ਫ਼ਤਹਿਗੜ੍ਹ ਸਾਹਿਬ 26 ਜੁਲਾਈ : ਭਾਸ਼ਾ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਸਿੱਖਿਆਂ ਤੇ ਸਿਖਲਾਈ ਸੰਸਥਾ (ਡਾਇਟ) ਵਿਖੇ ਸਾਹਿਤਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਉੱਘੇ ਕਵੀ ਸੰਤ ਸਿੰਘ ਸੋਹਲ ਨੇ ਕੀਤੀ। ਉਨ੍ਹਾਂ ਸਰੋਤਿਆਂ ਨਾਲ ਪਿੰਗਲ ਤੇ ਆਰੂਜ਼ ਦੇ ਤਕਨੀਕੀ ਪਹਿਲੂਆਂ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਸਾਂਝੀ ਕੀਤੀ। ਸਮਾਗਮ ਦੇ ਵਿਸ਼ੇਸ਼ ਮਹਿਮਾਨ ਵਜੋਂ ਪ੍ਰੋ. ਅੱਛਰੂ ਸਿੰਘ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਵੱਲੋਂ ਅੰਗਰੇਜ਼ੀ ਤੇ ਪੰਜਾਬੀ ਹਵਾਲਿਆਂ ਦੇ ਨਾਲ ਕਵਿਤਾ ਦੀਆਂ ਬਾਰੀਕੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਨੇ ਬਹੁਤ ਸਾਰੀਆਂ ਉਦਾਹਰਨਾਂ ਨਾਲ ਕਵਿਤਾ ਰਚਨ ਦੀ ਪ੍ਰਕਿਰਿਆਂ ਬਾਰੇ ਦੱਸਿਆਂ। ਇਸ ਮੌਕੇ ਸ.ਜਗਜੀਤ ਸਿੰਘ ਖੋਜ ਅਫ਼ਸਰ ਨੇ ਆਏ ਹੋਏ ਕਵੀਆਂ, ਲੇਖਕਾਂ, ਸਰੋਤਿਆਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਮਹਿਕਮੇ ਦੀਆਂ ਗਤੀ ਵਿਧੀਆਂ ਦੀ ਜਾਣਕਾਰੀ ਸਾਂਝੀ ਕੀਤੀ।ਸਮਾਗਮ ਵਿਚ ਰਣਜੀਤ ਸਿੰਘ ਰਾਗੀ, ਬਲਤੇਜ਼ ਬਠਿੰਡਾ, ਇਕਬਾਲ ਝੱਲਾ ਯਾਰ, ਮੇਹਰ ਸਿੰਘ ਰਾਈਏਵਾਲ, ਰਾਮ ਸਿੰਘ ਅਲਬੇਲਾ , ਬੀਰਪਾਲ ਸਿੰਘ ਅਲਬੇਲਾ, ਰਾਜ ਸਿੰਘ ਬਧੌਛੀ, ਸੁਰਿੰਦਰ ਕੌਰ ਬਾੜਾ, ਗੁਰਬਚਨ ਸਿੰਘ ਬਿਰਦੀ ਅਤੇ ਉਪਕਾਰ ਸਿੰਘ ਦਿਆਲਪੁਰੀ ਸ਼ਾਮਿਲ ਹੋਏ। ਸੰਸਥਾ ਦੇ ਅਧਿਆਪਕ ਹਰਜੀਤ ਸਿੰਘ, ਪਰਵਿੰਦਰ ਸਿੰਘ ਅਤੇ ਈ.ਟੀ.ਟੀ ਦੇ ਸਮੂੱਚੇ ਵਿਦਿਆਰਥੀਆਂ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਭਜਨ ਸਿੰਘ ਮਹਿਮੀ, ਡਾਇਟ ਦੇ ਲੈਕਚਰਾਰ ਅੰਮ੍ਰਿਤਪਾਲ ਸਿੰਘ ਸੋਹੀ ਨੇ ਵੀ ਭਾਗ ਲਿਆ। ਇਸ ਮੌਕੇ ਵਿਭਾਗ ਦੇ ਵੱਲੋਂ ਬੁਲਾਰਿਆਂ ਨੂੰ ਕਿਤਾਬਾ ਦੇ ਸੈੱਟ ਦੇ ਕੇ ਸਨਮਾਨ ਕੀਤਾ ਗਿਆ ਅਤੇ ਵਿਭਾਗ ਵੱਲੋਂ ਵਿਭਾਗੀ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।