- ਸ਼੍ਰੀ ਗੁਰੂ ਗ੍ਰੰਥ ਸਾਹਿਬ ਸਮੁੱਚੀ ਮਨੁੱਖਤਾ ਨੂੰ ਜ਼ਿੰਦਗੀ ਜਿਊਣ ਦਾ ਰਸਤਾ ਦਿਖਾਉਂਦੇ ਹਨ- ਬਾਵਾ
- ਫਾਊਂਡੇਸ਼ਨ ਅਮਰੀਕਾ ਦੇ ਪ੍ਰਿਤਪਾਲ ਕੌਰ ਉਦਾਸੀ ਮਹਿਲਾ ਵਿੰਗ ਦੇ ਪ੍ਰਧਾਨ ਬਣਾਏ, ਜੋਬਨਜੀਤ ਸਿੰਘ ਬੌਬੀ ਵਾਈਸ ਪ੍ਰਧਾਨ, ਪ੍ਰੀਤਮ ਸਿੰਘ ਜਨਰਲ ਸਕੱਤਰ ਅਤੇ ਕੁਲਵੀਰ ਸਿੰਘ ਬਾਵਾ ਪ੍ਰਬੰਧਕ ਸਕੱਤਰ ਬਣੇ
ਲੁਧਿਆਣਾ, 5 ਅਗਸਤ 2024 : ਬੇਕਰਫੀਲਡਸ ਅਮਰੀਕਾ ਦੇ ਗੁਰਦੁਆਰਾ ਸਾਹਿਬ ਗੁਰੂ ਅੰਗਦ ਦਰਬਾਰ, ਸਿੱਖ ਟੈਂਪਲ ਅਤੇ ਦਸ਼ਮੇਸ਼ ਦਰਬਾਰ ਵਿਖੇ "ਇਲਾਹੀ ਗਿਆਨ ਦਾ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ" ਪੁਸਤਕ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਜੋਬਨਜੀਤ ਸਿੰਘ ਬੌਬੀ, ਬਲਵੀਰ ਸਿੰਘ ਜੱਗੀ, ਬਲਵੰਤ ਸਿੰਘ ਬਾਵਾ, ਜਗਤਾਰ ਸਿੰਘ ਨੰਬਰਦਾਰ (ਪ੍ਰਧਾਨ ਗੁਰਦੁਆਰਾ ਕਮੇਟੀ ਗੁਰੂ ਅੰਗਦ ਦੇਵ ਦਰਬਾਰ), ਪ੍ਰੀਤਮ ਸਿੰਘ, ਸੁਖਬੀਰ ਸਿੰਘ, ਸੁੱਖੀ ਘੁੰਮਣ ਸਰਪ੍ਰਸਤ ਫਾਊਂਡੇਸ਼ਨ, ਮਨਦੀਪ ਮਠਾੜੂ, ਪ੍ਰਭਦੀਪ ਸਿੰਘ, ਝੱਜ ਪਰਿਵਾਰ, ਮੇਜਰ ਢੰਡ, ਦੀਪੀ ਉਪਲ, ਮਨਪ੍ਰੀਤ ਕੌਰ ਸਿਟੀ ਕੌਂਸਲ, ਵੱਖ-ਵੱਖ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਕਥਾਵਾਚਕ ਗਿਆਨੀ ਜਸਮੇਲ ਸਿੰਘ, ਗਿਆਨੀ ਗੁਰਪਿੰਦਰ ਸਿੰਘ, ਭੁਪਿੰਦਰ ਸਿੰਘ ਨੂੰ ਸ਼ਰਧਾ ਸਤਿਕਾਰ ਨਾਲ ਭੇਂਟ ਕੀਤੀ ਗਈ। ਇਸ ਸਮੇਂ ਗੁਰਦੁਆਰਾ ਸਾਹਿਬ ਗੁਰੂ ਅੰਗਦ ਦਰਬਾਰ ਵਿਖੇ ਸ੍ਰੀ ਕ੍ਰਿਸ਼ਨ ਕੁਮਾਰ ਬਾਵਾ ਅਤੇ ਪ੍ਰਿਤਪਾਲ ਕੌਰ ਉਦਾਸੀ (ਸਪੁੱਤਰੀ ਕ੍ਰਾਂਤੀਕਾਰੀ ਕਵੀ ਸੰਤ ਰਾਮ ਉਦਾਸੀ) ਨੂੰ ਵੀ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਇਸ ਸਮੇਂ ਬੇਟੀ ਪ੍ਰਿਤਪਾਲ ਕੌਰ ਉਦਾਸੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਅਮਰੀਕਾ ਦੀ ਮਹਿਲਾ ਵਿੰਗ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਜਦਕਿ ਅਮਰੀਕਾ ਫਾਊਂਡੇਸ਼ਨ ਦੇ ਜੋਬਨਜੀਤ ਸਿੰਘ ਬੌਬੀ ਵਾਈਸ ਪ੍ਰਧਾਨ, ਕੁਲਬੀਰ ਸਿੰਘ ਬਾਵਾ ਨੂੰ ਫਾਊਂਡੇਸ਼ਨ ਅਮਰੀਕਾ ਦਾ ਪ੍ਰਬੰਧਕ ਸਕੱਤਰ ਅਤੇ ਪ੍ਰੀਤਮ ਸਿੰਘ ਨੂੰ ਫਾਊਂਡੇਸ਼ਨ ਅਮਰੀਕਾ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਇਸ ਸਮੇਂ ਬੋਲਦੇ ਸ਼੍ਰੀ ਬਾਵਾ ਨੇ ਕਿਹਾ ਕਿ ਮੈਂ ਬਾਬਾ ਬੰਦਾ ਸਿੰਘ ਬਹਾਦਰ ਚੈਰੀਟੇਬਲ ਟਰੱਸਟ ਵੱਲੋਂ ਉਪਰੋਕਤ ਪੁਸਤਕ ਲੈ ਕੇ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਜਾ ਰਿਹਾ ਹਾਂ ਤਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ, ਵਿਸ਼ਾਲਤਾ ਅਤੇ ਸੱਚ ਦੇ ਉਪਦੇਸ਼ ਨੂੰ ਪੂਰੇ ਵਿਸ਼ਵ ਵਿੱਚ ਪਹੁੰਚਾਉਣ ਦਾ ਉਪਰਾਲਾ ਕਰ ਸਕੀਏ। ਉਹਨਾਂ ਦੱਸਿਆ ਕਿ ਪੁਸਤਕ ਹਿੰਦੀ, ਪੰਜਾਬੀ ਅਤੇ ਇੰਗਲਿਸ਼ ਭਾਸ਼ਾ ਵਿੱਚ ਹੈ ਤਾਂ ਕਿ ਅਸੀਂ ਅੰਗਰੇਜ਼ ਲੋਕਾਂ ਨੂੰ ਵੀ ਆਪਣੇ ਗੌਰਵਮਈ ਇਤਿਹਾਸ ਤੋਂ ਜਾਣੂ ਕਰਵਾ ਸਕੀਏ। ਉਹਨਾਂ ਇਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ 'ਤੇ ਰੌਸ਼ਨੀ ਪਾਉਂਦੇ ਹੋਏ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਾਪ ਤੋਂ ਬਾਅਦ ਮੁਗਲਾਂ ਦੇ 700 ਸਾਲ ਦੇ ਰਾਜ ਦਾ ਖਾਤਮਾ ਕਰਕੇ ਵਜ਼ੀਰ ਖਾਂ ਨੂੰ ਖਤਮ ਕੀਤਾ। ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕੀਤੀ, ਅੱਜ ਦੇ ਕਿਸਾਨਾਂ ਨੂੰ ਮੁਜ਼ਾਰਿਆਂ ਤੋਂ ਜਮੀਨਾਂ ਦੇ ਮਾਲਕ ਬਣਾਇਆ। ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ 'ਤੇ ਸਿੱਕਾ ਅਤੇ ਮੋਹਰ ਜਾਰੀ ਕੀਤੀ। ਉਨ੍ਹਾਂ ਦੀ 740 ਸਿੰਘਾਂ ਸਮੇਤ ਸ਼ਹਾਦਤ ਅਤੇ ਉਨਾਂ ਦੇ ਚਾਰ ਸਾਲਾਂ ਸਪੁੱਤਰ ਦਾ ਕਲੇਜਾ ਕੱਢ ਕੇ ਬਾਬਾ ਜੀ ਦੇ ਮੂੰਹ ਵਿੱਚ ਤੁੰਨਿਆ ਗਿਆ ਜੋ ਕਿ ਇੱਕ ਵਿਲੱਖਣ ਸ਼ਹਾਦਤ ਹੈ। ਇਸ ਸਮੇਂ ਸਿਕੰਦਰ ਸਿੰਘ ਜੱਸੜ, ਦਿਲਜੀਤ ਸਿੰਘ ਸੰਧੂ, ਬਾਜਵਾ ਪਰਿਵਾਰ ਕੈਲੀ, ਦੀਪੀ ਉੱਪਲ, ਤੇਜਪਾਲ ਢਿੱਲੋਂ, ਪਿਆਰਾ ਸਿੰਘ, ਰਣਜੀਤ ਭੋਲੀ ਸੇਖੋ, ਢੰਡ ਪਰਿਵਾਰ ਸੋਨੀ, ਤੇਜਪਾਲ ਸਿੰਘ ਢਿੱਲੋਂ, ਬੇਟੀ ਰਣਜੀਤ ਕੌਰ ਬਾਵਾ ਸਹਿਣਾ ਆਦਿ ਹਾਜ਼ਰ ਸਨ।