ਮੋਗਾ, 11 ਫਰਵਰੀ : ਪੁਲਿਸ ਨੇ ਮੋਗਾ ਪੁਲਿਸ ਲਾਈਨ ਵਿੱਚ ਤਾਇਨਾਤ ਇੰਸਪੈਕਟਰ ਪੁਸ਼ਪਿੰਦਰ ਸਿੰਘ ਸਮੇਤ 4 ਵਿਅਕਤੀਆਂ ਖ਼ਿਲਾਫ਼ ਧਾਰਾ 420, 406, ਪਰਵੇਂਸ਼ਨ ਅਤੇ ਕ੍ਰੱਪਸ਼ਨ ਐਕਟ 7 ਅਤੇ 13 (2) ਤਹਿਤ ਕੀਤਾ ਕੇਸ ਦਰਜ। ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਉਕਤ ਇੰਸਪੈਕਟਰ ਪੁਸ਼ਪਿੰਦਰ ਸਿੰਘ ਨੇ ਇਕ ਮਾਮਲੇ ਵਿੱਚ ਰਾਜ਼ੀਨਾਮਾ ਕਰਵਾਉਣ ਨੂੰ ਲੈ ਕੇ ਲਵਪ੍ਰੀਤ ਨਾਂ ਦੇ ਵਿਅਕਤੀ ਤੋਂ 15 ਲੱਖ 50,000 ਲੈ ਲਏ ਇਸ ਤੋਂ ਬਾਅਦ ਨਾ ਤਾਂ ਰਾਜ਼ੀਨਾਮਾ ਹੋਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ। ਜਿਸ ਦੀ ਸ਼ਿਕਾਇਤ ਲਵਪ੍ਰੀਤ ਸਿੰਘ ਨੇ ਮੋਗਾ ਦੇ ਐੱਸ ਐੱਸ ਪੀ ਅਤੇ ਮੋਗਾ ਦੇ ਐੱਸਪੀ ਹੈੱਡਕਾਟਰ ਮਨਮੀਤ ਸਿੰਘ ਨੂੰ ਕੀਤੀ ਅਤੇ ਜਾਂਚ ਦੀ ਅਪੀਲ ਕੀਤੀ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਪੁਸ਼ਪਿੰਦਰ ਸਿੰਘ ਸਮੇਤ 4 ਵਿਅਕਤੀ ਦੋਸ਼ੀ ਪਾਏ ਗਏ। ਇਹਨਾਂ ਚਾਰਾਂ ਵਿਅਕਤੀਆਂ ਖ਼ਿਲਾਫ਼ ਮੋਗਾ ਦੇ ਥਾਣਾ ਸਦਰ 'ਚ ਮਾਮਲਾ ਦਰਜ ਕੀਤਾ ਗਿਆ।