ਰਕਬਾ ਭਵਨ ਵਿਖੇ "ਸ਼ਬਦ ਪ੍ਰਕਾਸ਼ ਅਜਾਇਬ ਘਰ" ਦੇ ਦਰਸ਼ਨ ਕਰਨ ਲਈ ਐਨ.ਆਰ.ਆਈ.

  • ਬਾਵਾ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਚਿੱਤਰ, ਸ਼ਾਲ, ਮੈਡਲ ਪਾ ਕੇ ਕੀਤਾ ਸਨਮਾਨਿਤ

ਮੁੱਲਾਂਪੁਰ ਦਾਖਾ, 24 ਦਸੰਬਰ : ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ "ਸ਼ਬਦ ਪ੍ਰਕਾਸ਼ ਅਜਾਇਬ ਘਰ" ਦੇ ਦਰਸ਼ਨ ਕਰਨ ਲਈ ਐਨ.ਆਰ.ਆਈ. ਮੁਖਤਿਆਰ ਕੌਰ ਸਿੱਧੂ, ਨਿਰਮਲ ਸਿੰਘ ਯੂ.ਐੱਸ.ਏ., ਟੋਨੀ ਗਰੇਵਾਲ ਕੈਨੇਡਾ ਪੋਤਰਾ ਉੱਘੇ ਸਮਾਜਸੇਵੀ, ਅਰਜਨ ਸਿੰਘ ਗਰੇਵਾਲ, ਬਲਰਾਜ ਸਿੰਘ ਸਿੱਧੂ, ਕੁਲਵਿੰਦਰ ਕੌਰ ਸਿੱਧੂ ਯੂ.ਐੱਸ.ਏ., ਵਿਪਨਦੀਪ ਕੌਰ ਕੈਨੇਡਾ, ਜਸਨੂਰ ਕੌਰ ਕੈਨੇਡਾ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਭਵਨ ਦੇ ਟਰਸਟੀ ਅਸ਼ਵਨੀ ਮਹੰਤ ਐਡਵੋਕੇਟ ਨੇ ਆਈਆਂ ਸ਼ਖਸ਼ੀਅਤਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਚਿੱਤਰ, ਸ਼ਾਲ ਅਤੇ ਮੈਡਲ ਪਾ ਕੇ ਸਨਮਾਨਿਤ ਕੀਤਾ। ਇਸ ਸਮੇਂ ਸਿੱਧੂ, ਗਰੇਵਾਲ ਅਤੇ ਨਿਰਮਲ ਯੂ.ਐੱਸ.ਏ. ਨੇ ਕਿਹਾ ਕਿ "ਸ਼ਬਦ ਪ੍ਰਕਾਸ਼ ਅਜਾਇਬ ਘਰ" ਦੇ ਦਰਸ਼ਨ ਕਰਕੇ ਸਕੂਨ, ਸ਼ਾਂਤੀ ਅਤੇ ਖੁਸ਼ੀ ਪ੍ਰਾਪਤ ਹੋਈ ਹੈ। ਉਹਨਾਂ ਕਿਹਾ ਕਿ ਅਜਾਇਬ ਘਰ ਸਾਨੂੰ ਸਾਡੇ ਗੌਰਵਮਈ ਇਤਿਹਾਸ ਨਾਲ ਜੋੜਦਾ ਹੈ। ਉਹਨਾਂ ਕਿਹਾ ਕਿ ਬਾਵਾ ਵੱਲੋਂ ਇਤਿਹਾਸ ਨੂੰ ਸੰਭਾਲਣ ਦਾ ਜੋ ਉਪਰਾਲਾ ਕੀਤਾ ਗਿਆ ਹੈ, ਉਹ ਸਲਾਘਾਯੋਗ ਹੈ। ਉਹਨਾਂ ਇਸ ਸਮੇਂ "ਇਲਾਹੀ ਗਿਆਨ ਦਾ ਸਾਗਰ ਸ਼੍ਰੀ ਗੁਰੂ ਗ੍ਰੰਥ ਸਾਹਿਬ" ਪੁਸਤਕ ਬਾਰੇ ਕਿਹਾ ਕਿ ਇਹ ਪੁਸਤਕ ਅਮਰੀਕਾ ਦੇ 11 ਗੁਰਦੁਆਰਾ ਸਾਹਿਬ ਵਿੱਚ ਰਿਲੀਜ਼ ਕਰਕੇ ਐਨ.ਆਰ.ਆਈਜ਼ ਨੂੰ ਸਿੱਖ ਇਤਿਹਾਸ ਨਾਲ ਜੋੜਨ ਲਈ ਯਤਨ ਕੀਤਾ ਹੈ। ਇਸ ਸਮੇਂ ਸ੍ਰੀ ਬਾਵਾ ਨੇ ਸਭ ਐਨ.ਆਰ.ਆਈਜ਼. ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਉਹਨਾਂ ਕਿਹਾ ਕਿ ਤੁਹਾਡੀ ਸਰਪ੍ਰਸਤੀ ਹੀ ਸਾਡੀ ਸੋਚ ਨੂੰ ਅੱਗੇ ਤੋਰਨ ਲਈ ਸਹਾਈ ਹੁੰਦੀ ਹੈ।