ਫਰੀਦਕੋਟ 2 ਅਗਸਤ 2024 : ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋ ਜਿਲ੍ਹਾ ਫਰੀਦਕੋਟ ਵਿਖੇ ਚਲ ਰਹੇ ਅਬਜ਼ਰਵੇਸ਼ਨ ਹੋਮ ਫਰੀਦਕੋਟ ਵਿਖੇ 21 ਸਾਲ ਤੱਕ ਦੀ ਉਮਰ ਦੇ ਬਾਲ ਦੋਸ਼ੀਆਂ ਨੂੰ ਰੱਖਿਆ ਜਾਂਦਾ ਹੈ। ਪਿਛਲੇ ਦਿਨੀ ਅਬਜ਼ਰਵੇਸ਼ਨ ਹੋਮ ਫਰੀਦਕੋਟ ਵਿਖੇ ਡਾ. ਬਲਜੀਤ ਕੌਰ, ਕੈਬਨਿਟ ਮੰਤਰੀ ,ਪੰਜਾਬ ਵੱਲੋ ਦੌਰਾ ਕੀਤਾ ਗਿਆ ਸੀ ਜਿਸ ਦੌਰਾਨ ਅਬਜ਼ਰਵੇਸ਼ਨ ਹੋਮ ਫਰੀਦਕੋਟ ਵਿਖੇ ਰਹਿ ਰਹੇ ਬਾਲ ਦੋਸ਼ੀਆਂ ਵੱਲੋ ਕੈਬਨਿਟ ਮੰਤਰੀ ਨੂੰ ਅਬਜ਼ਰਵੇਸ਼ਨ ਹੋਮ ਵਿਖੇ ਆ ਰਹੀਆਂ ਮੁਸ਼ਕਿਲਾ ਬਾਰੇ ਜਾਣੂ ਕਰਵਾਇਆ ਗਿਆ ਸੀ । ਇਸ ਸਬੰਧੀ ਉਨ੍ਹਾਂ ਵੱਲੋ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਮੁਸ਼ਕਿਲਾਂ ਦਾ ਹੱਲ ਕਰਨ ਸਬੰਧੀ ਆਦੇਸ਼ ਦਿੱਤੇ ਗਏ ਸਨ। ਇਸ ਦਾ ਜਾਇਜਾ ਲੈਦੇ ਹੋਏ ਸ੍ਰੀ ਵਿਨੀਤ ਕੁਮਾਰ, ਡਿਪਟੀ ਕਮਿਸ਼ਨਰ, ਫਰੀਦਕੋਟ ਵੱਲੋ ਬੱਚਿਆਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਤੁਰੰਤ ਹੱਲ ਕਰਨ ਲਈ ਅਤੇ ਅਬਸਰਵੇਸ਼ਨ ਹੋਮ ਦੇ ਬੁਨਿਆਦੀ ਢਾਚੇ ਵਿੱਚ ਸੁਧਾਰ ਸਬੰਧੀ ਲੋੜੀਦੀਆਂ ਵਸਤੂਆਂ ਖਰੀਦਣ ਲਈ ਜਿਲ੍ਹਾ ਪ੍ਰੋਗਰਾਮ ਅਫਸਰ ਨੂੰ ਆਦੇਸ਼ ਦਿੱਤੇ ਗਏ ਸਨ। ਕੈਬਨਿਟ ਮੰਤਰੀ ਬਲਜੀਤ ਕੌਰ ਵੱਲੋਂ ਦਿੱਤੇ ਗਏ ਹੁਕਮਾਂ ਦੀ ਪਾਲਣਾ ਕਰਦਿਆਂ ਹੋਇਆ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਦੀ ਰਹਿਨੁਮਾਈ ਹੇਠ ਸ੍ਰੀਮਤੀ ਰਤਨਦੀਪ ਸੰਧੂ, ਜਿਲ੍ਹਾ ਪ੍ਰੋਗਰਾਮ ਅਫਸਰ ਵੱਲੋ ਅਬਜ਼ਰਵੇਸ਼ਨ ਹੋਮ ਫਰੀਦਕੋਟ ਵਿਖੇ ਬੱਚਿਆ ਲਈ ਲੋੜੀਦਾ ਸਮਾਨ ਜਿਵੇ ਇਨਵੈਰਟਰ , ਕਮਰਸ਼ੀਅਲ ਆਰ ਓ ਸਿਸਟਮ, ਰੈਫਰੀਜਰੇਟਰ, ਗੱਦੇ, ਦਰੀਆਂ, ਪਾਣੀ ਵਾਲੇ ਕੈਪਰ , ਵਾਟਰ ਟੈਕ, ਸੀਸੀਟੀਵੀ ਕੈਮਰੇ ਆਦਿ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਅਬਸਰਵੇਸ਼ਨ ਹੋਮ ਦਾ ਸਮੇਂ ਸਮੇਂ ਤੇ ਡਿਪਟੀ ਕਮਿਸ਼ਨਰ ਅਤੇ ਹੋਰ ਉਚ ਅਧਿਕਾਰੀਆ ਵੱਲੋ ਦੌਰਾ ਕਰਕੇ ਬੱਚਿਆਂ ਦੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾ ਰਿਹਾ ਹੈ।