ਮਾਨਸਾ, 23 ਫਰਵਰੀ : ਸਿੱਧੂ ਮੂਸੇਵਾਲਾ ਦੇ ਕਤਲ ਹੋਏ ਨੂੰ 10 ਮਹੀਨੇ ਦਾ ਸਮਾਂ ਬੀਤ ਗਿਆ ਹੈ, ਪਰ ਉਸ ਦੇ ਚਾਹੁਣ ਵਾਲੇ-ਪ੍ਰਸ਼ੰਸ਼ਕ ਅੱਜ ਵੀ ਉਸ ਦੇ ਪਿੰਡ ਮੂਸੇ ਪਹੁੰਚ ਕੇ ਮਾਤਾ ਚਰਨ ਕੌਰ ਅਤੇ ਪਤਾ ਬਲਕੌਰ ਸਿੰਘ ਨਾਲ ਮੁਲਾਕਾਤ ਕਰਦੇ ਹਨ। ਉਥੇ ਹੀ ਇੱਕ ਪਰਿਵਾਰ ਨੇ ਘਰ ਜਨਮੀ ਧੀ ਨੂੰ ਸਿੱਧੂ ਮੂਸੇ ਵਾਲਾ ਦੇ ਮਾਤਾ-ਪਿਤਾ ਦਾ ਆਸ਼ੀਰਵਾਦ ਦੁਆ ਕੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਤੋਂ ਗੁੜਤੀ ਦਿਵਾਈ। ਲੜਕੀ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸੋਚਿਆ ਸੀ ਕਿ ਜਦੋਂ ਵੀ ਸਾਡੇ ਘਰ ਬੱਚਾ ਪੈਦਾ ਹੋਵੇਗਾ ਤਾਂ ਸਿੱਧੂ ਮੂਸੇ ਵਾਲਾ ਉਸ ਨੂੰ ਗੁੜ੍ਹਤੀ ਦੇ ਦੇਵੇਗਾ ਪਰ ਸਿੱਧੂ ਮੂਸੇ ਵਾਲਾ ਇਸ ਦੁਨੀਆ 'ਚ ਨਹੀਂ ਰਿਹਾ। ਉਸ ਨੂੰ ਇਸ ਗੱਲ ਦਾ ਅਫ਼ਸੋਸ ਹੈ ਅਤੇ ਉਸ ਨੇ ਆਪਣੀ ਧੀ ਨੂੰ ਸਿੱਧੂ ਮੂਸੇ ਵਾਲੇ ਦੀ ਮਾਂ ਤੋਂ ਗੁੜਤੀ ਦਿਵਾਈ ਹੈ।