
ਫਾਜ਼ਿਲਕਾ 30 ਦਸੰਬਰ 2024 : ਡਿਪਟੀ ਕਮਿਸ਼ਨਰ ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦੇ ਕਮਰਾ ਨੰ.502 ਚੌਥੀ ਮੰਜਿਲ ਡੀ.ਸੀ. ਕੰਪਲੈਕਸ ਫਾਜ਼ਿਲਕਾ ਵਿਖੇ ਕੱਲ੍ਹ ਮਿਤੀ 31 ਦਸੰਬਰ 2024 ਦਿਨ ਮੰਗਲਵਰ ਨੂੰ ਪਲੈਸਮੈਂਟ ਕੈਂਪ ਲਗਾਇਆ ਜਾਵੇਗਾ। ਇਸ ਕੈਂਪ ਵਿੱਚ ਸਕਿਓਰਿਟੀ ਐਂਡ ਇੰਟੈਲੀਜੈਂਟ ਸਰਵਿਸ ਇੰਡੀਆ ਲਿਮਟਿਡ ਵਿੱਚ ਸਕਿਓਰਿਟੀ ਗਾਰਡ ਲਈ ਲੜਕਿਆਂ ਦੀਆਂ ਪੋਸਟਾਂ ਲਈ ਇੰਟਰਵਿਊ ਕੱਲ੍ਹ ਮਿਤੀ 31 ਦਸੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਵੇਗੀ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਅਫਸਰ ਫਾਜ਼ਿਲਕਾ ਵੈਸ਼ਾਲੀ ਨੇ ਦੱਸਿਆ ਕਿ ਇਸ ਇੰਟਰਵਿਊ ਵਿੱਚ ਭਾਗ ਲੈਣ ਵਾਲੇ ਲੜਕਿਆਂ ਦੀ ਪੜ੍ਹਾਈ ਘੱਟੋ ਘੱਟ 10ਵੀਂ ਪਾਸ ਹੋਵੇ ਅਤੇ ਉਮਰ ਸੀਮਾ 19 ਤੋਂ 40 ਸਾਲ ਤੱਕ ਹੋਵੇ ਅਤੇ ਕੱਦ ਘੱਟ ਤੋਂ ਘੱਟ 5 ਫੁੱਟ 6 ਇੰਚ, ਭਾਰ 54 ਕਿਲੋ, ਛਾਤੀ 80 ਸੈਂਟੀਮੀਟਰ ਤੋਂ 85 ਸੈਂਟੀਮੀਟਰ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਇਸ ਵਿੱਚ ਭਰਤੀ ਹੋਣ ਵਾਲੇ ਲੜਕਿਆਂ ਦੀ ਤਨਖਾਹ 17 ਤੋਂ 19 ਹਜ਼ਾਰ ਹੋਵੇਗੀ। ਉਨ੍ਹਾਂ ਕਿਹਾ ਕਿ ਉਮੀਦਵਾਰ ਆਪਣੇ 10ਵੀਂ, ਗ੍ਰੈਜੂਏਸ਼ਨ ਅਤੇ ਬਾਇਓਡਾਟਾ ਆਦਿ ਸਾਰੇ ਜ਼ਰੂਰੀ ਦਸਤਾਵੇਜ਼ ਨਾਲ ਲੈ ਕੇ ਆਉਣਾ ਯਕੀਨੀ ਬਣਾਉਣ । ਉਨ੍ਹਾਂ ਦੱਸਿਆ ਕ ਵਧੇਰੇ ਜਾਣਕਾਰੀ ਲਈ 62808-37360 ਅਤੇ 96460-81967 'ਤੇ ਸਪਰੰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹ ਭਰਤੀ ਸਾਬਕਾ ਫੋਜੀਆਂ ਲਈ ਨਹੀਂ ਹੈ।