ਗਰਭਵਤੀ ਮਾਂਵਾਂ ਦੀ ਹੈਪਾਟਾਈਟਸ ਸਬੰਧੀ ਜਾਂਚ ਹੋਣੀ ਜ਼ਰੂਰੀ : ਡਾ.ਦਵਿੰਦਰਜੀਤ ਕੌਰ

  • ਸਿਵਿਲ ਸਰਜਨ ਵੱਲੋਂ ਹੈਪੇਟਾਇਟਸ ਬਾਰੇ ਜਾਗਰੂਕਤਾ ਪੋਸਟਰ ਜਾਰੀ

ਫਤਹਿਗੜ੍ਹ ਸਾਹਿਬ 26 ਜੁਲਾਈ : ਡਾਇਰੈਕਟਰ, ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸਿਵਲ ਸਰਜਨ ਡਾ ਦਵਿੰਦਰਜੀਤ ਕੌਰ ਦੀ ਅਗਵਾਈ ਵਿੱਚ 28 ਜੁਲਾਈ ਨੂੰ "ਵਿਸ਼ਵ ਹੈਪੇਟਾਇਟਸ ਦਿਵਸ" ਮਨਾਇਆ ਜਾ ਰਿਹਾ ਹੈ, ਜਿਸ ਸੰਬਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ 24 ਤੋਂ 29 ਜੁਲਾਈ ਤੱਕ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਸੰਬਧੀ ਜਿਲਾ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਸਿਵਲ ਸਰਜਨ ਡਾ ਦਵਿੰਦਰਜੀਤ ਕੌਰ ਵਲੋ ਜਾਗਰੂਕਤਾ ਪੋਸਟਰ ਜਾਰੀ ਕੀਤਾ ਗਿਆ। ਪੋਸਟਰ ਜਾਰੀ ਕਰਦੇ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਕਿਹਾ ਕਿ ਗਰਭਵਤੀ ਮਾਂ ਦੀ ਗਰਭ ਦੋਰਾਨ ਹੈਪਾਟਾਈਟਸ ਸਬੰਧੀ ਜਾਂਚ ਹੋਣੀ ਜਰੂਰੀ ਹੈ। ਹੈਪੇਟਾਈਟਸ ਬੀ ਪੋਜਟਿਵ ਮਾਂ ਤੋਂ ਨਵ ਜੰਮੇਂ ਬੱਚੇ ਨੂੰ ਹੈਪੇਟਾਈਟਸ ਹੋ ਸਕਦਾ ਹੈ। ਇਸ ਲਈ ਹੈਪੇਟਾਈਟਸ ਬੀ ਪੋਜਟਿਵ ਮਾਂ ਤੋਂ ਨਵ ਜੰਮੇਂ ਬੱਚੇ ਨੂੰ ਜੇਕਰ 12 ਘੰਟੇ ਦੇ ਅੰਦਰ ਹੈਪੇਟਾਈਟਸ ਬੀ ਇਮੀਊਨੋ ਗਲੋਬੂਲਿਨ ਦੇ ਦਿੱਤਾ ਜਾਵੇ ਤਾਂ ਮਾਂ ਤੋਂ ਬੱਚੇ ਨੂੰ ਹੋਣ ਵਾਲੇ ਹੈਪੇਟਾਈਟਸ ਬੀ ਤੋਂ ਬਚਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਨਵ ਜੰਮੇ ਬੱਚੇ ਨੂੰ 24 ਘੰਟੇ ਦੇ ਅੰਦਰ ਅੰਦਰ ਪਹਿਲ ਦੇ ਅਧਾਰ ਤੇਂ ਹੈਪੇਟਾਈਟਸ ਦੀ ਬਰਥ ਡੋਜ ਟੀਕਾਕਰਨ ਵੀ ਯਕੀਨੀ ਬਣਾਇਆ ਜਾਵੇ, ਜੋ ਕਿ ਸਰਕਾਰੀ ਹਸਪਤਾਲਾ ਵਿੱਚ ਮੁਫਤ ਉਪਲਬਧ ਹੈ। ਉਹਨਾਂ ਕਿਹਾ ਕਿ ਲੋੜ ਪੈਣ ਤੇ ਸਾਨੂੰ ਸਰਕਾਰ ਦੀਆਂ ਅਜਿਹੀਆਂ ਮੁਫ਼ਤ ਸੁਵਿਧਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ ਸਵਪਨਜੀਤ ਕੌਰ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਦਲਜੀਤ ਕੌਰ, ਜਿਲ੍ਹਾ ਟੀਕਾਕਰਣ ਅਫਸਰ ਡਾ ਰਾਜੇਸ਼ ਕੁਮਾਰ, ਨੋਡਲ ਅਫਸਰ ਐਪੀਡਮੋਲੋਜਿਸਟ ਡਾ.ਦੀਪਤੀ, ਜਿਲ੍ਹਾ ਮਾਸ ਮੀਡੀਆ ਅਫਸਰ ਬਲਜਿੰਦਰ ਸਿੰਘ, ਗੁਰਦੀਪ ਸਿੰਘ, ਜਸਵਿੰਦਰ ਕੌਰ, ਜਿਲ੍ਹਾ ਬੀ ਸੀ ਸੀ ਅਮਰਜੀਤ ਸਿੰਘ, ਸੁਨੀਲ ਕੁਮਾਰ, ਬੀ ਈ ਈ ਮਹਾਵੀਰ ਸਿੰਘ ਆਦਿ ਹਾਜਰ ਸਨ।