ਮੁੱਲਾਂਪੁਰ ਦਾਖਾ 31 ਮਾਰਚ (ਸਤਵਿੰਦਰ ਸਿੰਘ ਗਿੱਲ) : ਲੋਕ ਕਲਾ ਮੰਚ (ਰਜਿ:) ਮੰਡੀ ਮੁੱਲਾਂਪੁਰ ਵੱਲੋਂ ਮਹੀਨੇ ਦੇ ਅਖੀਰਲੇ ਸ਼ਨੀਵਾਰ ਵਾਲੇ ਸਮਾਗਮ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ,ਸੁਖਦੇਵ ਨੂੰ ਸਮੱਰਪਿਤ ਕੀਤਾ ਗਿਆ।ਇਸ ਸਮਾਗਮ ਦੀ ਸੁਰੂਆਤ ਬੜੇ ਨਿਵੇਕਲੇ ਢੰਗ ਨਾਲ ਕੀਤੀ ਗਈ।ਗੁਰਸ਼ਰਨ ਕਲਾ ਭਵਨ ਵਿਖੇ ਸ਼ਹਾਦਤ ਦੀ ਦਾਸਤਾਨ ਝਾਕੀ ਬਣਾਈ ਗਈ ਸੀ।ਜਿੱਥੇ ਤੇਈ ਮਾਰਚ ਦੇ ਸ਼ਹੀਦਾਂ ਮਿਸ਼ਾਲ ਬਾਲਕੇ ਅਤੇ ਮੋਮਬੱਤੀਆਂ ਬਾਲਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ।ਇਸ ਮੌਕੇ ਤੇ ਪੰਜਾਬ ਲੋਕ ਸਭਿਆਚਾਰ ਮੰਚ ਦੇ ਸੂਬਾ ਪ੍ਰਧਾਨ ਅਮੋਲਕ ਸਿੰਘ ਨੇ ਸ਼ਹੀਦਾਂ ਨੂੰ ਯਾਦ ਕਰਦਿਆਂ ਉਹਨਾਂ ਦੇ ਅਧੂਰੇ ਕਾਰਜਾਂ ਨੂੰ ਪੂਰੇ ਕਰਨ ਲਈ ਯਤਨਾਂਂ ਦੀ ਜਰੂਰਤ ਤੇ ਜੋਰ ਦਿੱਤਾ।ਇਸ ਮੌਕੇ ਤੇ ਉੱਘੇ ਕਵੀ ਪ੍ਰੋ਼. ਗੁਰਭਜਨ ਗਿੱਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।ਡਾ.ਗੁਲਜਾਰ ਪੰਧੇਰ ਨੇ ਲੋਕ ਕਲਾ ਮੰਚ ਦੇ ਯਤਨਾਂ ਦੀ ਭਰਪੂਰ ਪ੍ਰਸੰਸਾਂ ਕੀਤੀ।ਪ੍ਰੋ਼.ਮਨਜੀਤ ਸਿੰਘ ਛਾਬੜਾ ਨੇ ਵੀ ਸ਼ਹੀਦਾਂ ਨੂੰ ਸਰਧਾਂਜਲੀ ਭੇਂਟ ਕੀਤੀ।ਮਾ. ਉਜਾਗਰ ਸਿੰਘ,ਕੰਵਲਜੀਤ ਖੰਨਾ,ਕਸਤੂਰੀ ਲਾਲ, ਨੇ ਵੀ ਸ਼ਰਧਾਂਜਲੀ ਅਰਪਿਤ ਕੀਤੀ।ਇਸ ਉਪਰੰਤ ਸੁਚੇਤਕ ਰੰਗਮੰਚ ਮੋਹਾਲੀ ਵੱਲੋ ਸ਼ਬਦੀਸ਼ ਦਾ ਲਿਖਿਆ ਅਨੀਤਾ ਸ਼ਬਦੀਸ਼ ਦਾ ਨਿਰਦੇਸ਼ਨ ਤੇ ਅਦਾਕਾਰੀ ਵਾਲਾ ਨਾਟਕ "ਗੁੰਮਸ਼ੁਦਾ ਔਰਤ" ਨਾਟਕ ਖੇਡਿਆ ਗਿਆ।ਨਾਟਕ ਵਿੱਚ ਔਰਤ ਦੀ ਦਸ਼ਾ ਨੂੰ ਬਿਆਨਦਾ ਨਾਟਕ ਪੇਸ਼ ਹੋਇਆ।ਅਨੀਤਾ ਰੰਗਮੰਚ ਦੀ ਮੱਝੀਂ ਹੋਈ ਅਦਾਕਾਰਾ ਹੈ।ਉਸ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਨੂੰ ਆਪਣੇ ਨਾਲ ਜੋੜੀ ਰੱਖਿਆ।ਇਸ ਮੌਕੇ ਤੇ ਪ੍ਰੋ. ਹਰਦੇਵ ਸਿੰਘ ਗਰੇਵਾਲ ਅਤੇ ਪ੍ਰੋ.ਰਣਜੀਤ ਕੌਰ ਗਰੇਵਾਲ ਨੂੰ ,ਪ੍ਰੋ.ਗੁਰਭਜਨ ਗਿੱਲ,ਡਾ.ਗੁਲਜਾਰ ਪੰਧੇਰ,ਅਤੇ ਸੁਚੇਤਕ ਰੰਗਮੰਚ ਦੀ ਟੀਮ ਨੂੰ ਲੋਕ ਕਲਾ ਮੰਚ (ਰਜਿ:) ਮੰਡੀ ਮੁੱਲਾਂਪੁਰ ਵੱਲੋਂ ਸਨਮਾਨਿਤ ਕੀਤਾ ਗਿਆ।ਮੰਚ ਸੰਚਾਲਨ ਹਰਕੇਸ਼ ਚੌਧਰੀ ਨੇ ਕੀਤਾ।ਇਸ ਮੌਕੇ ਤੇ ਰਿਸ਼ੀ ਵਿਕਟਰ,ਲੈਕ.ਇਕਬਾਲ ਸਿੰਘ,ਲੈਕ.ਪ੍ਰਗਟ ਸਿੰਘ,ਗੁਰਮੀਤ ਸਿੰਘ,ਪ੍ਰਦੀਪ ਲੋਟੇ,ਹਰਜੀਤ ਸਿੰਘ ਐਸ.ਡੀ.ਓ.ਪੱਤਰਕਾਰ ਸੰਤੋਖ ਗਿੱਲ,ਐਡਵੋਕੇਟ ਹਰਪ੍ਰੀਤ ਸਿੰਘ ਜੀਰਖ,ਮੈਡਮ ਗੁਰਜੀਤ ਕੌਰ ਮੈਡਮ ਗਗਨਜੀਤ ਕੌਰ ਹਾਜਰ ਸਨ।ਇਸ ਸਮਾਗਮ ਨੂੰ ਕਾਮਯਾਬੀ ਨਾਲ ਨੇਪਰੇ ਚੜ੍ਹਾਉਣ ਵਿੱਚ ਦੀਪਕ ਰਾਏ,ਕਮਲਜੀਤ ਮੋਹੀ,ਭਾਗ ਸਿੰਘ,ਜੁਝਾਰ ਸਿੰਘ,ਗੁਰਿੰਦਰ ਗੁਰੀ, ਮਾ. ਗੁਰਜੀਤ ਸਿੰਘ,ਬਲਜੀਤ ਕੌਰ,ਅਨਿਲ ਸੇਠੀ,ਅਭਿਨੈ ਬਾਂਸਲ,ਕਰਨਵੀਰ ਸਿੰਘ,ਨੀਰਜਾ ਬਾਂਸਲ,ਸੁਖਦੀਪ ਸਿੰਘ,ਅੰਜੂ ਚੌਧਰੀ ,ਪ੍ਰਿਤਪਾਲ ਸਿੰਘ ਅਤੇ ਹਰਕੇਸ਼ ਚੌਧਰੀ ਦਾ ਯੋਗਦਾਨ ਰਿਹਾ।