ਫਰੀਦਕੋਟ 15 ਸਤੰਬਰ : ਮਗਨਰੇਗਾ ਅਤੇ ਪੀ.ਐਮ.ਏ.ਵਾਈ ਦੇ ਲੋਕਪਾਲ ਸ੍ਰੀ ਰਣਬੀਰ ਸਿੰਘ ਬਤਾਨ ਵੱਲੋਂ ਗ੍ਰਾਮ ਪੰਚਾਇਤ ਖਾਰਾ ਬਲਾਕ ਕੋਟਕਪੂਰਾ ਜਿਲ੍ਹਾ ਫਰੀਦਕੋਟ ਵਿਖੇ ਮਗਨਰੇਗਾ ਅਧੀਨ ਚੱਲ ਰਹੇ ਕੰਮ ਦੀ ਅਚਨਚੇਤ ਚੈਕਿੰਗ ਕੀਤੀ ਗਈ । ਇਸ ਮੌਕੇ ਲੋਕਪਾਲ ਵੱਲੋਂ ਮਗਨਰੇਗਾ ਅਧੀਨ ਚਲ ਰਹੇ ਕੰਮਾਂ ਦਾ ਜਾਇਜਾ ਲਿਆ ਗਿਆ ਅਤੇ ਮਜਦੂਰਾਂ ਦੀਆਂ ਸਮੱਸਿਆਂ ਸੁਣੀਆਂ ਗਈਆਂ । ਚੈਕਿੰਗ ਦੌਰਾਨ ਕੁੱਝ ਮਜ਼ਦੂਰਾਂ ਵੱਲੋਂ ਪਹਿਲਾਂ ਕੀਤੇ ਗਏ ਕੰਮਾਂ ਦੀ ਪੇਮੈਂਟ ਨਾ ਮਿਲਣ ਦੀ ਸਮੱਸਿਆ ਲੋਕਪਾਲ ਨੂੰ ਦੱਸੀ ਗਈ। ਜਿਸ ਦੇ ਕਾਰਵਾਈ ਕਰਨ ਦਾ ਉਨ੍ਹਾਂ ਨੇ ਭਰੋਸਾ ਦਿੱਤਾ। ਇਸ ਮੌਕੇ ਮਜ਼ਦੂਰਾਂ ਨੇ ਕੰਮ ਵਾਲੀ ਥਾਂ ਤੇ ਫਸਟ ਏਡ ਬਾਕਸ ਹੋਣ ਦੀ ਡਿਮਾਂਡ ਕੀਤੀ ਗਈ ਲੋਕਪਾਲ ਦੁਆਰਾ ਤੁਰੰਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਿਸ ਜਗ੍ਹਾ ਤੇ ਕੰਮ ਚਲ ਰਿਹਾ ਹੈ ਫਸਟ ਏਡ ਬਾਕਸ ਦੀ ਵਿਵਸਥਾ ਕਰਵਾਈ ਜਾਵੇ। ਇਸ ਮੌਕੇ ਲੋਕਪਾਲ ਨੇ ਸਮੂਹ ਮਜ਼ਦੂਰਾਂ ਨੂੰ ਕਿਹਾ ਕਿ ਜੇਕਰ ਕਿਸੇ ਨੂੰ ਮਗਨਰੇਗਾ ਸਕੀਮ ਸਬੰਧੀ ਸਮੱਸਿਆ ਹੈ ਤਾਂ ਲੋਕਪਾਲ ਮਗਨਰੇਗਾ ਨੂੰ ਜਿਲ੍ਹਾ ਪ੍ਰੀਸ਼ਦ ਫਰੀਦਕੋਟ ਸਾਦਿਕ ਚੌਂਕ ਆ ਕੇ ਮਿਲ ਸਕਦਾ ਹੈ ਅਤੇ ਆਪਣਾ ਸੁਝਾਅ ਦੇ ਸਕਦਾ ਹੈ।