ਦੁਸਹਿਰਾ ਦੇ ਅਵਸਰ 'ਤੇ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਹੀ ਕਾਰਜਸ਼ੀਲ ਰਹਿਣਗੇ ਸੇਵਾ ਕੇਂਦਰ

ਫਾਜ਼ਿਲਕਾ, 22 ਅਕਤੂਬਰ : ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਫਾਜ਼ਿਲਕਾ ਦੇ ਸਮੂਹ ਸੇਵਾ ਕੇਂਦਰ ਮਿਤੀ 24 ਅਕਤੂਬਰ ਨੂੰ ਦੁਸਹਿਰਾ ਦੇ ਅਸਵਰ 'ਤੇ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਹੀ ਕਾਰਜਸ਼ੀਲ ਰਹਿਣਗੇ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਨੇਜਰ ਸ. ਗਗਨਦੀਪ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਵਾਸੀ ਉਕਤ ਸਮੇਂ ਅਨੁਸਾਰ ਦੁਸਹਿਰੇ ਦੇ ਅਵਸਰ ਉੱਪਰ ਸੇਵਾ ਕੇਂਦਰਾਂ ਦੀਆਂ ਸੇਵਾਵਾਂ ਲੈ ਸਕਦੇ ਹਨ। ਉਨ੍ਹਾਂ ਦੱਸਿਆ ਹੈ ਕਿ ਤਿਉਹਾਰਾ ਮੌਕੇ ਪਟਾਕਿਆਂ ਦੀ ਵਿਕਰੀ ਲਈ ਆਰਜੀ ਲਾਇਸੈਂਸ ਪ੍ਰਾਪਤ ਕਰਨ ਦੇ ਚਾਹਵਾਨ ਬਿਨੈਕਾਰ 18 ਸਾਲ ਤੋਂ ਵੱਧ ਉਮਰ ਵਾਲੇ 25 ਅਕਤੂਬਰ 2023 ਨੂੰ ਸਾਮ 5 ਵਜੇ ਤੱਕ ਆਪਣੀਆਂ ਦਰਖਾਸਤਾਂ ਸੇਵਾ ਕੇਂਦਰਾਂ ਜ਼ਿਲ੍ਹਾ ਫਾਜ਼ਿਲਕਾ ਰਾਹੀਂ ਜਮਾਂ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਹੁੱਣ ਤੱਕ ਕੁੱਲ 772 ਆਰਜੀ ਲਾਇਸੈਂਸ ਦਰਖਾਸਤਾ ਜ਼ਿਲ੍ਹੇ ਦੇ ਸੇਵਾ ਕੇਂਦਰਾਂ ਵਿਖੇ ਪ੍ਰਾਪਤ ਹੋ ਚੁੱਕੀਆ ਹਨ।