ਰਾਮਪੁਰਾ ਫੂਲ ਵਿੱਚ ਸਫਾਈ ਦਾ ਬੁਰਾ ਹਾਲ

ਰਾਮਪੁਰਾ ਫੂਲ ( ਅਮਨਦੀਪ ਸਿੰਘ ਗਿਰ) : ਸ਼ਹਿਰ ਰਾਮਪੁਰਾ ਫੂਲ ਵਿੱਚ ਪੂਰੀ ਤਰ੍ਹਾਂ ਸਫ਼ਾਈ ਮੁਹਿੰਮ ਠੱਪ ਹੋ ਗਈ ਹੈ।ਜਿੱਥੇ ਵੀ ਨਜ਼ਰ ਜਾਂਦੀ ਹੈ ਉੱਥੇ ਹੀ ਕੂੜੇ ਦੇ ਢੇਰ ਲੱਗੇ ਹੋਏ ਹਨ। ਸੜਕ ਤੋਂ ਲੈ ਕੇ ਮੁਹੱਲੇ ਤੇ ਗਲੀਆਂ ਗੰਦਗੀ ਦੇ ਢੇਰਾਂ ਵਿੱਚ ਤਬਦੀਲ ਹੋ ਗਈਆਂ ਹਨ।ਲੋਕ ਸ਼ਿਕਾਇਤਾਂ ਕਰ ਕਰ ਕੇ ਥੱਕ ਚੁੱਕੇ ਹਨ।ਇਸ ਦੇ ਬਾਅਦ ਵੀ ਜਿੰਮੇਵਾਰ ਅਧਿਕਾਰੀ ਤੋਂ ਲੈ ਕੇ ਸਰਕਾਰ ਤੱਕ ਕੁੰਭਕਰਨੀ ਨੀਂਦ ਸੁੱਤੇ ਪਏ ਹਨ।ਹੁਣ ਤਾਂ ਸ਼ਹਿਰ ਵਿੱਚ ਮਹਾਂਮਾਰੀ ਵਰਗੀ ਸਥਿਤੀ ਪੈਦਾ ਹੋ ਗਈ ਹੈ। ਜੇਕਰ ਕੁੜੇ ਨੂੰ ਜਲਦੀ ਨਾ ਚੁੱਕਿਆ ਗਿਆ ਤਾਂ ਸ਼ਹਿਰ ਦੇ ਲੋਕ ਕਈ ਤਰਾਂ ਦੀਆ ਬਿਮਾਰੀਆਂ ਦੀ ਗ੍ਰਿਫਤ ਵਿਚ ਆ ਸਕਦੇ ਹਨ। ਬੱਸ ਸਟੈਂਡ, ਬਜਾਰਾਂ ਵਿੱਚ, ਸਹੀਦ ਭਗਤ ਸਿੰਘ ਚੌਂਕ ਦੇ ਬਾਹਰ ਲੱਗੇ ਕੂੜੇ ਦੇ ਢੇਰਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਸ਼ਹਿਰ ਨਿਵਾਸੀਆਂ ਨੇ ਕਿਹਾ ਕਿ ਚੌਕ-ਚੌਰਾਹਾ ਤੋਂ ਲੈ ਕੇ ਮੁਹੱਲਿਆਂ ਤੱਕ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ।ਲੰਬੇ ਸਮੇਂ ਤੋਂ ਸੜਕਾਂ ਦੀ ਵੀ ਸਫ਼ਾਈ ਨਹੀਂ ਹੋ ਰਹੀ।ਸੜਕਾਂ ਦੇ ਕਿਨਾਰੇ ਗੰਦਗੀ ਜਮ੍ਹਾਂ ਹੋ  ਹੋਣ ਨਾਲ ਬਿਮਾਰੀਆਂ ਫੈਲਣ ਦਾ ਖਦਸ਼ਾ ਵਧ ਗਿਆ ਹੈ।ਗੰਦੀ ਬਦਬੂ ਕਾਰਨ ਆਸਪਾਸ ਦੇ ਲੋਕਾਂ ਦਾ ਜਿਊਣਾ ਵੀ ਮੁਸ਼ਕਲ ਹੋ ਰਿਹਾ ਹੈ ਇਸ ਦੇ ਨਾਲ ਹੀ ਸਵੇਰ ਦੀ ਸੈਰ ਕਰਨ ਵਾਲਿਆਂ ਨੂੰ ਵੀ ਸ਼ੁੱਧ ਹਵਾ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਜਗ੍ਹਾ ਜਗ੍ਹਾ ਕੁੜੇ ਦੇ ਢੇਰ ਨਾਭਾ ਮੰਡੀ ਪਟਿਆਲਾ ਮੰਡੀ ਤੇ ਬਦਨੁਮਾ ਦਾਗ ਲਗਾਉਂਦੇ ਹਨ ਜਿਸ ਕਾਰਨ ਸਮੁੱਚੇ ਰਾਮਪੁਰਾ ਫੂਲ ਦੇ ਲੋਕ Municipal ਕਮੇਟੀ ਦੀ ਕਾਰਜਸ਼ੈਲੀ ਤੋਂ ਪਰੇਸ਼ਾਨ ਹਨ।ਸਰਕਾਰ ਨੇ ਇਸ ‘ਤੇ ਲੱਖਾਂ ਰੁਪਏ ਖਰਚ ਕੀਤੇ ਹਨ। ਪਰ ਕੂੜੇ ਦੇ ਢੇਰਾਂ ਤੋਂ ਇੱਕ ਇੰਚ ਵੀ ਟੱਸ ਤੋਂ ਮੱਸ ਨਹੀਂ ਹੋਇਆ। ਜਿਸ ਕਾਰਨ ਆਸ-ਪਾਸ ਦੇ ਲੋਕਾਂ ਦਾ ਜਿਊਣਾ ਮੁਸ਼ਕਲ ਹੋ ਗਿਆ ਹੈ। ਹਲਕੀ ਹਨੇਰੀ ਚੱਲਦੀ ਹੈ ਕਿ ਕੂੜਾ ਆਸ-ਪਾਸ ਦੇ ਘਰਾਂ ਤੱਕ ਪਹੁੰਚ ਜਾਂਦਾ ਹੈ। ਕਈ ਪਾਸ਼ ਇਲਾਕੇ ਵੀ ਗੰਦਗੀ ਨਾਲ ਭਰੇ ਪਏ ਹਨ। ਕੂੜੇ ਬਦਬੂ ਕਾਰਨ ਹਰ ਕੋਈ ਪ੍ਰੇਸ਼ਾਨ ਨਜ਼ਰ ਆਉਂਦਾ ਰਿਹਾ ਹੈ। ਨਾਲੀਆਂ ਬੰਦ ਪਈਆਂ ਹਨ,ਮੀਂਹ ਵਿੱਚ ਕਈ-ਕਈ ਦਿਨ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਜਿਸ ਨਾਲ ਬਦਬੂ ਫੈਲਦੀ ਹੈ ਅਤੇ ਬਿਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਹੈ ।