ਲੁਧਿਆਣਾ, 04 ਜਨਵਰੀ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਦੀ ਪੀ.ਐੱਚ.ਡੀ.ਦੀ ਵਿਦਿਆਰਥਣ ਕੁਮਾਰੀ ਹਰਸ਼ਦੀਪ ਕੌਰ ਨੂੰ ’ਇੰਡੀਅਨ ਸੋਸਾਇਟੀ ਆਫ਼ ਵੀਡ ਸਾਇੰਸ’ ਵੱਲੋਂ ਇਸ ਖੇਤਰ ਵਿੱਚ ਖੋਜ ਕਰਨ ਲਈ ’ ਸਟੂਡੈਂਟ ਟਰੈਵਲ ਗ੍ਰਾਂਟ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ। ਉਸਨੂੰ ਇਹ ਐਵਾਰਡ ਆਨੰਦ ਐਗਰੀਕਲਚਰਲ ਯੂਨੀਵਰਸਿਟੀ, ਆਨੰਦ, ਗੁਜਰਾਤ ਵਿਖੇ ਬੀਤੇ ਦਿਨੀਂ ਆਯੋਜਿਤ ਤੀਜੀ ਅੰਤਰਰਾਸ਼ਟਰੀ ਨਦੀਨ ਕਾਨਫਰੰਸ ਵਿੱਚ ਦਿੱਤਾ ਗਿਆ। ਹਰਸ਼ਦੀਪ ਕੌਰ ਆਪਣੀ ਪੀ.ਐੱਚ.ਡੀ. ਡਾ. ਪਰਵਿੰਦਰ ਕੌਰ, ਕੈਮਿਸਟ , ਖੇਤੀ ਵਿਗਿਆਨ ਵਿਭਾਗ, ਪੀ.ਏ.ਯੂ. ਦੀ ਨਿਗਰਾਨੀ ਹੇਠ ਕਰ ਰਹੀ ਹੈ। ਰਜਿਸਟਰਾਰ ਅਤੇ ਕਾਲਜ ਆਫ਼ ਬੇਸਿਕ ਸਾਇੰਸਜ਼ ਐਂਡ ਹਿਊਮੈਨਟੀਜ਼ ਦੇ ਡੀਨ ਡਾ ਸ਼ੰਮੀ ਕਪੂਰ ਅਤੇ ਵਿਭਾਗ ਦੇ ਮੁਖੀ ਡਾ: ਮਨਜੀਤ ਕੌਰ ਸੰਘਾ ਨੇ ਵਿਦਿਆਰਥਣ ਨੂੰ ਉਸਦੀ ਇਸ ਪ੍ਰਾਪਤੀ ਲਈ ਵਧਾਈ ਦਿੱਤੀ।