ਫਾਜ਼ਿਲਕਾ, 31 ਜੁਲਾਈ 2024 : ਡਿਪਟੀ ਕਮਿਸ਼ਨਰ,ਫਾਜਿਲਕਾ ਡਾ.ਸੇਨੂ ਦੁੱਗਲ ਦੇ ਦਿਸ਼ਾ- ਨਿਰਦੇਸ਼ਾ ਅਨੁਸਾਰ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ,ਫਾਜਿਲਕਾ ਵੱਲੋ ਏ.ਐੱਨ.ਐੱਮ ਅਤੇ ਆਸ਼ਾ ਵਰਕਰ ਨਾਲ ਇੱਕ ਰੋਜਾ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ। ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਰੀਤੂ ਬਾਲਾ ਵੱਲੋ ਅਡਾਪਸ਼ਨ ਦੀ ਗਾਇਡਲਾਇਨ ਬਾਰੇ ਜਾਗਰੂਕ ਕੀਤਾ ਗਿਆ, ਮਿਸ਼ਨ ਵਾਤਸੱਲਿਆ ਦੀ ਸਕੀਮ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਬੱਚਾ ਗੋਦ ਲੈਣ ਵਾਸਤੇ ਸੈਟਰਲ ਅਡਾਪਸ਼ਨ ਰਿਸੋਰਸ ਅਥਾਰਟੀ ਦੀ ਸਾਇਟ ਤੇ ਆਪ ਨੂੰ ਰਜਿਸਟਰਡ ਕਰਵਾਉਣਾ ਜਰੂਰੀ ਹੈ। ਬਿਨ੍ਹਾ ਰਜਿਸਟਰਡ ਕੀਤੇ ਬੱਚਾ ਗੋਦ ਲੈਣ ਵਾਲੇ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾ ਜਾਣਕਾਰੀ ਦਿੰਦੇ ਕਿਹਾ ਕਿ ਜਿਲ੍ਹਾ ਫਾਜਿਲਕਾ ਵਿਚ ਸਿਵਲ ਹਸਪਤਾਲ ਅਬੋਹਰ ਅਤੇ ਫਾਜਿਲਕਾ ਵਿਖੇ ਪੰਘੂੜੇ ਲਗਾਏ ਗਏ ਹਨ, ਕਿਸੇ ਤਿਆਗੇ ਜਾਂ ਅਣਚਾਹੇ ਬੱਚਿਆ ਨੂੰ ਸੁੱਟਣ ਦੀ ਬਜਾਏ ਪੰਘੂੜੇ ਵਿਚ ਪਾਉਣ ਬਾਰੇ ਜਾਗਰੂਕਤਾ ਲਿਆਦੀ ਜਾਵੇ ਅਤੇ ਬੱਚਿਆ ਨੂੰ ਨਵੀ ਜਿੰਦਗੀ ਦਿਵਾਉਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਂਦੀ ਹੈ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਦੇ ਕਰਮਚਾਰੀ ਰਣਵੀਰ ਕੌਰ, ਜਸਵਿੰਦਰ ਕੌਰ ਅਤੇ ਰੁਪਿੰਦਰ ਸਿੰਘ ਸ਼ਾਮਿਲ ਸਨ।