲਾ, ਸ਼ਹਿਣਾ, ਠੁੱਲੀਵਾਲ, ਹਮੀਦੀ, ਪੱਖੋਕੇ, ਛਾਪਾ, ਭੋਤਨਾ, ਵਜੀਦਕੇ ਖੁਰਦ, ਵਜੀਦਕੇ ਕਲਾਂ, ਟੱਲੇਵਾਲ, ਸੁਰਜੀਤਪੁਰਾ ਕੋਠੇ, ਤਪਾ, ਜਵੰਧਾ ਪਿੰਡਾਂ ਧਨੌਲਾ, ਚੁਹਾਨਕੇ ਕਲਾਂ, ਦਰਾਜ, ਦਰਾਕਾ, ਸੱਦੋਵਾਲ, ਗਾਗੇਵਾਲ, ਘੁੰਨਸ, ਮੂੰਮ, ਪੱਤੀ ਮੋਹਰ, ਗਹਿਲ, ਬਖਤਗੜ੍ਹ, ਨਰੈਣਗੜ ਸੋਹੀਆਂ, ਬਡਬਰ, ਰਾਮਗੜ੍ਹ, ਚੰਨਣਵਾਲ ਆਦਿ ਪਿੰਡਾਂ ਵਿਚ ਪਰਾਲੀ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ।