ਲੁਧਿਆਣਾ 6 ਜੂਨ : ਬੀਤੇ ਦਿਨੀਂ ਵਿਸ਼ਵ ਵਾਤਾਵਰਣ ਦਿਵਸ ਮੌਕੇ ਪੀ.ਏ.ਯੂ. ਦੇ ਵੱਖ-ਵੱਖ ਵਿਭਾਗਾਂ ਨੇ ਸਮਾਗਮ ਕਰਵਾਏ | ਇਹਨਾਂ ਵਿੱਚ ਪਰਿਵਾਰਕ ਸਰੋਤ ਪ੍ਰਬੰਧਨ ਵਿਭਾਗ ਅਤੇ ਮਾਨਵ ਵਿਕਾਸ ਅਤੇ ਪਰਿਵਾਰਕ ਅਧਿਐਨ ਵਿਭਾਗ ਪ੍ਰਮੁੱਖ ਹਨ | ਇਹਨਾਂ ਵਿਭਾਗਾਂ ਨੇ ਵਿਦਿਆਰਥੀਆਂ ਵਿੱਚ ਵਾਤਾਵਰਣ ਦੀ ਸੰਭਾਲ ਦੇ ਪਸਾਰ ਲਈ ਮੁਕਾਬਲੇ ਕਰਵਾਏ | ਪਰਿਵਾਰਕ ਸਰੋਤ ਪ੍ਰਬੰਧਨ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਪੋਸਟਰ ਬਨਾਉਣ ਦੇ ਮੁਕਾਬਲੇ ਵਿੱਚ 15 ਵਿਦਿਆਰਥੀਆਂ ਨੇ ਭਾਗ ਲਿਆ | ਵਿਭਾਗ ਦੇ ਮੁਖੀ ਡਾ. ਦੀਪਿਕਾ ਵਿੱਗ ਨੇ ਵਿਦਿਆਰਥੀਆਂ ਨੂੰ ਵਾਤਾਵਰਣ ਦੀ ਸੰਭਾਲ ਦਾ ਸੁਨੇਹਾ ਸਮਾਜ ਤੱਕ ਫੈਲਾਉਣ ਲਈ ਪ੍ਰੇਰਿਤ ਕੀਤਾ | ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨਜੋਤ ਸਿੱਧੂ ਨੇ ਵਾਤਾਵਰਣ ਦੀ ਸੰਭਾਲ ਦੇ ਮਹੱਤਵ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ | ਸਮਾਗਮ ਦੇ ਕੁਆਰਡੀਨੇਟਰ ਡਾ. ਰਿਤੂ ਗੁਪਤਾ ਸਨ | ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡੇ ਗਏ | ਕੁਮਾਰੀ ਪੁਨਿਆ ਸੂਦ ਨੂੰ ਪਹਿਲਾ ਸਥਾਨ, ਕੁਮਾਰੀ ਅਨਾਮਿਕਾ ਨੂੰ ਦੂਸਰਾ ਅਤੇ ਕੁਮਾਰੀ ਗੁਰਲੀਨ ਕੌਰ ਨੂੰ ਤੀਸਰਾ ਸਥਾਨ ਹਾਸਲ ਹੋਇਆ |