- ਬੀ.ਕਾਮ ਕੋਰਸ ਵਿੱਚ ਵੀ ਵਿਦਿਆਰਥੀਆਂ ਦੀ ਵਧੀਆ ਪ੍ਰਤੀਕਿਰਿਆ ਅਤੇ ਪੀ.ਜੀ.ਡੀ.ਸੀ.ਏ ਵਿੱਚ ਦਾਖਲੇ ਹੋਣਾ ਬਾਕੀ
- ਏ.ਡੀ.ਜੀ.ਪੀ ਐਮ.ਐਫ ਫਾਰੂਕੀ ਦੀਆਂ ਸਿੱਖਿਆ ਖੇਤਰ ਲਈ ਉਲੀਕਿਆਂ ਯੋਜਨਾਵਾਂ ਨੂੰ ਮਿਲ ਰਿਹਾ ਹੁਲਾਰਾ: ਪ੍ਰਿੰਸਿਪਲ ਡਾ. ਰਹੀਲਾ
ਮਾਲੇਰਕੋਟਲਾ 02 ਅਗਸਤ 2024 : ਪੰਜਾਬ ਵਕ਼ਫ਼ ਬੋਰਡ ਦੇ ਅਧੀਨ ਚੱਲ ਰਹੇ ਇਸਲਾਮੀਆ ਗਰਲਜ਼ ਕਾਲਜ ਵਿੱਚ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਪੰਜਾਬ ਵਕ਼ਫ਼ ਬੋਰਡ ਦੀ ਮੇਹਨਤ ਅਤੇ ਕਾਲਜ ਸਟਾਫ ਦੀ ਇਮਾਨਦਾਰੀ ਦਾ ਨਤੀਜਾ ਹੈ ਕਿ ਇਸ ਵਾਰ ਕਾਲਜ ਵਿੱਚ ਵਿਦਿਆਰਥੀਆਂ ਦੀ ਗਿਣਤੀ ਦਾ ਰਿਕਾਰਡ ਟੁੱਟਿਆ ਹੈ। ਸੈਸ਼ਨ 2024-25 ਵਿੱਚ ਇਸ ਵਾਰ ਕਾਲਜ ਵਿੱਚ 330 ਨਵੇ ਦਾਖਲਿਆਂ ਦਾ ਰਿਕਾਰਡ ਹੈ ਜੋ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਕਿਤੇ ਵੱਧ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸਿਪਲ ਡਾ. ਰਹੀਲਾ ਨੇ ਦੱਸਿਆ ਕਿ ਕਾਲਜ ਦੀ ਤਰਫ਼ੋਂ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਦੇ ਨਾਲ-ਨਾਲ ਉੱਚ ਮਿਆਰੀ ਦਾ ਇੰਫਰਾਸਟ੍ਰਕਚਰ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਕਾਲਜ ਨੇ ਵੀ ਆਪਣੀ ਸਿੱਖਿਆ ਦੇ ਤਰੀਕੇ ਨੂੰ ਬਦਲਿਆ ਹੈ।ਉਨ੍ਹਾਂ ਕਿਹਾ ਕਿ ਏ.ਡੀ.ਜੀ.ਪੀ ਕਮ ਪੰਜਾਬ ਵਕਫ਼ ਬੋਰਡ ਦੇ ਪ੍ਰਸ਼ਾਸਕ ਐਮ.ਐਫ ਫਾਰੂਕੀ ਦੀ ਅਗਵਾਈ ਵਿੱਚ ਕਾਲਜ ਲਗਾਤਾਰ ਅੱਗੇ ਵਧ ਰਿਹਾ ਹੈ ਅਤੇ ਵਿਦਿਆ ਦੇ ਖੇਤਰ ਦੇ ਨਾਲ ਨਾਲ ਹਰ ਖੇਤਰ ਵਿੱਚ ਨਵੇ ਮੁਕਾਮ ਹਾਸ਼ਲ ਕਰ ਰਿਹਾ ਹੈ । ਉਨ੍ਹਾਂ ਦੱਸਿਆ ਕਿ ਪਿਛਲੇ ਸਾਲਾਂ 'ਚ ਸਾਡੇ ਬਿਹਤਰ ਨਤੀਜੇ ਰਹੇ ਹਨ ਜਿਸ ਦੇ ਸਦਕਾ ਇਸ ਵਿਦਿਅਕ ਸੈਸਨ ਦੌਰਾਨ ਇਸ ਵਾਰ ਦਾਖਲਿਆਂ ਦੀ ਦਰ ਵਿੱਚ ਕਾਫੀ ਇਜਾਫਾ ਹੋਇਆ ਹੈ। ਡਾ. ਰਹੀਲਾ ਨੇ ਕਾਲਜ ਦੇ ਵਿਦਿਅਕ ਨਤੀਤਿਆਂ ਬਾਰੇ ਦੱਸਦਿਆ ਕਿਹਾ ਕਿ ਸਿੱਖਿਆ ਖੇਤਰ ਵਿੱਚ ਸਾਡਾ ਕਾਲਜ ਬਹੁਤ ਬੇਹਤਰ ਹੈ । ਮਲੇਰਕੋਟਲਾ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿੱਚ 12ਵੀਂ ਪਾਸ ਕਰਨ ਵਾਲੇ 29 ਵਿਦਿਆਰਥੀ ਜਿਨ੍ਹਾਂ ਨੇ 90 ਫੀਸਦੀ ਤੋਂ ਵੱਧ ਅਤੇ 43 ਵਿਦਿਆਰਥੀ ਜਿਨ੍ਹਾਂ ਨੇ 85 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ, ਉਹਨਾਂ ਨੇ ਵੀ ਸਾਡੇ ਕਾਲਜ ਵਿੱਚ ਦਾਖਲਾ ਲਿਆ ਹੈ ।ਉਨ੍ਹਾਂ ਹੋਰ ਕਿਹਾ ਕਿ ਇਸ ਸੈਸ਼ਨ ਤੋਂ ਬੀ.ਕਾਮ ਦਾ ਨਵਾਂ ਕੋਰਸ ਸ਼ੁਰੂ ਕੀਤਾ ਗਿਆ ਹੈ। ਜਿਸ ਵਿੱਚ ਵਿਦਿਆਰਥੀਆਂ ਦੀ ਵਧੀਆ ਪ੍ਰਤੀਕਿਰਿਆ ਹੈ ਅਤੇ 60 ਫੀਸਦੀ ਸੀਟਾਂ ਭਰ ਚੁੱਕੀਆਂ ਹਨ। ਯਾਦ ਰਹੇ ਕਿ ਸਾਲ 2010 ਵਿੱਚ ਮਲੇਰਕੋਟਲਾ ਵਿੱਚ ਕੁੜੀਆਂ ਦੀ ਵਧੀਆ ਸਿੱਖਿਆ ਪ੍ਰਦਾਨ ਕਰਨ ਲਈ ਪੰਜਾਬ ਵਕ਼ਫ਼ ਬੋਰਡ ਦੀ ਤਰਫ਼ੋਂ ਇਹ ਡਿਗਰੀ ਕਾਲਜ ਸ਼ੁਰੂ ਕੀਤਾ ਗਿਆ ਸੀ। ਉਹਨਾਂ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਵਿੱਚ ਏ.ਡੀ.ਜੀ.ਪੀ ਕਮ ਪੰਜਾਬ ਵਕਫ਼ ਬੋਰਡ ਦੇ ਪ੍ਰਸ਼ਾਸਕ ਐਮ.ਐਫ ਫਾਰੂਕੀ ਦੀ ਅਗਵਾਈ ਵਿੱਚ ਕਾਲਜ ਨੇ ਲਗਾਤਾਰ ਉੱਚਾਈਆ